ਸ਼ਾਹਪੁਰ ਕੰਢੀ 16 ਜਨਵਰੀ ( SK ਜੰਡੀਰ ) ਵਿਧਾਨ ਸਭਾ ਦੀਆਂ ਚੋਣਾਂ ਤੇ ਕਾਂਗਰਸ ਪਾਰਟੀ ਹਾਈ ਕਮਾਂਡ ਵੱਲੋਂ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਗਈਆਂ, ਨਾਲ ਹੀ ਆਗੂਆਂ ਵੱਲੋਂ ਵਿਰੋਧਤਾ ਸ਼ੁਰੂ ਹੋ ਗਈ,ਸੁਜਾਨਪੁਰ ਹਲਕੇ ਤੋਂ ਸ੍ਰੀ ਨਰੇਸ਼ ਪੁਰੀ ਨੂੰ ਟਿਕਟ ਦਿੱਤੇ ਜਾਣ ਤੇ ਵਿਰੋਧ ਕਰ ਰਹੇ ਨੇਤਾ ਅਮਿੰਤ ਮੰਟੂ, ਵਿਜੈ ਮਹਾਜਨ, ਦਵਿੰਦਰ ਦਰਸ਼ੀ, ਅਵਤਾਰ ਸਿੰਘ ਕਲੇਰ, ਸਾਹਿਬ ਸਿੰਘ,ਅਰਵਿੰਦਰ ਲਾਡੀ,ਬਲਕਾਰ ਪਠਾਣੀਆਂ, ਅਲਾਦੀਨ,ਪਾਲਬੀ ਠਾਕੁਰ ,ਐਡਵੋਕੇਟ ਹਰੀਸ਼ ਪਠਾਣੀਆਂ, ਅਤੇ ਤੋਸੀਤ ਮਹਾਜਨ ਸ਼ਾਮਿਲ ਰਹੇ, ਸਭ ਨੇ ਕਹਾ ਕਿ ਜਿਸ ਵਿਅਕਤੀ ਨੇ ਦੋ ਵਾਰ ਪਾਰਟੀ ਨੂੰ ਹਰਾਉਣ ਵਾਸਤੇ ਆਪਣਾ ਅਹਿਮ ਰੋਲ ਅਦਾ ਕੀਤਾ,ਅਤੇ ਰਾਹੁਲ ਗਾਂਧੀ ਲਈ ਗਲਤ ਸ਼ਬਦਾਂ ਦੀ ਵਰਤੋਂ ਕੀਤੀ ਹੋਵੇ ਪਾਰਟੀ ਨੇ ਐਸੇ ਵਿਅਕਤੀ ਨੂੰ ਟਿਕਟ ਦੇ ਕੇ ਬਾਕੀ ਆਗੂਆਂ ਦੇ ਨਾਲ ਬੇਇਨਸਾਫ਼ੀ ਕੀਤੀ ਹੈ,ਸਾਰੇ ਹੀ ਆਗੂਆਂ ਨੇ ਜ਼ਬਰਦਸਤ ਵਿਰੋਧ ਕੀਤਾ ਹੈ