ਸ਼ਾਹਪੁਰ ਕੰਢੀ 14 ਜਨਵਰੀ (ਸੁਖਵਿੰਦਰ ਜੰਡੀਰ) ਥਾਣਾ ਸ਼ਾਹਪੁਰਕੰਢੀ ਪੁਲਿਸ ਵਲੋਂ ਆਬਕਾਰੀ ਐਕਟ ਅਧੀਨ ਦੋ ਮਾਮਲੇ ਦਰਜ ਕੀਤੇ ਗਏ ਹਨ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਨੇ ਦੱਸਿਆ ਕਿ ਏ ਐੱਸ ਆਈ ਕੁਲਦੀਪ ਆਪਣੇ ਸਾਥੀ ਕਰਮਚਾਰੀਆਂ ਨਾਲ ਕੋ ਮੋੜ ਸਥਿਤ ਸੀ ਕਿ ਆਬਕਾਰੀ ਇੰਸਪੈਕਟਰ ਮਨਦੀਪ ਸਿੰਘ ਨੇ ਇਤਲਾਹ ਦਿੱਤੀ ਕਿ ਪਿੰਡ ਦੁਰੰਗ ਖੱਡ ਵਿੱਚ ਇੱਕ ਵਿਅਕਤੀ ਨਾਜਾਇਜ਼ ਸ਼ਰਾਬ ਵੇਚਦਾ ਹੈ ਜੇਕਰ ਹੁਣੇ ਰੇਡ ਕੀਤੀ ਜਾਵੇ ਤਾਂ ਉਸ ਨੂੰ ਫੜਿਆ ਜਾ ਸਕਦਾ ਹੈ ਜਦੋਂ ਪੁਲੀਸ ਪਾਰਟੀ ਨੇ ਰੇਡ ਕੀਤੀ ਤਾਂ ਇਕ ਮੋਨਾ ਵਿਅਕਤੀ ਪਸ਼ੂਆਂ ਦੀ ਹਵੇਲੀ ਵਿੱਚ ਬੋਰੀ ਪਲਾਸਟਿਕ ਵਿੱਚ ਸ਼ਰਾਬ ਰੱਖ ਕੇ ਬੈਠਾ ਸੀ ਜੋ ਪੁਲਸ ਪਾਰਟੀ ਨੂੰ ਦੇਖ ਭੱਜ ਗਿਆ ਪੁਲੀਸ ਪਾਰਟੀ ਨੇ ਜਦੋਂ ਬੋਰੀ ਪਲਾਸਟਿਕ ਚੈੱਕ ਕੀਤਾ ਤਾਂ ਉਸ ਵਿਚੋਂ ਨੌੰ ਬੋਤਲਾਂ ਸ਼ਰਾਬ ਮਾਰਕਾ ਓਲਡ ਫੋਕਸ ਮੈਂਚੋਰ xxx ਰਮ ਬਰਾਮਦ ਹੋਈ।
ਦੂਜੇ ਮਾਮਲੇ ਤਹਿਤ ਆਬਕਾਰੀ ਇੰਸਪੈਕਟਰ ਮਨਜੀਤ ਸਿੰਘ ਨੇ ਏਐਸਆਈ ਨਰਿੰਦਰ ਸਿੰਘ ਨੂੰ ਇਤਲਾਹ ਦਿੱਤੀ ਕਿ ਮੰਟੂ ਹਲਵਾਈ ਵਾਸੀ ਸ਼ਾਹਪੁਰ ਕੰਢੀ ਜੋ ਕਿ ਨਾਜਾਇਜ਼ ਸ਼ਰਾਬ ਵੇਚਣ ਦਾ ਕੰਮ ਕਰਦਾ ਹੈ ਅਤੇ ਅੱਜ ਵੀ ਬੋਰੀ ਪਲਾਸਟਿਕ ਵਿੱਚ ਸ਼ਰਾਬ ਲੈ ਕੇ ਤਵੀ ਕਾਲਜ ਵਾਲੀ ਸਾਈਡ ਤੋਂ ਆ ਰਿਹਾ ਹੈ ਇਤਲਾਹ ਤੇ ਪੁਲੀਸ ਪਾਰਟੀ ਵੱਲੋਂ ਸ਼ਾਹਪੁਰਕੰਡੀ ਵਿਖੇ ਨਾਕਾ ਲਗਾਇਆ ਗਿਆ ਤਾ ਯਮੁਨਾ ਵਿਅਕਤੀ ਆਪਣੇ ਸੱਜੇ ਮੋਢੇ ਬੁਰੀ ਪਲਾਸਟਿਕ ਰੱਖ ਕੇ ਆ ਰਿਹਾ ਸੀ ਜੋ ਪੁਲਸ ਪਾਰਟੀ ਨੂੰ ਦੇਖ ਕੇ ਬੋਰੀ ਪਲਾਸਟਿਕ ਸੁੱਟ ਕੇ ਭੱਜ ਗਿਆ ਜਦੋਂ ਪੁਲੀਸ ਪਾਰਟੀ ਵੱਲੋਂ ਬੁਰੀ ਪਲਾਸਟਿਕ ਨੂੰ ਚੈੱਕ ਕੀਤਾ ਗਿਆ ਤਾਂ ਉਸ ਵਿੱਚੋਂ ਤੇਰਾਂ ਬੋਤਲਾਂ ਸ਼ਰਾਬ ਮੈਕਡਾਵਲ ਨੰਬਰ ਵਨ ਛੇ ਬੋਤਲਾਂ ਪੰਜਾਬ ਚੀਅਰਜ਼ ਰਮ ਬਰਾਮਦ ਹੋਈ ਉਨ੍ਹਾਂ ਦੱਸਿਆ ਕਿ ਦੋਨਾਂ ਵਿਅਕਤੀਆਂ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।
Author: Gurbhej Singh Anandpuri
ਮੁੱਖ ਸੰਪਾਦਕ