ਚੋਰ-ਲਟੇਰੇ ਕਰਫਿਊ ਲੱਗਣ ਦੇ ਬਾਵਜੂਦ ਵੀ ਬੇਖੌਫ਼ ਹੋ ਕੇ ਕਰ ਰਹੇ ਨੇ ਚੋਰੀਆਂ
ਬਾਘਾਪੁਰਾਣਾ,6 ਜਨਵਰੀ (ਰਾਜਿੰਦਰ ਸਿੰਘ ਕੋਟਲਾ) ਬਾਘਾ ਪੁਰਾਣਾ ਸ਼ਹਿਰ ਅੰਦਰ ਲਗਾਤਰ ਹੋ ਰਹੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ।ਬੀਤੀ ਮੰਗਲਵਾਰ- ਬੁੱਧਵਾਰ ਦੀ ਰਾਤ ਵੀ ਨੂੰ ਅਣਪਛਾਤੇ ਚੋਰਾਂ ਵਲੋਂ ਚੱਨੂੰਵਾਲਾ ਰੋਡ ‘ਤੇ ਸਥਿਤ ਮਨਿਆਰੀ ਦੀ ਦੁਕਾਨ (ਟੋਨੀ ਦੀ ਹੱਟੀ) ‘ਤੇ ਅਣਪਛਾਤੇ ਚੋਰਾਂ ਵਲੋਂ ਨਗਦੀ ਚੋਰੀ ਕੀਤੇ ਜਾਣ ‘ਤੇ ਸਹਿਮੇ ਦੁਕਾਨਦਾਰਾਂ ਦਾ ਵਫਦ ਥਾਣਾ ਮੁਖੀ ਕੁਲਵਿੰਦਰ ਸਿੰਘ ਧਾਲੀਵਾਲ ਨੂੰ ਮਿਲਿਆ ਜਿਨ੍ਹਾਂ ਨੇ ਸ਼ਹਿਰ ਅੰਦਰ ਹੋ ਰਹੀਆਂ ਵਾਰਦਾਤਾਂ ਸੰਬੰਧੀ ਚਿੰਤਾਂ ਜਾਹਰ ਕਰਦਿਆਂ ਸ਼ਹਿਰੀਆਂ ਦੀ ਜਾਨ-ਮਾਲ ਦੀ ਰੱਖਿਆ ਕਰਨ ਦੀ ਗੁਹਾਰ ਲਾਈ।ਥਾਣਾ ਮੁਖੀ ਨੂੰ ਮਿਲਣ ਤੋਂ ਬਾਅਦ ਪ੍ਰੈਸ ਨਾਲ ਗੱਲਬਾਤ ਕਰਦਿਆਂ ਟੋਨੀ ਗੋਇਲ,ਪਵਨ ਗੋਇਲ ਪ੍ਰਧਾਨ ਯੂਥ ਅੱਗਰਵਾਲ ਸਭਾ,ਵਿਜੇ ਗਰਗ ਪ੍ਰਧਾਨ ,ਸਸ਼ੀ ਗਰਗ,ਸੀਰਾ ਮੁਨਿਆਰੀ ਵਾਲਾ,ਮਾਮ ਮੁਨਿਆਰੀ ਵਾਲਾ, ਦਵਿੰਦਰ ਕੁਮਾਰ,ਚੈਰੀ ਭਾਟੀਆ ਅਤੇ ਤੀਰਥ ਬਾਂਸਲ ਨੇ ਦੱਸਿਆ ਕਿ ਪਿਛਲੇ ਲਗਭਗ 20 ਦਿਨਾਂ ਦੇ ਵਿੱਚ ਹੋਈ ਤੀਜੀ ਵਾਰਦਾਤ ਨੇ ਉਨ੍ਹਾਂ (ਸ਼ਹਿਰੀਆਂ) ਅੰਦਰ ਦਹਿਸ਼ਤ ਦਾ ਮਾਹੌਲ ਪੇੈਦਾ ਕਰ ਦਿੱਤਾ ਹੈ ਜਿਸ ਕਰਕੇ ਅੱਜ ਉਹ ਥਾਣਾ ਮੁਖੀ ਨੂੰ ਮਿਲੇ ਹਨ ਕਿ ਉਹ ਚੋਰਾਂ ਨੂੰ ਜਲਦੀ ਤੋਂ ਜਲਦੀ ਫੜ੍ਹ ਕੇ ਉਨ੍ਹਾਂ ਖਿਲਾਫ ਸਖਤ ਕਾਰਵਾਈ ਕਰਨ ਤਾਂ ਜੋ ਅੱਗੇ ਤੋਂ ਅਜਿਹੀਆਂ ਘਟਨਾਵਾਂ ਨਾ ਹੋ ਸਕਣ ।ਉਨ੍ਹਾਂ ਕਿਹਾ ਕਿ ਹੁਣ ਰਾਤ ਦਾ ਕਰਫਿਊ ਹੋਣ ਕਰਕੇ ਰਾਤਾਂ ਬਿਲਕੁਲ ਸੁੰਨੀਆਂ ਹੋ ਜਾਂਦੀਆਂ ਹਨ ਜਿਸ ਕਰਕੇ ਹੁਣ ਹੋਰ ਵੀ ਡਰ ਪੈਦਾ ਹੋ ਗਿਆ ਹੇੈ ਅਤੇ ਚੋਰ ਲਟੇਰੇ ਕਰਫਿਊ ਲੱਗਣ ਦੇ ਬਾਵਜੂਦ ਵੀ ਬੇਖੌਫ਼ ਹੋ ਕੇ ਚੋਰੀਆਂ ਕਰ ਰਹੇ ਨੇ ਅਤੇ ਵਫਦ ਨੇ ਐਸ ਐਸ ਪੀ ਮੋਗਾ ਅਤੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਤੋਂ ਸਹਿਰ ਵਾਸੀਆਂ ਜਾਨਮਾਲ ਦੀ ਰਾਖੀ ਲਈ ਅਪੀਲ ਵੀ ਕੀਤੀ।
Author: Gurbhej Singh Anandpuri
ਮੁੱਖ ਸੰਪਾਦਕ