ਸ਼ਾਹਪੁਰ ਕੰਢੀ 14 ਜਨਵਰੀ (ਸੁਖਵਿੰਦਰ ਜੰਡੀਰ) ਇਲਾਕੇ ਵਿੱਚ ਲੁੱਟ ਖੋਹ ਚੋਰ ਬਾਜ਼ਾਰੀ ਦੀਆਂ ਵਾਰਦਾਤਾਂ ਆਮ ਦੇਖਣ ਨੂੰ ਮਿਲ ਰਹੀਆਂ ਹਨ । ਪਰ ਪਿਛਲੇ ਕੁਝ ਮਹੀਨਿਆਂ ਤੋਂ ਇਲਾਕੇ ਵਿੱਚ ਲੜਾਈ ਝਗੜੇ ਦੇ ਚਲਦਿਆਂ ਜਾਨੀ ਨੁਕਸਾਨ ਹੋਣ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਪਠਾਨਕੋਟ ਦੇ ਲਮੀਨੀ ਦਾ ਸਾਹਮਣੇ ਆਇਆ ਹੈ । ਜਿੱਥੇ ਦੋ ਗੁੱਟਾਂ ਦੇ ਹੋਏ ਝਗੜੇ ਵਿਚ ਯੁਵਕ ਦੀ ਮੌਤ ਹੋ ਗਈ । ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਸਬੰਧੀਆਂ ਨੇ ਦੱਸਿਆ ਕਿ ਮ੍ਰਿਤਕ ਅਨੂਪ ਲੋਹੜੀ ਦੇ ਚਲਦਿਆਂ ਆਪਣੇ ਦੋਸਤਾਂ ਨੂੰ ਮਿਲਣ ਲਮੀਨੀ ਵਿਖੇ ਆਇਆ ਸੀ । ਕੀ ਕਿਸੇ ਪੁਰਾਣੀ ਰੰਜਿਸ਼ ਦੇ ਚਲਦਿਆਂ ਦੂਜੀ ਧਿਰ ਦੇ ਲੋਕਾਂ ਨਾਲ ਮ੍ਰਿਤਕ ਅਨੂਪ ਦੀ ਕਹਾਸੁਣੀ ਹੋ ਗਈ । ਜਿਸ ਤੋਂ ਬਾਅਦ ਮਾਮਲਾ ਇੰਨਾ ਵਧ ਗਿਆ ਕਿ ਗੱਲ ਹੱਥੋਪਾਈ ਤੱਕ ਪਹੁੰਚ ਗਈ । ਅਤੇ ਦੋਨਾਂ ਧਿਰਾਂ ਵਿਚ ਪਥਰਾਅ ਸ਼ੁਰੂ ਹੋ ਗਿਆ।ਇਸ ਝਗੜੇ ਵਿੱਚ ਅਨੂਪ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ।ਜਿਸਨੂੰ ਇਲਾਜ ਲਈ ਅਮਨਦੀਪ ਹਸਪਤਾਲ ਵਿਚ ਲਿਆਂਦਾ ਗਿਆ।ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ।ਤੁਹਾਨੂੰ ਦੱਸ ਦਈਏ ਕਿ ਇਸ ਝਗੜੇ ਵਿਚ ਦੋ ਵਿਅਕਤੀ ਹੋਰ ਵੀ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ।ਜਿਨ੍ਹਾਂ ਦਾ ਇਲਾਜ ਸਿਵਲ ਹਸਪਤਾਲ ਵਿਚ ਚੱਲ ਰਿਹਾ ਹੈ। ਮ੍ਰਿਤਕ ਦੇ ਪਰਿਜਨਾਂ ਨੇ ਇਨਸਾਫ਼ ਦੀ ਗੁਹਾਰ ਲਗਾਉਂਦਿਆਂ ਕਿਹਾ ਕਿ ਮ੍ਰਿਤਕ ਅਨੂਪ ਦੇ ਦੋਸ਼ੀਆਂ ਨੂੰ ਜਲਦ ਕਾਬੂ ਕੀਤਾ ਜਾਵੇ।
ਕੀ ਕਹਿੰਦੇ ਹਨ ਪੁਲੀਸ ਅਧਿਕਾਰੀ-ਉੱਥੇ ਹੀ ਮਾਮਲੇ ਨੂੰ ਦੱਸਦੇ ਹੋਏ ਡੀਐਸਪੀ ਰਾਜਿੰਦਰ ਮਨਹਾਸ ਨੇ ਕਿਹਾ ਕਿ ਪੁਲੀਸ ਵੱਲੋਂ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਆਰੋਪੀਆਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।