ਬਾਘਾਪੁਰਾਣਾ,29 ਦਸੰਬਰ (ਰਾਜਿੰਦਰ ਸਿੰਘ ਕੋਟਲਾ):ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਯੂਥ ਅਕਾਲੀ ਦਲ ਦੇ ਪ੍ਰਧਾਨ ਜਗਦੀਪ ਸਿੰਘ ਗਟਰਾ ਦੇ ਅਕਾਲੀ ਦਲ ਬਾਦਲ ਛੱਡ ਕੇ ਭਾਰਤੀ ਜਨਤਾ ਪਾਰਟੀ ‘ਚ ਸ਼ਾਮਲ ਹੁੰਦਿਆਂ ਹੀ ਤੁਰੰਤ ਹਲਕਾ ਬਾਘਾਪੁਰਾਣਾ ਵਿਖੇ ਸਰਗਰਮੀਆ ਵਿੱਢ ਦਿੱਤੀਆਂ ਗਈਆਂ ਹਨ। 5 ਜਨਵਰੀ ਨੂੰ ਫਿਰੋਜਪੁਰ ਵਿਖੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਆ ਰਹੇ ਹਨ ਉਨ੍ਹਾਂ ਦੀ ਆਮਦ ਨੂੰ ਲੈ ਕੇ ਜਗਦੀਪ ਸਿੰਘ ਗਟਰਾ ਨੇ ਸਮਾਲਸਰ ਵਿਖੇ ਮੀਟਿੰਗ ਕੀਤੀ ਅਤੇ ਕਈ ਪਰਿਵਾਰ ਬੀ ਜੇ ਪੀ ‘ਚ ਸ਼ਾਮਲ ਕਰਵਾਏ।ਇਸ ਮੌਕੇ ਪ੍ਰੈਸ ਵੱਲੋਂ ਅਕਾਲੀ ਦਲ ਛੱਡ ਭਾਜਪਾ ‘ਚ ਜਾਣ ਬਾਰੇ ਪੁੱਛਣ ‘ਤੇ ਉਨ੍ਹਾਂ ਕਿਹਾ ਕਿ ਉਹ ਭਾਜਪਾ ‘ਚ ਆਪਣੇ ਨਿੱਜੀ ਮੁਫਾਦਾਂ ਵਾਸਤੇ ਨਹੀਂ ਗਏ ਬਲਕਿ ਪੰਜਾਬ ਦਾ ਹੀ ਨਹੀਂ ਦੇਸ਼ ਦਾ ਭਵਿੱਖ ਬੀਜੇਪੀ ਦੇ ਹੱਥ ਸੁਨਹਿਰੀ ਹੈ ਤਾਂ ਉਹ ਬੀਜੇਪੀ ਪਾਰਟੀ ‘ਚ ਗਏ ਹਨ।
ਜਿਸ ਕਰਕੇ ਉਨ੍ਹਾਂ ਬੀਜੇਪੀ ‘ਚ ਜਾਣ ਨੂੰ ਤਰਜੀਹ ਦਿੱਤੀ ਉਨ੍ਹਾਂ ਨੂੰ ਬਾਘਾਪੁਰਾਣਾ ਤੋਂ ਚੋਣ ਲੜ੍ਹਨ ‘ਤੇ ਪੁੱਛਣ ‘ਤੇ ਉਨ੍ਹਾਂ ਕਿਹਾ ਕਿ ਇਹ ਪਾਰਟੀ ਹਾਈ ਕਮਾਂਡ ਨੇ ਦੇਖਣਾ ਹੈ ਕਿ ਉਨ੍ਹਾਂ(ਗਟਰੇ) ਤੋਂ ਕੀ ਸੇਵਾ ਲੈਣੀ ਹੈ ਪਰ ਪਾਰਟੀ ਜੋ ਹੁਕਮ ਕਰੇਗੀ ਉਨ੍ਹਾਂ ਨੂੰ ਸਿਰਮੱਥੇ ਪ੍ਰਵਾਨ ਹੋਵੇਗਾ।ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਆਗੂ ਅਤੇ ਵਰਕਰ ਹਾਜਰ ਸਨ।