ਬਾਘਾਪੁਰਾਣਾ,16 ਜਨਵਰੀ (ਰਾਜਿੰਦਰ ਸਿੰਘ ਕੋਟਲਾ) ਸ੍ਰੀ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਬਾਘਾਪੁਰਾਣਾ ਮੋਗਾ ਵਿਖੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਗੁਰੂ ਨਾਨਕ ਸਪੋਰਟਸ ਅਕੈਡਮੀ ਬਾਘਾਪੁਰਾਣਾ ਨੇ ਨਹਿਰੂ ਯੁਵਾ ਕੇਂਦਰ ਮੋਗਾ ਦੇ ਸਹਿਯੋਗ ਨਾਲ ਕਰਵਾਏ ਗਏ ਜਿਸ ਵਿੱਚ ਫੁੱਟਬਾਲ ਪੀਟੀ ਡਿਸਪਲੇਜ਼ ਰੱਸਾਕਸੀ ਐਰੋਬਿਕਸ ਅਥਲੈਟਿਕਸ ਮੁਕਾਬਲਾ ਮੁੱਖ ਤੌਰ ਤੇ ਕਰਵਾਏ ਗਏ ਜਿਨ੍ਹਾਂ ਵਿੱਚ ਬੱਚਿਆਂ ਨੇ ਹਰ ਖੇਡ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਵੱਖ ਗੇਮਾਂ ਵਿਚ ਮੱਲਾਂ ਮਾਰੀਆਂ ਜੇਤੂ ਖਿਡਾਰੀਆਂ ਨੂੰ ਟਰਾਫ਼ੀ ਸ਼ੀਲਡ ਅਤੇ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ ਇਨ੍ਹਾਂ ਖੇਡਾਂ ਲਈ ਗੁਰਵਿੰਦਰ ਸਿੰਘ ਜ਼ਿਲ੍ਹਾ ਯੂਥ ਆਫਿਸਰ ਨਹਿਰੂ ਯੁਵਾ ਕੇਂਦਰ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਉਨ੍ਹਾਂ ਵੱਲੋਂ ਖਿਡਾਰੀਆਂ ਨੂੰ ਖੇਡਾਂ ਲਈ ਉਤਸ਼ਾਹਿਤ ਕੀਤਾ ਗਿਆ ਖੇਡਾਂ ਦੇ ਖੇਤਰ ਨੂੰ ਉਪਰ ਚੁੱਕਣ ਲਈ ਕੈਪਟਨ ਅਰਜਨ ਸਿੰਘ ਫੁਟਬਾਲ ਕੋਚ ਦਲਜੀਤ ਸਿੰਘ ਸਹਿਯੋਗੀ ਡਾ ਪਰਮਜੀਤ ਕੌਰ ਨੇ ਬੱਚਿਆਂ ਨੂੰ ਖੇਡਾਂ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੈਪਟਨ ਅਰਜਨ ਸਿੰਘ ਨੇ ਦੱਸਿਆ ਕਿ ਮੇਰਾ ਸ਼ਹਿਰ ਬਾਘਾਪੁਰਾਣਾ ਦੇ ਖਿਡਾਰੀਆਂ ਨੂੰ ਪੰਜਾਬ ਨੈਸ਼ਨਲ ਅਤੇ ਇੰਟਰਨੈਸ਼ਨਲ ਪੱਧਰ ਤੇ ਖਿਡਾਉਣ ਦਾ ਸੁਪਨਾ ਪੂਰਾ ਕਰਨਾ ਹੈ ਇਸ ਮੌਕੇ ਹੋਰ ਸਹਿਯੋਗੀ ਨਿਰਵੈਰ ਸਿੰਘ ਸਾਬਕਾ ਡਿਪਟੀ ਰਜਿਸਟਰਾਰ ਗੁਰੂ ਹਰਗੋਬਿੰਦ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਕੁਲਵੰਤ ਸਿੰਘ ਜਥੇਦਾਰ ਮਲਕੀਤ ਸਿੰਘ ਪਵਨ ਸ਼ਰਮਾ ਭੋਲਾ ਸਿੰਘ ਆਦਿ ਹਾਜ਼ਰ ਸਨ