ਬਾਘਾਪੁਰਾਣਾ,29 ਦਸੰਬਰ (ਰਾਜਿੰਦਰ ਸਿੰਘ ਕੋਟਲਾ) ਲੋਕਾਂ ਨੂੰ 03 ਦੀ ਮੋਗਾ ਰੈਲੀ ਲਈ ਲਾਮਬੰਦ ਕਰਨ ਲਈ ਅੱਜ ਸੁਭਾਸ਼ ਦਾਣਾ ਮੰਡੀ ਵਿਖੇ ਹਲਕਾ ਪੱਧਰੀ ਰੈਲੀ ਕੀਤੀ ਗਈ । ਜਿਸ ਨੂੰ ਸੰਬੋਧਨ ਕਰਦਿਆਂ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਪੰਚਾਂ-ਸਰਪੰਚਾਂ ਅਤੇ ਹੋਰ ਮੋਹਤਬਾਰ ਆਗੂਆਂ ਨੂੰ ਕਿਹਾ ਕਿ ਹਲਕਾ ਬਾਘਾਪੁਰਾਣਾ ‘ਚ ਵਿਕਾਸ ਦਾ ਕੰਮ ਅਧੂਰਾ ਨਹੀਂ ਰਹਿਣਾ ਚਾਹੀਦਾ ਪੈਸੇ ਦੀ ਕੋਈ ਕਮੀ ਨਹੀਂ ਜਿੰਨ੍ਹੇ ਮਰਜੀ ਲੈ ਲਵੋ।ਉਨ੍ਹਾਂ ਕਿਹਾ ਕਿ ਚੰਨੀ ਸਰਕਾਰ ਨੇ ਤਿੰਨ ਮਹੀਨੀਆਂ ‘ਚ ਜੋ ਕੰਮ ਕੀਤੇ ਹਨ ਉਹ ਇਕ ਮਿਸਾਲ ਹਨ।ਇਸ ਮੌਕੇ ਦਰਸ਼ਨ ਸਿੰਘ ਬਰਾੜ ਬੋਲਦੇ-ਬੋਲਦੇ ਭਾਵੁਕ ਵੀ ਹੋਏ।ਜਿਲ੍ਹਾ ਪ੍ਰਧਾਨ ਕਮਲਜੀਤ ਸਿੰਘ ਨੇ ਆਪਣੀ ਹਾਜਰੀ ਸੰਗਤ ਨਾਲ ਪੰਡਾਲ ‘ਚ ਬੈਠ ਕੇ ਲਵਾਈ ਜੋ ਲੋਕਾਂ ਲਈ ਖਿੱਚ ਦਾ ਕੇਂਦਰ ਬਣੀ ਰਹੀ।ਜਿਲ੍ਹਾ ਪ੍ਰਧਾਨ ਕਮਲਜੀਤ ਸਿੰਘ ਬਰਾੜ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਚੰਨੀ-ਸਿੱਧੂ ਨੇ ਜੋੜੀ ਨੇ ਪੰਜਾਬ ‘ਚ ਜੋ ਵਿਕਾਸ ਕਾਰਜ ਕਰਵਾਏ ਹਨ ਉਸ ਦੀ ਮਿਸਾਲ ਕਿਧਰੇ ਨਹੀਂ ਮਿਲਦੀ।ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਨੇ 10 ਸਾਲ ਮਾਫੀਆ ਅਤੇ ਨਸ਼ਾ ਵੇਚਣ ਤੋਂ ਸਿਵਾਏ ਕੁਝ ਨਹੀਂ ਕੀਤਾ । ਹੁਣ ਫਿਰ ਕਾਬਜ ਹੋਣ ਕਈ ਲੋਕਾਂ ਨੂੰ ਵੱਡੇ ਸੁਪਨੇ ਦਿਖਾ ਰਹੇ ਹਨ ਉਨ੍ਹਾਂ ਤੋਂ ਬਚੋ।
ਉਨ੍ਹਾਂ 3 ਦੀ ਮੋਗਾ ਰੈਲੀ ‘ਚ ਵੱਧ ਤੋਂ ਵੱਧ ਇਕੱਠ ਕਰਨ ਦੀ ਅਪੀਲ ਵੀ ਕੀਤੀ। ਜਿਲ੍ਹੇ ਦੇ ਕਾਂਗਰਸ ਪਾਰਟੀ ਦੇ ਅਰਜਰਬਰ ਵਿਜੇ ਕੁਮਾਰ ਚੌਹਾਨ ਨੇ ਕਿਹਾ ਕਿ ਦਰਸ਼ਨ ਸਿੰਘ ਬਰਾੜ ਅਤੇ ਕਮਲਜੀਤ ਸਿੰਘ ਬਰਾੜ ਵਰਗੇ ਧੜੱਲੇਦਾਰ ਆਗੂ ਬਹੁਤ ਘੱਟ ਹੁੰਦੇ ਹਨ ਹਲਕਾ ਬਾਘਾਪੁਰਾਣਾ ਵਾਸੀ ਭਾਗਾਂ ਵਾਲੇ ਹਨ ਜਿਨ੍ਹਾਂ ਨੂੰ ਇਹੋ ਜਿਹੇ ਆਗੂ ਮਿਲੇ ਹਨ।ਇਸ ਮੌਕੇ ਚੇਅਰਮੈਨ ਜਗਸੀਰ ਸਿੰਘ ਗਿੱਲ ਕਾਲੇਕੇ, ਵਾਈਸ ਚੇਅਰਮੈਨ ਸੁਭਾਸ਼ ਚੰਦਰ ਗੋਇਲ ਚੇਅਰਮੈਨ, ਬਲਾਕ ਸੰਮਤੀ ਚੇਅਰਮੈਨ ਗੁਰਚਰਨ ਸਿੰਘ ਚੀਦਾ, ਚੇਅਰਮੈਨ ਕਰਮਜੀਤ ਸਿੰਘ ਵਾਂਦਰ ਲੈਂਡਮਾਰਕ ਚੇਅਰਮੈਨ ਲਾਲ ਸਿੰਘ ਕੋਆਪਰੇਟਿਵ, ਪ੍ਰਧਾਨ ਨਗਰ ਕੌਂਸਲ ਅਨੂ ਮਿੱਤਲ, ਸ਼ਹਿਰੀ ਪ੍ਰਧਾਨ ਵਿਮਲ ਗਰਗ, ਬਲਾਕ ਪ੍ਰਧਾਨ ਗੁਰਤੇਜ ਸਿੰਘ ਨੱਥੂਵਾਲਾ, ਬਲਾਕ ਪ੍ਰਧਾਨ ਦਿਹਾਤੀ ਸਮਾਲਸਰ, ਸਰਪੰਚ ਲਖਵੀਰ ਸਿੰਘ ਸੁਖਾਨੰਦ,ਜਗਸੀਰ ਸਿੰਘ ਸਰਪੰਚ ਲੰਗੇਆਣਾ, ਸੁੱਖਾ ਸਿੰਘ ਲੰਗੇਆਣਾ, ਹੈਪੀ ਸਿੰਘ ਰੋਡੇ, ਸਤਨਾਮ ਸਿੰਘ ਫੌਜੀ, ਸੁਖਦੇਵ ਸਿੰਘ ਸਰਪੰਚ, ਲੰਗੇਆਣਾ,ਸਰਪੰਚ ਕੁਲਵਿੰਦਰ ਕੋਟਲਾ ਰਾਜਕਾਲ, ਸਰਪੰਚ ਰਣਜੀਤ ਸਿੰਘ ਢਿੱਲਵਾ ਵਾਲਾ,ਮਨਜੀਤ ਸਿੰਘ ਦੱਲਣਵਾਲ,
ਹਰਦੀਸ਼ ਸਿੰਘ ਸੇਖਾ, ਚੇਅਰਮੈਨ ਪਰਮਜੀਤ ਸਿੰਘ ਨੰਗਲ, ਐਮ ਸੀ ਜਗਸੀਰ ਗਰਗ, ਐਮ ਸੀ ਜਗਸੀਰ ਜੱਗਾ ਐਮਸੀ ਗੁਰਮੁਖ ਸਿੰਘ, ਐੱਮ ਸੀ ਰਿੰਕੂ, ਐਮ ਸੀ ਪਰਮਜੀਤ ਸਿੰਘ,ਐਮਸੀ ਚਮਕੋਰ ਸਿੰਘ ਬਰਾੜ, ਯੂਥ ਆਗੂ ਸ਼ੰਜੀਵਨ ਲਤਾ ਕਰਮਜੀਤ ਕੌਰ ਮਹਿਲਾ ਕਾਂਗਰਸ ਪ੍ਰਧਾਨ ਮੋਗਾ, ਤੇਜਪਾਲ ਕੌਰ ਬਾਘਾਪੁਰਾਣਾ,ਮੁਕੇਸ਼ ਪੀਏ,ਚੰਨੀ ਪੀਏ, ਮਿੱਡੂ ਸਿੰਘ ਖਾਲਸਾ, ਬ੍ਰਹਮਾ ਸਿੰਘ ਖੋਟੇ, ਮੁਕੇਸ਼ ਪੀ ਏ ਅਤੇ ਸਰਪੰਚ ਅਤੇ ਪੰਚ ਸਮੂਹ ਗ੍ਰਾਮ ਪੰਚਾਇਤ ਹਾਜ਼ਰ ਸਨ।
Author: Gurbhej Singh Anandpuri
ਮੁੱਖ ਸੰਪਾਦਕ