ਬਾਘਾਪੁਰਾਣਾ 6 ਜਨਵਰੀ (ਰਾਜਿੰਦਰ ਸਿੰਘ ਕੋਟਲਾ) ਅੱਜ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਗੁਰੂ ਨਾਨਕ ਸਰਕਾਰੀ ਕਾਲਜ ਰੋਡੇ ਵਿਖੇ ਸਰਕਾਰ ਵੱਲੋਂ ਵਿਦਿਅਕ ਸੰਸਥਾਵਾਂ ਬੰਦ ਕਰਨ ਦੇ ਵਿਰੋਧ ਵਿੱਚ ਰੋਦ ਪ੍ਰਦਰਸ਼ਣ ਕੀਤਾ ਗਿਆ ਇਸ ਮੌਕੇ ਸੰਬੋਧਨ ਕਰਦਿਆਂ ਜਿਲ੍ਹਾ ਪ੍ਰਧਾਨ ਮੋਹਨ ਸਿੰਘ ਔਲਖ ਅਤੇ ਕਮਲ ਬਾਘਾਪੁਰਾਣਾ ਨੇ ਕਿਹਾ ਕਿ ਸਰਕਾਰ ਵੱਲੋਂ ਕਰੋਨਾ ਦਾ ਬਹਾਨਾ ਲਾ ਕੇ ਜੋ ਵਿਦਿਅਕ ਸੰਸਥਾਵਾਂ ਬੰਦ ਕੀਤੀਆਂ ਗਈਆਂ ਹਨ ਇਹ ਸਰਾਸਰ ਵਿਦਿਆਰਥੀ ਵਿਰੋਧੀ ਅਤੇ ਗੈਰ ਵਿਗਆਨਕ ਫੈਸਲਾ ਹੈ। ਕਿਉਕਿਂ ਕਰੋਨਾ ਅਗਰ ਵਿਗਆਨਕ ਨਜਰੀਏ ਨਾਲ ਦੇਖਿਆ ਜਾਵੇ ਤਾਂ ਕਰੋਨਾ ਦੀ ਮੌਤ ਦਰ ਸਿਰਫ ਡੇਢ ਪ੍ਰਤੀਸ਼ਤ ਹੈ। ਐਸੇ ਵਿੱਚ ਸਰਕਾਰ ਨੂੰ ਚਾਹੀਦਾ ਤਾਂ ਇਹ ਹੈ ਕਿ ਸਿਹਤ ਸਹੂਲਤਾਂ ਵੱਲ ਧਿਆਨ ਦਿੱਤਾ ਜਾਵੇ ਤਾਂ ਜੋ ਇਸ ਬਿਮਾਰੀ ਨੂੰ ਰੋਕਿਆ ਜਾ ਸਕੇ। ਪਰ ਆਪਣੀ ਜਿੰਮੇਵਾਰੀ ਤੋਂ ਭੱਜਦਿਆਂ ਸਰਕਾਰ ਨੇ ਫਿਰ ਤੋਂ ਲਾਕਡਾਊਨ ਕੀਤਾ ਹੈ ਅਤੇ ਵਿਿਦਅਕ ਸੰਸਥਾਵਾਂ ਨੂੰ ਬੰਦ ਕਰਨ ਦਾ ਗਲਤ ਫੈਸਲਾ ਲਿਆ ਹੈ। ਸਰਕਾਰ ਦੀ ਗੈਰ ਗੰਭੀਰਤਾ ਇਸ ਤੋਂ ਤੈਅ ਹੁੰਦੀ ਹੈ ਕਿ ਸਿਆਸੀ ਰੈਲੀਆਂ ਪੂਰੇ ਜੋਰ ਸ਼ੋਰ ਨਾਲ ਹੋ ਰਹੀਆਂ ਹਨ, ਸਿਨੇਮਾ ਮਾਲ ਅਤੇ ਠੇਕੇ ਵੀ ਖੁੱਲੇ ਹਨ ਪਰ ਸਿਰਫ ਵਿਦਿਅਕ ਸੰਸਥਾਵਾਂ ਬੰਦ ਕਰਨ ਨਾਲ ਵਿਦਿਆਰਥੀਆਂ ਦੀ ਪੜਾਈ ਦਾ ਬਹੁਤ ਨੁਕਸਾਨ ਹੋਵੇਗਾ ਅਤੇ ਦੇਸ਼ ਕਈ ਸਾਲ ਪਿੱਛੇ ਨੂੰ ਧੱਕਿਆ ਜਾਵੇਗਾ। ਵਿਦਿਆਰਥੀਆਂ ਦੀ ਪੜਾਈ ਦਾ ਦੋ ਸਾਲ ਸਕੂਲ ਕਾਲਜ ਬੰਦ ਰਹਿਣ ਕਾਰਨ ਪਹਿਲਾਂ ਹੀ ਬਹੁਤ ਨੁਕਸਾਨ ਹੋ ਚੁੱਕਾ ਹੈ ਜਿਸ ਨੂੰ ਪੂਰਿਆ ਨਹੀਂ ਜਾ ਸਕਦਾ। ਐਸ ‘ਚ ਫਿਰ ਸਕੂਲ ਕਾਲਜ ਬੰਦ ਕਰਨੇ ਸਰਾਸਰ ਗਲਤ ਹੈ। ਅਸੀਂ ਇਹ ਮੰਗ ਕਰਦੇ ਹਾਂ ਕਿ ਕਰੋਨਾ ਨੂੰ ਰੋਕਣ ਲਈ ਸਰਕਾਰੀ ਸਿਹਤ ਸਹੂਲਤਾਂ ਨੂੰ ਦਰੁਸਤ ਕੀਤਾ ਜਾਵੇ ਆਮ ਲੋਕਾਂ ਦੀ ਪਹੁੰਚ ਵਿੱਚ ਕੀਤਾ ਜਾਵੇ ਅਤੇ ਵਿਦਿਅਕ ਅਦਾਰੇ ਬੰਦ ਕਰਨ ਦਾ ਫੈਸਲਾ ਵਾਪਸ ਲਿਆ ਜਾਵੇ।
ਇਸ ਮੌਕੇ ਹਰਪ੍ਰੀਤ ਸਿੰਘ, ਅਨੂ, ਕੁਲਦੀਪ ਸਿੰਘ ਅਕਾਸ਼ਦੀਪ ਸਿੰਘ, ਅੰਮਿ੍ਤ ਗੱਜਣਵਾਲਾ , ਧਰਮ ਸਿੰਘ ਆਦਿ ਹਾਜਰ ਸਨ।