ਰੋਡੇ,ਰਾਜਿਆਣਾ,ਵੈਰੋਕੇ ਧਰਨਾ ਨਿਹਾਲ ਸਿੰਘ ਵਾਲਾ/ਬਾਘਾਪੁਰਾਣਾ 28 ਦਸੰਬਰ (ਰਾਜਿੰਦਰ ਸਿੰਘ ਕੋਟਲਾ) ਮਾਮਲਾ ਪਿੰਡ ਮਾਛੀਕੇ ਦੀ ਜਮੀਨ ਐਕਵਾਇਰ ਦੇ ਸਬੰਧ ਵਿੱਚ ਮੁਆਵਜਾ ਨਾ ਮਿਲਣ ਕਾਰਨ ਇਕ ਰੋਜਾ ਧਰਨਾ ਅੱਜ ਨਿਹਾਲ ਸਿੰਘ ਵਾਲਾ ਬਲਾਕ ਵਿੱਖੇ ਕਿਰਤੀ ਕਿਸਾਨ ਯੂਨੀਅਨ ਵਲੋਂ ਜਿਲ੍ਹਾ ਪ੍ਰਧਾਨ ਪ੍ਰਗਟ ਸਿੰਘ ਸਾਫੂਵਾਲਾ, ਜਿਲ੍ਹਾ ਮੀਤ ਪ੍ਰਧਾਨ ਚਮਕੌਰ ਸਿੰਘ ਰੋਡੇਖੁਰਦ ਦੀ ਅਗਵਾਈ ਹੇਠ ਪਿੰਡ ਮਾਛੀਕੇ ਵਿੱਖੇ ਨੈਸ਼ਨਲ ਮੋਗਾ-ਬਰਨਾਲਾ ਹਾਈਵੇਅ ਵਿੱਚ ਐਕਵਾਇਰ ਹੋਈ ਜਮੀਨ ਦੇ ਪੀੜ੍ਹਤ ਕਿਸਾਨਾਂ ਨੂੰ ਮੁਆਵਜ਼ਾ ਰਾਸ਼ੀ ਨਾ ਮਿਲਣ ਅਤੇ ਪਿੰਡ ਮਾਛੀਕਿਆ ਦੀਆਂ ਕੁੱਝ ਕੁ ਆ ਰਹੀਆ ਸਮੱਸਿਆਵਾ ਜਿਵੇਂ ਪਿੰਡ ਦੇ ਬਰਸਾਤ ਦੇ ਪਾਣੀ ਦੀ ਨਿਕਾਸੀ,ਪਿੰਡ ਦੀ ਲੰਘਣ ਲਈ ਪੁਲ ਦੀ ਸਮੱਸਿਆ,ਦਲਿਤ ਪਰਿਵਾਰਾਂ ਦੀ ਪੀਣ ਵਾਲੇ ਪਾਣੀ ਲਈ ਪਾਈਪਲੈਨ ਪਾਉਣ ਲਈ ਸਮੱਸਿਆ ਆਦਿ ਸਮੱਸਿਆਵਾ ਦਾ ਹੱਲ ਕਰਵਾਉਣ ਲਈ ਸਿਵਲ ਪ੍ਰਸ਼ਾਸਨ ਐਸ ਡੀ ਐਮ ਦਫ਼ਤਰ ਨਿਹਾਲ ਸਿੰਘ ਵਾਲਾ ਵਿੱਖੇ ਇਕ ਰੋਜਾ ਧਰਨਾ ਲਗਾਇਆ ਗਿਆ।
ਜਿਸ ਵਿੱਚ ਪੇਂਡੂ ਮਜ਼ਦੂਰ ਯੂਨੀਅਨ, ਨੌਜਵਾਨ ਭਾਰਤ ਸਭਾ ਜੱਥੇਬੰਦੀਆ ਨੇ ਵੀ ਇਸ ਧਰਨੇ ਵਿੱਚ ਆਪਣਾ ਸਮਰਥਨ ਦਿੱਤਾ। ਜਿਸ ਵਿੱਚ ਮੀਰੀ ਪੀਰੀ ਗੱਤਕਾ ਕਲੱਬ, ਲੋਕ ਭਲਾਈ ਸੈਨਿਕ ਇਕਾਈ ਨੇ ਵੀ ਆਪਣਾ ਵਿਸ਼ੇਸ਼ ਸਮਰਥਨ ਪਾਇਆ। ਸਟੇਜ ਦਾ ਸੰਚਾਲਨ ਜਸਮੇਲ ਸਿੰਘ ਬਲਾਕ ਸਕੱਤਰ ਬਾਘਾਪੁਰਾਣਾ,ਅਤੇ ਜਗਰੂਪ ਸਿੰਘ ਰਾਊਕੇ ਨੇ ਚਲਾਇਆ ਅਤੇ ਇਸ ਦੌਰਾਨ ਨਾਜਰ ਸਿੰਘ ਖਾਈ ਬਲਾਕ ਪ੍ਰਧਾਨ ਨਿਹਾਲ ਸਿੰਘ ਵਾਲਾ,ਬਲਕਰਨ ਸਿੰਘ ਯੂਥ ਆਗੂ ਵੈਰੋਕੇ, ਜਗਵਿੰਦਰ ਕੌਰ ਰਾਜਿਆਣਾ ਔਰਤ ਵਿੰਗ, ਬੂਟਾ ਸਿੰਘ ਤਖਾਣਵੱਧ, ਸਰਬਜੀਤ ਮਾਛੀਕੇ,ਬ੍ਰਿਜ ਲਾਲ ਨੌਜਵਾਨ ਭਾਰਤ ਸਭਾ,ਮਾਸਟਰ ਮਨਜਿੰਦਰ ਸਿੰਘ ਮਾਛੀਕੇ,ਭਰਪੂਰ ਸਿੰਘ ਰਾਮਾ ਪੇਂਡੂ ਮਜ਼ਦੂਰ ਯੂਨੀਅਨ, ਮੀਰੀ ਪੀਰੀ ਦੇ ਗੁਰਜੀਤ ਸਿੰਘ,ਸਰਬਣ ਸਿੰਘ ਲੰਡੇ,ਆਦਿ ਬੁਲਾਰਿਆ ਨੇ ਸੰਬੋਧਨ ਕੀਤਾ।
ਆਗੂਆ ਨੇ ਦੱਸਿਆ ਕਿ ਅੱਜ ਦੇ ਧਰਨੇ ਵਿੱਚ ਜੋ ਪਿਛਲੇ ਲੰਬੇ ਸਮੇਂ ਤੋਂ ਲਟਕਦੇ ਆ ਰਹੇ ਮਸਲੇ ਦੇ ਸਬੰਧ ਵਿੱਚ ਧਰਨੇ ਵਿੱਚ ਆਏ ਹੋਏ ਕਿਸਾਨਾਂ,ਔਰਤਾ,ਮਜਦੂਰਾਂ ਨੂੰ ਸੰਬੋਧਨ ਕਰਦਿਆ ਜਾਣੂ ਕਰਵਾਇਆ।ਆਗੂਆ ਨੇ ਕਿਹਾ ਕਿ ਜੇਕਰ ਸਿਵਲ ਪ੍ਰਸ਼ਾਸਨ ਨੇ ਪਿੰਡ ਮਾਛੀਕਿਆ ਦੇ ਪੀੜ੍ਹਤ ਕਿਸਾਨਾਂ,ਅਤੇ ਪਿੰਡ ਮਾਛੀਕਿਆ ਦੀਆਂ ਲੋੜੀਦੀਆਂ ਮੰਗਾ ਨੂੰ ਨਾ ਮੰਨਿਆ ਤਾਂ ਕਿਰਤੀ ਕਿਸਾਨ ਯੂਨੀਅਨ ਅਤੇ ਸਹਿਯੋਗੀ ਜੱਥੇਬੰਦੀਆ ਵਲੋਂ ਸੰਘਰਸ਼ ਨੂੰ ਹੋਰ ਤੇਜ ਤੇ ਪੱਕੇ ਤੌਰ ਤੇ ਭਾਰੀ ਇਕੱਠ ਕਰਕੇ ਵੱਡੀ ਪੱਧਰ ਤੇ ਐਸ ਡੀ ਐਮ ਦਫ਼ਤਰ ਨਿਹਾਲ ਸਿੰਘ ਵਾਲਾ ਵਿੱਖੇ ਪੱਕਾ ਮੋਰਚਾ ਲਗਾਇਆ ਜਾਵੇਗਾ।ਇਸ ਮੌਕੇ ਭੋਲਾ ਸਿੰਘ ਖਾਈ,ਬਲਕਰਨ ਸਿੰਘ, ਬੇਅੰਤ ਮੱਲੇਆਣਾ,ਸਾਰਜ ਪੰਡੋਰੀ,ਜਸਵੰਤ ਸਿੰਘ, ਨਾਹਰ ਸਿੰਘ ਮੰਗੇਵਾਲਾ,ਜਸਵੀਰ ਕੌਰ, ਭੁਪਿੰਦਰਕੌਰ,ਬਲਵੰਤ ਕੌਰ, ਰਾਜਵੀਰ ਕੌਰ, ਵੀਰਪਾਲ ਕੌਰ, ਗੁਰਪਿੰਦਰ ਕੌਰ, ਰਣਜੋਤ ਸਿੰਘ,ਬੇਅੰਤ ਸਿੰਘ, ਬਲਦੇਵ ਮਾਛੀਕੇ,ਆਦਿ ਕਿਸਾਨ ਹਾਜ਼ਰ ਹੋਏ।
Author: Gurbhej Singh Anandpuri
ਮੁੱਖ ਸੰਪਾਦਕ