“ਭਾਜਪਾ ਵੱਲੋਂ ਉਮੀਦਵਾਰ ਦਾ ਐਲਾਨ ਅਜੇ ਬਾਕੀ”
ਕਰਤਾਰਪੁਰ 16 ਜਨਵਰੀ (ਭੁਪਿੰਦਰ ਸਿੰਘ ਮਾਹੀ): ਵਿਧਾਨ ਸਭਾ ਚੋਣਾਂ 2022 ਦੀ ਤਰੀਕ ਦਾ ਐਲਾਨ ਹੋਣ ਤੋਂ ਪਹਿਲਾਂ ਹੀ ਹਲਕਾ ਕਰਤਾਰਪੁਰ ਤੋਂ ਜਿੱਥੇ ਆਮ ਆਦਮੀ ਪਾਰਟੀ ਵੱਲੋਂ ਬਲਕਾਰ ਸਿੰਘ (ਰਿਟਾ ਡੀ ਸੀ ਪੀ) ਅਤੇ ਅਕਾਲੀ ਦਲ/ ਬਸਪਾ ਗਠਜੋੜ ਵੱਲੋਂ ਐਡਵੋਕੇਟ ਬਲਵਿੰਦਰ ਕੁਮਾਰ ਨੂੰ ਉਮੀਦਵਾਰ ਐਲਾਨਿਆ ਗਿਆ ਸੀ ਪਰ ਕਾਫੀ ਲੰਮਾ ਸਮਾਂ ਉਡੀਕ ਤੋਂ ਬਾਅਦ ਕਾਂਗਰਸ ਵੱਲੋਂ 86 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ। ਜਿਸ ਵਿੱਚ ਇਕ ਵਾਰ ਦੁਬਾਰਾ ਫਿਰ ਤੋਂ ਮੋਜੂਦਾ ਕਾਂਗਰਸੀ ਵਿਧਾਇਕ ਚੋਧਰੀ ਸੁਰਿੰਦਰ ਸਿੰਘ ਨੂੰ ਕਰਤਾਰਪੁਰ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਹੈ ਜਿਸ ਦੇ ਚਲਦਿਆਂ ਸਾਰੀਆਂ ਰਾਜਨੀਤਕ ਪਾਰਟੀਆਂ ਵੱਲੋਂ ਆਪਣੇ ਆਪਣੇ ਸਮਰਥਕਾਂ ਨਾਲ ਨੇੜਤਾ ਵਧਾਈ ਜਾ ਰਹੀ ਹੈ। ਇਹਨਾਂ ਤਿੰਨਾਂ ਪਾਰਟੀਆਂ ਤੋਂ ਇਲਾਵਾ ਸੰਯੁਕਤ ਸਮਾਜ ਮੋਰਚਾ ਵੱਲੋਂ ਰਜੇਸ਼ ਕੁਮਾਰ ਸਾਬਕਾ ਸਰਪੰਚ ਸਰਮਸਤਪੁਰ ਨੂੰ ਵੀ ਉਮੀਦਵਾਰ ਐਲਾਨ ਦਿੱਤਾ ਗਿਆ ਹੈ ਜਦਕਿ ਭਾਜਪਾ ਵੱਲੋਂ ਅਜੇ ਆਪਣੇ ਉਮੀਦਵਾਰ ਦਾ ਐਲਾਨ ਕਰਨਾ ਬਾਕੀ ਹੈ। ਪਰ ਇਸ ਵਾਰ ਹਲਕਾ ਕਰਤਾਰਪੁਰ ਦੀ ਸਿਆਸਤ ਬਹੁਤ ਹੀ ਗਰਮਾਈ ਹੋਈ ਹੈ ਤੇ ਹਰ ਉਮੀਦਵਾਰ ਆਪਣੇ ਆਪ ਜੀ ਜਿੱਤ ਯਕੀਨੀ ਬਣਾ ਕੇ ਬੈਠਾ ਹੈ। ਜਿਕਰਯੋਗ ਹੈ ਕਿ ਇਸ ਬਾਰ ਮੋਜੂਦਾ ਵਿਧਾਇਕ ਚੋਧਰੀ ਸੁਰਿੰਦਰ ਸਿੰਘ ਦੀ ਜਿੱਤ ਵੀ ਬਹੁਤ ਆਸਾਨ ਨਹੀਂ ਹੋਵੇਗੀ ਕਿਉਂਕਿ ਸ਼ਹਿਰ ਦੀ ਬੰਦ ਸੀਵਰੇਜ ਦੀ ਸਮਸਿਆ ਜਿਉਂ ਦੀ ਤਿਉਂ ਹੀ ਹੈ ਜਿਸ ਕਰਕੇ ਕਈ ਘਰਾਂ ਵਿੱਚ ਪੀਣ ਵਾਲਾ ਪਾਣੀ ਵੀ ਗੰਦਾ ਆ ਰਿਹਾ ਹੈ ਜਿਸ ਦਾ ਮੁੱਖ ਹੱਲ ਸੀਵਰੇਜ ਟ੍ਰੀਟਮੈਂਟ ਪਲਾਂਟ ਸੀ ਜੋ ਅਜੇ ਤੱਕ ਨਹੀਂ ਲੱਗ ਸਕਿਆ ਤੇ ਪਿਛਲੀ ਵਾਰ ਵੀ ਚੋਣਾਂ ਵਿੱਚ ਇਹੋ ਮੁੱਖ ਮੁੱਦਾ ਰੱਖ ਕੇ ਚੋਣ ਲੜੀ ਗਈ ਸੀ ਪਰ ਲਗਦਾ ਹੈ ਕਿ ਇਸ ਵਾਰ ਫਿਰ ਇਹੋ ਮੁੱਦਾ ਰੱਖਿਆ ਜਾਵੇਗਾ। ਪਰ ਇਸ ਵਾਰ ਕਰਤਾਰਪੁਰ ਦੇ ਚੋਣ ਦੰਗਲ ਵਿੱਚ ਸਾਰੇ ਮਹਾਂਰਥੀ ਪੂਰਾ ਜੋਰ ਲਗਾ ਰਹੇ ਹਨ ਜਿਸ ਕਰਕੇ ਕਿਸੇ ਵੀ ਉਮੀਦਵਾਰ ਲਈ ਜਿੱਤ ਹਾਸਿਲ ਕਰਨੀ ਆਸਾਨ ਨਹੀਂ ਹੋਵੇਗੀ।
Author: Gurbhej Singh Anandpuri
ਮੁੱਖ ਸੰਪਾਦਕ