ਚੰਡੀਗੜ੍ਹ, 6 ਜਨਵਰੀ, 2022:
ਪੰਜਾਬ ਸਰਕਾਰ ਨੇ 1993 ਬੈੱਚ ਦੇ ਆਈ.ਪੀ.ਐਸ.ਅਧਿਕਾਰੀ ਸ੍ਰੀ ਈਸ਼ਵਰ ਸਿੰਘ ਨੂੰ ਵਿਜੀਲੈਂਸ ਬਿਓਰੋ ਦਾ ਚੀਫ਼ ਡਾਇਰੈਕਟਰ ਨਿਯੁਕਤ ਕੀਤਾ ਹੈ।
ਉਹ ਵਿਜੀਲੈਂਸ ਬਿਓਰੋ ਦੇ ਚੀਫ਼ ਡਾਇਰੈਕਟਰ ਪਦ ’ਤੇ ਤਾਇਨਾਤ ਸ੍ਰੀ ਬੀ.ਕੇ. ਉੱਪਲ ਦੀ ਥਾਂ ਲੈਣਗੇ।ਸ੍ਰੀ ਉੱਪਲ ਨੂੰ ਆਦੇਸ਼ ਕੀਤਾ ਗਿਆ ਹੈ ਕਿ ਉਹ ਆਪਣੀ ਅਗਲੀ ਪੋਸਟਿੰਗ ਵਾਸਤੇ ਪੰਜਾਬ ਦੇ ਗ੍ਰਹਿ ਅਤੇ ਨਿਆਂ ਮੰਤਰਾਲੇ ਨੂੰ ਰਿਪੋਰਟ ਕਰਨ।