ਕਰਤਾਰਪੁਰ 16 ਜਨਵਰੀ (ਭੁਪਿੰਦਰ ਸਿੰਘ ਮਾਹੀ): ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਵਿੱਤਰ ਪ੍ਰਕਾਸ਼ ਪੁਰਬ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਕਾਲ ਗੜ੍ਹ ਸਾਹਿਬ ਵਿਖੇ ਬਹੁਤ ਹੀ ਸ਼ਰਧਾ ਭਾਵਨਾ ਤੇ ਸਤਿਕਾਰ ਨਾਲ ਮਨਾਇਆ ਗਿਆ। ਜਿਸ ਸਬੰਧੀ ਧਾਰਮਿਕ ਦੀਵਾਨ ਵਿੱਚ ਭਾਈ ਸੁਖਵੀਰ ਸਿੰਘ, ਭਾਈ ਚਰਨਜੀਤ ਸਿੰਘ ਹਜੂਰੀ ਰਾਗੀ ਗੁਰਦੁਆਰਾ ਅਕਾਲ ਗੜ੍ਹ ਸਾਹਿਬ ਅਤੇ ਭਾਈ ਸਰਬਜੀਤ ਸਿੰਘ ਜੀ ਦਕੋਹਾ ਜਲੰਧਰ ਵਾਲਿਆਂ ਨੇ ਆਪਣੀ ਰਸਭਿੰਨੀ ਰਸਨਾ ਤੋਂ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। < ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਅਮਰਜੀਤ ਸਿੰਘ ਅਤੇ ਸਕੱਤਰ ਭਾਈ ਸੁਰਜੀਤ ਸਿੰਘ ਵੱਲੋਂ ਸਮੂਹ ਸੰਗਤਾਂ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਗਈ। ਸਮਾਗਮ ਦੀ ਸਮਾਪਤੀ ਉਪਰੰਤ ਸੰਗਤਾਂ ਨੂੰ ਗੁਰੂ ਕਾ ਲੰਗਰ ਬਹੁਤ ਹੀ ਪਿਆਰ ਤੇ ਸਤਿਕਾਰ ਨਾ ਛਕਾਇਆ ਗਿਆ। ਇਸ ਮੌਕੇ ਭਾਈ ਅਮਰਜੀਤ ਸਿੰਘ ਪ੍ਰਧਾਨ , ਭਾਈ ਸੁਰਜੀਤ ਸਿੰਘ ਸਕੱਤਰ , ਬਾਬਾ ਗੁਰਦੇਵ ਸਿੰਘ , ਗੁਰਬਖਸ਼ ਸਿੰਘ , ਹਰਵਿੰਦਰ ਸਿੰਘ ਮੱਕੜ , ਗੁਰਦੀਪ ਸਿੰਘ ਮਿੰਟੂ , ਅਵਤਾਰ ਸਿੰਘ , ਪਰਮਜੀਤ ਸਿੰਘ , ਤਜਿੰਦਰ ਸਿੰਘ ਖਾਲਸਾ , ਗੁਰਪ੍ਰੀਤ ਸਿੰਘ ਖਾਲਸਾ , ਗੁਰਦਿੱਤ ਸਿੰਘ , ਹਰਪ੍ਰੀਤ ਸਿੰਘ ਮਦਾਨ , ਸੁਖਵਿੰਦਰ ਸਿੰਘ, ਬਲਵਿੰਦਰ ਸਿੰਘ ਡੀ ਸੀ , ਹਰਸ਼ ਆਹਲੂਵਾਲੀਆ , ਕਰਮਨਪ੍ਰੀਤ ਸਿੰਘ ਬੇਦੀ , ਗੁਰਦੀਪ ਸਿੰਘ , ਕੌਂਸਲਰ ਅਮਰਜੀਤ ਕੌਰ , ਗਗਨਦੀਪ ਕੌਰ ਮਦਾਨ , ਮਨਜੋਤ ਕੌਰ , ਸੁਖਵਿੰਦਰ ਕੌਰ , ਨਿਰਮਲ ਕੌਰ ਆਦਿ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਿਰ ਸਨ।
Author: Gurbhej Singh Anandpuri
ਮੁੱਖ ਸੰਪਾਦਕ