ਬਾਘਾਪੁਰਾਣਾ,29 ਦਸੰਬਰ(ਰਾਜਿੰਦਰ ਸਿੰਘ ਕੋਟਲਾ) ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਪਿੰਡ ਰੋਡੇ ਅਤੇ ਦੱਲੂਵਾਲਾ ਵਿੱਚ ਜਨਤਕ ਮੀਟਿੰਗਾਂ ਕੀਤੀਆਂ ਗਈਆਂ ਇਹ ਮੀਟਿੰਗਾਂ 30 ਦਸੰਬਰ ਨੂੰ ਮਜ਼ਦੂਰ ਮੰਗਾਂ ਨੂੰ ਲੈ ਕੇ ਐੱਸਡੀਐਮ ਦਫਤਰ ਬਾਘਾਪੁਰਾਣਾ ਵਿਖੇ ਲੱਗਣ ਵਾਲੇ ਧਰਨਾ ਸਬੰਧੀ ਕੀਤੀਆਂ ਗਈਆਂ ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲਾ ਸਕੱਤਰ ਮੰਗਾ ਸਿੰਘ ਵੈਰੋਕੇ ਅਤੇ ਪੇਂਡੂ ਮਜ਼ਦੂਰ ਯੂਨੀਅਨ ਦੇ ਬਲਾਕ ਪ੍ਰਧਾਨ ਹਰਬੰਸ ਸਿੰਘ ਰੋਡੇ ਨੇ ਕਿਹਾ ਕਿ ਪੰਜਾਬ ਸਰਕਾਰ ਨੇ 23 ਨਵੰਬਰ ਦੀਆਂ ਮੰਨੀਆਂ ਮਜ਼ਦੂਰ ਮੰਗਾਂ ਨੂੰ ਲਾਗੂ ਕਰਨ ਤੋਂ ਜਿੱਥੇ ਆਨਾਕਾਨੀ ਕੀਤੀ ਜਾ ਰਹੀ ਹੈ ਉੱਥੇ ਸਾਢੇ ਸਤਾਰਾਂ ਏਕੜ ਤੋਂ ਵਾਧੂ ਜ਼ਮੀਨ ਬੇਜਮੀਨੇ ਮਜ਼ਦੂਰਾਂ ਕਿਸਾਨਾਂ ਚ ਵੰਡੇ ਜਾਣਾ ਤਾਂ ਦੂਰ ਬਲਕਿ ਲੈਂਡ ਸੀਲਿੰਗ ਐਕਟ ਸਬੰਧੀ ਜਾਰੀ ਚਿੱਠੀ ਵਾਪਿਸ ਲੈ ਕੇ ਜਾਗੀਰਦਾਰਾ ਦਾ ਪੱਖ ਪੂਰਿਆ ਹੈ ।ਇਸ ਮੌਕੇ ਮਜ਼ਦੂਰ ਆਗੂਆਂ ਨੇ ਕਿਹਾ ਕਿ ਨੇ ਮਜ਼ਦੂਰਾਂ ਸਿਰ ਚੜੇ ਸਰਕਾਰੀ ਤੇ ਮਾਇਕਰੋ ਫਾਇਨਾਂਸ ਕੰਪਨੀਆਂ ਦੇ ਕਰਜ਼ੇ ਮੁਆਫ਼ ਕਰਾਏ ਜਾਣ, ਬਿਜਲੀ ਦੇ ਪੁੱਟੇ ਮੀਟਰ ਵਾਪਿਸ ਲਾਏ ਜਾਣ, ਮਨਰੇਗਾ ਤਹਿਤ ਘੱਟੋ ਘੱਟ ਦੌ ਸੌ ਦਿਨ ਕੰਮ ਤੇ 700ਰੁਪਏ ਦਿਹਾੜੀ ਦਿੱਤੇ ਜਾਣ,ਸੁਮੱਚੇ ਲੋੜਵੰਦ ਪਰਿਵਾਰਾਂ ਨੂੰ ਰਿਹਾਇਸ਼ੀ ਪਲਾਟ ਦਿੱਤੇ ਜਾਣ,ਤੀਜੇ ਹਿੱਸੇ ਦੀ ਜ਼ਮੀਨ ਬੇਜਮੀਨੇ ਮਜ਼ਦੂਰਾਂ ਨੂੰ ਠੇਕੇ ‘ਤੇ ਦਿੱਤੇ ਜਾਣ ਆਦਿ ਮੰਗਾਂ ਨੂੰ ਲੈ ਕੇ ਸੰਘਰਸ਼ ਜਾਰੀ ਰੱਖਿਆ ਜਾਵੇਗਾ ਅਤੇ ਕਾਂਗਰਸ ਸਰਕਾਰ ਦੇ ਵਿਧਾਇਕਾਂ, ਮੰਤਰੀਆਂ ਦੇ ਇਕੱਠਾਂ ਚ ਕਾਲੇ ਝੰਡੇ ਦਿਖਾਏ ਜਾਣਗੇ ।
ਇਸ ਮੌਕੇ ਸਿਕੰਦਰ ਸਿੰਘ ਦੱਲੂਵਾਲਾ ਪਿਆਰਾ ਸਿੰਘ ਦੱਲੂਵਾਲਾ ਕੇਵਲ ਸਿੰਘ ਦੱਲੂਵਾਲਾ ਗੁਰਮੇਲ ਸਿੰਘ ਰੋਡੇ ਗਿੰਦਰ ਸਿੰਘ ਰੋਡੇ ਨੇ ਵੀ ਸੰਬੋਧਨ ਕੀਤਾ।
Author: Gurbhej Singh Anandpuri
ਮੁੱਖ ਸੰਪਾਦਕ