ਸ਼ਾਹਪੁਰਕੰਢੀ 16 ਜਨਵਰੀ (ਸੁਖਵਿੰਦਰ ਜੰਡੀਰ) 2022 ਦੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਦੀ ਟਿਕਟ ਨੂੰ ਲੈ ਕੇ ਹਲਕਾ ਸੁਜਾਨਪੁਰ ਵਿੱਚ ਕਾਂਗਰਸ ਪਾਰਟੀ ਦੇ ਨੁਮਾਇੰਦੇ ਬੜੀ ਬੇਚੈਨੀ ਨਾਲ ਇੰਤਜ਼ਾਰ ਕਰ ਰਹੇ ਸਨ ਅਤੇ ਅੱਜ ਕਾਂਗਰਸ ਪਾਰਟੀ ਵੱਲੋਂ ਆਪਣੇ ਨੁਮਾਇੰਦਿਆਂ ਦੀ ਲਿਸਟ ਜਾਰੀ ਕਰ ਦਿੱਤੀ ਗਈ ਹੈ ਜਿਸ ਵਿੱਚ ਹਲਕਾ ਸੁਜਾਨਪੁਰ ਤੋਂ ਕਾਂਗਰਸ ਪਾਰਟੀ ਲਈ ਵੀਹ ਸੌ ਬਾਈ ਲਈ ਉਮੀਦਵਾਰ ਲਈ ਨਰੇਸ਼ ਪੁਰੀ ਨੂੰ ਐਲਾਨਿਆ ਗਿਆ ਹੈ ਜਿਸ ਤੋਂ ਬਾਅਦ ਹਲਕਾ ਸੁਜਾਨਪੁਰ ਦੇ ਵੱਖ ਵੱਖ ਕਾਂਗਰਸੀ ਨੁਮਾਇੰਦੇ ਨਰੇਸ਼ ਪੁਰੀ ਨੂੰ ਵਧਾਈ ਦੇਣ ਲਈ ਉਨ੍ਹਾਂ ਦੇ ਨਿਵਾਸ ਸਥਾਨ ਪਹੁੰਚੇ ਇਸੇ ਕੜੀ ਵਿੱਚ ਸ਼ਾਹਪੁਰ ਕੰਢੀ ਤੋਂ ਵੀ ਕਾਂਗਰਸ ਦੇ ਨੌਜਵਾਨ ਨੇਤਾ ਅਸ਼ਨੀ ਲੂੰਬਾ ਆਪਣੇ ਸਾਥੀਆਂ ਨਾਲ ਨਰੇਸ਼ ਪੁਰੀ ਨੂੰ ਵਧਾਈ ਦੇਣ ਲਈ ਉੱਥੇ ਪਹੁੰਚੇ ਇਸ ਬਾਰੇ ਗੱਲਬਾਤ ਕਰਦੇ ਹੋਏ ਕਾਂਗਰਸੀ ਯੁਵਾ ਨੇਤਾ ਅਸ਼ਵਨੀ ਲੂੰਬਾ ਨੇ ਸਭ ਤੋਂ ਪਹਿਲਾਂ ਕਾਂਗਰਸ ਪਾਰਟੀ ਹਾਈਕਮਾਂਡ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਕਾਂਗਰਸ ਪਾਰਟੀ ਹਾਈ ਕਮਾਂਡ ਨੇ ਹਲਕਾ ਸੁਜਾਨਪੁਰ ਤੋਂ ਨਰੇਸ਼ ਪੁਰੀ ਨੂੰ ਟਿਕਟ ਦੇ ਕੇ ਹਲਕਾ ਸੁਜਾਨਪੁਰ ਵਿਚ ਕਾਂਗਰਸ ਦੀ ਜਿੱਤ ਪੱਕੀ ਕਰ ਦਿੱਤੀ ਹੈ ਉਨ੍ਹਾਂ ਕਿਹਾ ਕਿ ਨਰੇਸ਼ ਪੁਰੀ ਜੋ ਇੱਕ ਸੂਝਵਾਨ ਨੇਤਾ ਹਨ ਅਤੇ ਹਲਕਾ ਸੁਜਾਨਪੁਰ ਤੇ ਲੋਕਾਂ ਦੀ ਆਵਾਜ਼ ਹਨ ਉਨ੍ਹਾਂ ਕਿਹਾ ਕਿ ਅੱਜ ਹਲਕਾ ਸੁਜਾਨਪੁਰ ਤੋਂ ਨਰੇਸ਼ ਪੁਰੀ ਨੂੰ ਟਿਕਟ ਦੇਣ ਨਾਲ ਕਾਂਗਰਸ ਪਾਰਟੀ ਦੀ ਜਿੱਤ ਯਕੀਨੀ ਹੋ ਗਈ ਹੈ।
ਇਸ ਮੌਕੇ ਉਨ੍ਹਾਂ ਨਰੇਸ਼ ਪੁਰੀ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਨਰੇਸ਼ ਪੁਰੀ ਹਲਕਾ ਸੁਜਾਨਪੁਰ ਤੋਂ ਕਾਂਗਰਸ ਪਾਰਟੀ ਦੀ ਸੀਟ ਨੂੰ ਜਿੱਤ ਕੇ ਪਾਰਟੀ ਹਾਈ ਕਮਾਂਡ ਦੀ ਝੋਲੀ ਵਿਚ ਪਾਉਣਗੇ ਅਤੇ ਹਲਕਾ ਸੁਜਾਨਪੁਰ ਨੂੰ ਵਿਕਾਸ ਦੇ ਰਾਹ ਤੇ ਹੋਰ ਅੱਗੇ ਲੈ ਕੇ ਜਾਣਗੇ। ਇਸ ਮੌਕੇ ਉਥੇ ਹੋਰ ਲੋਕ ਵੀ ਮੌਜੂਦ ਸਨ।
Author: Gurbhej Singh Anandpuri
ਮੁੱਖ ਸੰਪਾਦਕ