ਭੋਗਪੁਰ 14 ਜਨਵਰੀ (ਸੁਖਵਿੰਦਰ ਜੰਡੀਰ) ਭੋਗਪੁਰ ਦੇ ਗੁਰੂ ਰਾਮ ਦਾਸ ਨਗਰ ਵਾਰਡ ਨੰਬਰ 9 ਜਿਸਦੇ ਮੁੱਖੀ ਐਮ ਸੀ ਹਨ ਸ੍ਰੀ ਸੁਖਜੀਤ ਸਿੰਘ ਸੈਣੀ ਬਹੁਤ ਹੀ ਸੂਝਵਾਨ ਮਿਹਨਤੀ ਇਨਸਾਨ ਹਨ, ਪਰ ਇਹਨਾਂ ਵਲੋਂ ਗੁਰੂ ਰਾਮ ਦਾਸ ਨਗਰ ਵਿੱਚ ਇੱਕ ਸਿਆਸਤ ਦੇ ਦੋਰ ਤੇ ਚਲਦਿਆਂ ਮੁਹੱਲਾਂ ਨਿਵਾਸੀਆਂ ਨੂੰ ਕਾਫੀ ਪਰੇਸ਼ਾਨ ਕੀਤਾ ਗਿਆ, ਮਹਲਾਂ ਵਾਸੀਆਂ ਦਾ ਕਹਿਣਾ ਹੈ ਕਿ ਇਸ ਦੇ ਵਿਚ ਸੁਖਜੀਤ ਸੈਣੀ ਦਾ ਕੋਈ ਕਸੂਰ ਨਹੀਂ ਹੈ ਕਿਉਂਕਿ ਉਨ੍ਹਾਂ ਨੂੰ ਜਿਸ ਤਰ੍ਹਾਂ ਸਿਆਸਤ ਸਿਖਾਈ ਜਾਂਦੀ ਹੈ ਉਹ ਕਰੀ ਜਾਂਦੇ ਹਨ, ਇਹਨਾਂ ਨੂੰ ਨਚਾਉਣ ਵਾਲਾ ਇਕ ਅਕਾਲੀ ਦਲ ਭੋਗਪੁਰ ਦਾ ਲੀਡਰ ਹੈ ਜਿਸ ਦੀ ਵਜ੍ਹਾ ਦੇ ਨਾਲ ਸਾਰੇ ਮੁਹੱਲੇ ਨੂੰ ਪਰੇਸ਼ਾਨ ਕੀਤਾ ਗਿਆ, ਜਿਸ ਦੀ ਮੁਹੱਲਾ ਨਿਵਾਸੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੀ ਇਸ ਗਲੀ ਦੇ ਵਿੱਚ ਛੇ ਮਹੀਨੇ ਤੱਕ ਪੱਕੀ ਬਣੀ ਹੋਈ ਗਲੀ ਨੂੰ ਮਿੱਟੀ ਸੁੱਟ ਕੇ ਕੱਚੀ ਕਰ ਦਿੱਤਾ ਗਿਆ ਸੀ, ਗਲੀ ਵਿੱਚ ਗੋਡੇ-ਗੋਡੇ ਚਿੱਕੜ ਹੁੰਦਾ ਰਿਹਾ, ਪਰ ਇਹ ਸਾਂਝੀ ਕੌਂਸਲਰ ਹੋਣ ਦੇ ਨਾਤੇ ਕਿਸੇ ਨੇ ਕੋਈ ਧਿਆਨ ਨਹੀਂ ਦਿੱਤਾ ਸੀ, ਇਹਨਾਂ ਦੀ ਵਝਾ ਦੇ ਨਾਲ ਸਰੀਫ ਬੰਦਿਆਂ ਨੂੰ ਵੀ ਇਨ੍ਹਾਂ ਦੀ ਦੋਗਲੀ ਸਿਆਸਤ ਦਾ ਸਾਹਮਣਾ ਕਰਨਾ ਪਿਆ ਸੀ, ਇਹ ਗੱਲ ਸਾਰਾ ਸ਼ਹਿਰ ਜਾਣਦਾ ਹੈ ਕਿ ਇਹ ਇੱਕ ਆਜ਼ਾਦ ਐਮ ਸੀ ਖੜ੍ਹੇ ਕੀਤੇ ਗਏ ਸਨ ਤਾਂ ਕਿ ਉਹ ਆਪਣੀ ਪਾਰਟੀ ਦਾ ਹੀ ਬੰਦਾ ਹਰਾ ਸਕਣ,ਅਤੇ ਇਹ ਗੱਲ ਵੀ ਸਾਰਾ ਸਹਿਰ ਜਾਣਦਾ ਹੈ ਕਿ ਐੱਮ ਸੀ ਸੈਣੀ ਆਜ਼ਾਦ ਖਲੋਣ ਨਾਲ ਵੀ ਕਿਸ ਤਰਾਂ ਜਿੱਤ ਗਏ ਸਨ, ਅਤੇ ਅੱਜ ਇਸ ਮੁਹੱਲੇ ਨੂੰ ਉਹਨਾਂ ਲੋਕਾਂ ਵੱਲੋਂ ਹੀ ਪ੍ਰੇਸ਼ਾਨ ਕੀਤਾ ਗਿਆ ਜਿਨਾਂ ਲੋਕਾਂ ਨੇ ਇਸ ਮੁਹੱਲੇੱ ਦੇ ਵਿੱਚ ਕੋਠੀਆਂ ਆਪ ਬਣਾ ਕੇ ਬੇਚੀਆਂ ਸਨ, ਅਗਰ ਸੀਬੀਆਈ ਇਨ੍ਹਾਂ ਦੀ ਜਾਂਚ ਕਰੇ ਤਾਂ ਬਹੁਤ ਸਾਰੇ ਭੇਤ ਖੁੱਲ੍ਹ ਜਾਣਗੇ,ਪਲਾਟ ਕਿਸੇ ਦੇ ਰਜਿਸਟਰੀ ਕੋਈ ਕਰਾ ਗਿਆ ਅਤੇ ਚੈੱਕ ਕਿਸੇ ਦੇ ਨਾਂ ਤੇ ਕੱਟੇ ਗਏ, ਅਤੇ ਅੱਜ ਇਨ੍ਹਾਂ ਲੋਕਾਂ ਵੱਲੋਂ ਹੀ ਗਲੀਆਂ ਉੱਚੀਆਂ ਕਰ ਦਿਤੀਆਂ ਗਈਆਂ ਜਾਣ-ਬੁੱਝ ਕੇ ਪਾਣੀ ਰੋਕੇ ਗਏ ਤਾਂ ਕਿ ਲੋਕ ਕੋਠੀਆਂ ਨੂੰ ਵੇਚ ਕੇ ਚਲੇ ਜਾਣ,ਤਾਂ ਇਹ ਲੋਕ ਆਪਣਾ ਪਿੱਛਾ ਛੁਡਾ ਸਕਣ, ਮੁਹੱਲਾ ਨਿਵਾਸੀਆਂ ਨੇ ਕਿਹਾ ਇਸ ਮੁਹੱਲੇ ਵਿਚ ਕੋਈ ਸਿਆਸਤ ਨਹੀਂ ਸੀ ਪਰ ਅਕਾਲੀ ਦਲ ਦਾ ਲੀਡਰ ਆਪਣਾ ਉਲੂ ਸਿੱਧਾ ਰੱਖਣ ਵਾਸਤੇ ਮੁਹੱਲੇ ਵਿਚ ਪਾਰਟੀਬਾਜ਼ੀ ਤਿਆਰ ਕਰਦਾ ਰਿਹਾ ਇਸ ਦੀ ਰਾਜਨੀਤੀ ਸਹੀ ਢੰਗ ਦੀ ਨਾ ਹੋਣ ਕਰਕੇ ਸਦਾ ਸੁਰਖੀਆਂ ਵਿੱਚ ਰਿਹਾ ਹੈ,ਅਤੇ ਕਈ ਵਾਰ ਲੋਕਾਂ ਕੋਲੋਂ ਆਪਣੀ ਬੇਸਤੀ ਕਰਵਾ ਚੁੱਕਾ ਹੈ,ਮੁਹੱਲਾ ਨਿਵਾਸੀਆਂ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਠੇਕੇਦਾਰ ਜੋ ਕੰਮ ਨੂੰ ਅਧੂਰਾ ਛੱਡ ਕੇ ਗਏ ਹਨ ਉਸ ਕੰਮ ਨੂੰ ਪੂਰਾ ਕਰਵਾਇਆ ਜਾਵੇ ਅੱਧ-ਵਿਚਾਲੇ ਸਲੈਬਾਂ ਛੱਡੀਆਂ ਗਈਆਂ ਹਨ ਉਨ੍ਹਾਂ ਨੂੰ ਰਖਾਇਆਆ ਜਾਵੇ ਮੁਹੱਲੇ ਵਿਚ ਰਹਿ ਰਹੇ ਅਮਰਜੀਤ ਸਿੰਘ ਜੰਡੀਰ ਨੇ ਮੁਹੱਲਾ ਨਿਵਾਸੀ ਸਾਰਿਆਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਕੁਝ ਸ਼ਰਾਰਤੀ ਲੋਕ ਆਪਣਾ ਉਲੂ ਸਿੱਧਾ ਰੱਖਣ ਵਾਸਤੇ ਮੁਹੱਲੇ ਵਿਚ ਪਾਰਟੀਬਾਜ਼ੀ ਤਿਆਰ ਕਰਦੇ ਹਨ ਮੁਹੱਲੇ ਦਾ ਸਾਰਾ ਭਾਈਚਾਰਾ ਕਾਇਮ ਰਹੇ ਆਪਣਾ ਪਿਆਰ ਬਣਾ ਕੇ ਰੱਖਣ।
Author: Gurbhej Singh Anandpuri
ਮੁੱਖ ਸੰਪਾਦਕ