ਭੋਗਪੁਰ 14 ਜਨਵਰੀ ( ਸੁੱਖਵਿੰਦਰ ਜੰਡੀਰ ) ਭੋਗਪੁਰ ਦੇ ਪਿੰਡ ਡੱਲੀ ਕੋਲ ਟਰੱਕ ਅਤੇ ਐਕਟਿਵਾ ਚ ਭਿਆਨਕ ਹਾਦਸਾ ਵਾਪਰਿਆ ਅਤੇ ਐਕਟਿਵਾ ਸਵਾਰ ਬਜ਼ੁਰਗ ਦੀ ਮੌਕੇ ਤੇ ਹੀ ਮੌਤ ਹੋ ਗਈ,ਸੂਚਨਾ ਅਨੁਸਾਰ ਐਕਟਿਵਾ ਸਵਾਰ ਜਲੰਧਰ ਵੱਲ ਤੋ ਭੋਗਪੁਰ ਪਾਸੇ ਨੂੰ ਆ ਰਿਹਾ ਸੀ, ਅਤੇ ਪਿੱਛੋਂ ਟਰੱਕ ਵੀ ਆ ਰਿਹਾ ਸੀ, ਅਤੇ ਹਾਦਸੇ ਤੋਂ ਬਾਅਦ ਟੱਰਕ ਡਰਾਈਵਰ ਫਰਾਰ ਹੋ ਗਿਆ ਥਾਣਾ ਭੋਗਪੁਰ ਦੇ ਥਾਣੇਦਾਰ ਸੁਲਿੰਦਰ ਸਿੰਘ ਨੇ ਦੱਸਿਆ ਕਿ ਪੀ ਬੀ 07 ਏਐਸ 4781 ਟਰੱਕ ਚਾਲਕ ਜਲੰਧਰ ਵੱਲ ਤੋਂ ਪਠਾਨਕੋਟ ਵੱਲ ਨੂੰ ਜਾ ਰਿਹਾ ਸੀ,ਤਾਂ ਐਕਟਿਵਾ 08 ਈ.ਐੱਨ 3622 ਨੰਬਰ ਨੂੰ ਟੱਕਰ ਵੱਜੀ ਜਿਸ ਕਾਰਨ ਬਜ਼ੁਰਗ ਦੀ ਮੌਤ ਹੋ ਗਈ, ਉਨ੍ਹਾਂ ਕਿਹਾ ਕੇ ਐਕਟਿਵਾ ਸਕੂਟਰੀ ਵਿੱਚੋਂ ਮਿਲੀ ਆਰਸੀ ਤੇ ਜਤਿੰਦਰ ਮੋਹਨ ਭੱਲਾ ਪੁੱਤਰ ਹਰੀਦਾਸ ਭੱਲਾ ਮਕਾਨ ਨੰਬਰ 15 ਗਲੀ ਨੰਬਰ-1 ਸੁਦਰਸ਼ਨ ਪਾਰਕ ਮਕਸੂਦਾਂ ਦਾਣਾ ਮੰਡੀ ਜਲੰਧਰ ਦੇ ਨਾਂ ਤੇ ਦਰਜ਼ ਸੀ, ਉਨ੍ਹਾਂ ਕਿਹਾ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ