42 Views
ਬਾਘਾਪੁਰਾਣਾ,29 ਦਸੰਬਰ (ਰਾਜਿੰਦਰ ਸਿੰਘ ਕੋਟਲਾ):ਸਥਾਨਕ ਸ਼ਹਿਰ ਦੀ ਸੁਭਾਸ਼ ਦਾਣਾ ਮੰਡੀ ਵਿਖੇ ਕੈਬਨਿਟ ਮੰਤਰੀ ਰਾਜਾ ਸਿੰਘ ਵੜਿੰਗ ਵੱਲੋਂ 3 ਜਨਵਰੀ ਦੀ ਰਾਹੁਲ ਗਾਂਧੀ ਦੀ ਮੋਗਾ ਰੈਲੀ ਨੂੰ ਲੈ ਲੋਕਾਂ ਨੂੰ ਲਾਮਬੰਦ ਸ਼ਹਿਰ ‘ਚ ਪੁਲਿਸ ਦੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਪਰ ਇਸ ਦੇ ਬਾਵਜੂਦ ਦ ਮੋਗਾ ਰੋਡ ਤੋਂ ਸਿੰਗਲਾ ਫਰਨੀਚਰ ਹਾਊਸ ਤੋਂ 15000/-ਦੇ ਕਰੀਬ ਲੁੱਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਦੁਕਾਨ ਮਾਲਕ ਮਦਨ ਗੋਪਾਲ ਨੇ ਦੱਸਿਆ ਕਿ ਦੁਪਹਿਰ ਕਰੀਬ 2 ਵਜੇ ਦੋ ਨੌਜਵਾਨ ਜੋ ਕਿ ਮੋਟਰਸਾਈਕਲ ‘ਤੇ ਸਵਾਰ ਸਨ ਆਏ ਅਤੇ ਗੱਲੇ ਚੋਂ 15000/- ਦੇ ਕਰੀਬ ਨਕਦੀ ਕੱਢ ਕੇ ਫਰਾਰ ਹੋਣ ਲੱਗੇ ਤਾਂ ਅੱਗੇ ਤੋਂ ਉਨ੍ਹਾਂ ਦਾ ਬੇਟਾ ਸੁਨੀਲ ਕੁਮਾਰ ਆ ਗਿਆ ਉਸ ਨੇ ਲੁਟੇਰਿਆਂ ‘ ਚ ਸਕੂਟਰੀ ਮਾਰੀ ਪਰ ਫਿਰ ਵੀ ਲੁਟੇਰੇ ਮੋਗਾ ਰੋਡ ਵੱਲ ਭੱਜਣ ‘ਚ ਸਫਲ ਹੋ ਗਏ।ਪੁਲਿਸ ਵੱਲੋਂ ਜਾਂਚ ਸੁਰੂ।
Author: Gurbhej Singh Anandpuri
ਮੁੱਖ ਸੰਪਾਦਕ