ਭੋਗਪੁਰ 16 ਜਨਵਰੀ ( ਸੁੱਖਵਿੰਦਰ ਜੰਡੀਰ ) ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ 86 ਵਿਧਾਨ ਸਭਾ ਹਲਕਿਆਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ।ਜਿਸ ਵਿੱਚ ਕਾਂਗਰਸ ਪਾਰਟੀ ਨੇ ਹਲਕਾ ਆਦਮਪੁਰ ਤੋਂ ਸੁਖਵਿੰਦਰ ਸਿੰਘ ਕੋਟਲੀ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਜਿਸ ਦੇ ਚਲਦਿਆਂ ਅੱਜ ਭੋਗਪੁਰ ਪਹੁੰਚਣ ‘ਤੇ ਕੋਟਲੀ ਦਾ ਕ੍ਰਿਸ਼ਨਾ ਸਵੀਟਸ ਭੋਗਪੁਰ ਵਿਖੇ ਪਹੁੰਚਣ ਤੇ ਰਾਕੇਸ਼ ਮਹਿਤਾ ਵਲੋ ਜ਼ੋਰਦਾਰ ਸਵਾਗਤ ਕੀਤਾ ਗਿਆ।ਇਸ ਮੌਕੇ ਉਨ੍ਹਾਂ ਦੇ ਨਾਲ ਕਾਂਗਰਸ ਅਬਜ਼ਰਵਰ ਮਨੀਸ਼ ਠਾਕੁਰ ਵੀ ਮੌਜੂਦ ਸਨ।ਰਾਕੇਸ਼ ਮਹਿਤਾ ਨੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕੀਇਸ ਵਾਰ ਲੋਕਾਂ ਦੀ ਮੰਗ ਸੀ ਕੀ ਇਸ ਵਾਰ ਟਿਕਟ ਬਾਹਰੀ ਨੇਤਾ ਨੂੰ ਨਹੀਂ ਕਿਸੇ ਸਥਾਨਕ ਉਮੀਦਵਾਰ ਨੂੰ ਦਿੱਤੀ ਜਾਨੀ ਚਾਹੀਦੀ, ਜੋ ਕਿ ਆਦਮਪੁਰ ਹਲਕੇ ਦਾ ਵਸਨੀਕ ਹੋਵੇ। ਉਨ੍ਹਾਂ ਪਾਰਟੀ ਹਾਈਕਮਾਂਡ ਵੱਲੋਂ ਕੋਟਲੀ ਨੂੰ ਉਮੀਦਵਾਰ ਐਲਾਨ ਕੇ ਧੰਨਵਾਦ ਪ੍ਰਗਟਾਇਆ ਹੈ, ਕੋਟਲੀ ਨੇ ਤਨਦੇਹੀ ਨਾਲ ਕਿਹਾ ਕਿ ਉਹ ਰਾਤ ਦਿਨ ਇਕ ਕਰਕੇ ਪੂਰੀ ਮਿਹਨਤ ਨਾਲ ਆਦਮਪੁਰ ਦੀ ਵਿਧਾਨ ਸਭਾ ਸੀਟ ਕਾਂਗਰਸ ਦੀ ਝੋਲੀ ਵਿੱਚ ਪਾਉਣਗੇ। ਇਸ ਮੌਕੇ ਰਾਕੇਸ਼ ਮਹਿਤਾ, ਰਿਦਮ ਮਹਿਤਾ, ਪਰਮਿੰਦਰ ਸਿੰਘ ਮੱਲੀ (ਬਲਾਕ ਪ੍ਰਧਾਨ ਕਾਂਗਰਸ), ਜਸਵੀਰ ਸਿੰਘ ਸੈਣੀ (ਸਕੱਤਰ ਕਾਂਗਰਸ), ਸਾਬਕਾ ਪੁਲੀਸ ਅਧਿਕਾਰੀ ਸੋਮਨਾਥ, ਸੱਤ ਬਹਿਰਾਮ, ਰਵਿੰਦਰ ਚੱਕ ਸ਼ਕੂਰ, ਕਾਲੂ ਭੰਡਾਰੀ, ਰਾਜੇਸ਼ ਗੱਗੂ ਆਦਿ ਹਾਜ਼ਰ ਸਨ।