ਭੋਗਪੁਰ 29 ਦਸੰਬਰ (ਸੁੱਖਵਿੰਦਰ ਜੰਡੀਰ) ਕਾਂਗਰਸ ਦੇ ਸੀਨੀਅਰ ਨੇਤਾ ਕਾਰਜਕਾਰੀ ਪ੍ਰਧਾਨ ਜਿਲਾ ਜਲੰਧਰ ਸ਼੍ਰੀ ਅਸ਼ਵਨ ਭੱਲਾ ਨੇ ਨਵਜੋਤ ਸਿੰਘ ਸਿੱਧੂ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨਾਲ ਖਾਸ ਮੁਲਾਕਾਤ ਕੀਤੀ, ਅਸ਼ਵਨ ਭੱਲਾ ਨਕੋਦਰ ਹਲਕੇ ਤੋਂ ਕਾਫੀ ਸਰਗਰਮ ਹਨ,ਹਲਕੇ ਦੀ ਸੇਵਾ ਵਾਸਤੇ ਦਿਨ ਰਾਤ ਮਿਹਨਤ ਕਰ ਰਹੇ ਹਨ ਅਤੇ ਉਨ੍ਹਾਂ ਦੇ ਨਕੋਦਰ ਹਲਕੇ ਚ ਕਾਫ਼ੀ ਚਰਚੇ ਵੀ ਹਨ ਅੱਜ ਉਹਨਾ ਵੱਲੋਂ ਨਵਜੋਤ ਸਿੰਘ ਸਿੱਧੂ ਨਾਲ ਟਿੱਕਟ ਦੇ ਸਬੰਧ ਵਿੱਚ ਗੱਲਬਾਤ ਕੀਤੀ ਗਈ,
ਅਸ਼ਵਨ ਭੱਲਾ ਨੇ ਕੁਝ ਦਿਨ ਪਹਿਲੇ ਹੀ ਨਕੋਦਰ ਹਲਕੇ ਤੋਂ ਦਾਅਵੇਦਾਰੀ ਪੇਸ਼ ਕੀਤੀ ਹੈ,ਸਿੱਧੂ ਸਾਹਿਬ ਨੇ ਅਸ਼ਵਨ ਭੱਲਾ ਨੂੰ ਅਸ਼ੀਰਵਾਦ ਦਿੰਦਿਆ ਕਿਹਾ ਕੇ ਭੱਲਾ ਦੀ ਮੇਹਨਤੀ ਹੀ ਕਾਮਯਾਬੀ ਦਾ ਕਾਰਨ ਹੈ ਮਿਹਨਤ ਅਤੇ ਇਮਾਨਦਾਰ ਵਰਕਰਾਂ ਦੀ ਕਦੇ ਹਾਰ ਨਹੀਂ ਹੁੰਦੀ ਅਤੇ ਉਨ੍ਹਾਂ ਦੀ ਕਦੇ ਖੁਵਾਇਸ਼ ਅਧੂਰੀ ਨਹੀਂ ਰਹਿੰਦੀ ਇਸ ਮੌਕੇ ਤੇ ਅਸ਼ਵਨ ਭੱਲਾ ਦੇ ਨਾਲ ਹਨੀ ਜੋਸ਼ੀ ਪ੍ਰਧਾਨ ਯੂਥ ਕਾਂਗਰਸ, ਰਵਿੰਦਰ ਚੱਕ ਸਕੌਰ, ਹੈਪੀ ਮਾਣ ਕਰਾਈ ਆਦਿ ਹਾਜ਼ਰ ਸਨ