ਦਿਨੋਂ ਦਿਨ ਵੱਧ ਰਹੇ ਭ੍ਰਿਸ਼ਟਾਚਾਰ ਵਿੱਚ ਇਕ ਵਖਰੀ ਤਰਾਂ ਦਾ ਅਤੇ ਨਵੀਂ ਹੀ ਕਿਸਮ ਦਾ ਭ੍ਰਿਸ਼ਟਾਚਾਰ ਪੈਦਾ ਕੀਤਾ ਜਾ ਰਿਹਾ ਹੈ। ਪਹਿਲਾ ਹੀ ਸਾਡੇ ਨੌਜਵਾਨਾਂ ਨੂੰ ਕਦੇ ਨਸ਼ਿਲੀਆਂ ਦਵਾਈਆਂ ਤੇ, ਕਦੇ ਨਸ਼ਿਆਂ ਤੇ, ਕਦੇ ਝੂਠੇ ਕੇਸਾਂ ਵਿੱਚ ਫਸਾਈਆਂ ਜਾਂਦਾ ਹੈ। ਕੁਝ ਦੇਹ ਵਪਾਰ ਕਰਨ ਵਾਲਿਆਂ ਕੁੜੀਆਂ ਫੇਸਬੁੱਕ ਤੇ ਤੁਹਾਡੀ ਲੱਗੀ ਤਸਵੀਰ ਦੇਖ ਕੇ ਫਰੈਂਡ ਰੇਕੁਐਸਟ ਭੇਜਦਿਆਂ ਹਨ । ਜਾ ਫ਼ੇਰ ਮੈਸੇਂਜਰ ਵਿੱਚ ਮੈਸਜ ਕਰਦਿਆਂ ਹਨ । ਤੁਸੀਂ ਜਵਾਬ ਦਿਓ ਜਾ ਨਾ ਵੀ ਦਿਓ, ਕੁਝ ਹੀ ਘੰਟਿਆ ਬਾਅਦ ਉਹ ਤੁਹਾਡੀ ਤਸਵੀਰ ਨਾਲ ਤੁਹਾਡੀ ਹੀ ਅਸ਼ਲੀਲ ਫ਼ਿਲਮ ਬਣਾਕੇ ਤੁਹਾਨੂੰ ਮੈਸਜ ਭੇਜ ਦਿੰਦਿਆਂ ਹਨ । ਨਾਲ ਹੀ ਇਹ ਧਮਕੀ ਵੀ ਦਿੰਦਿਆਂ ਹਨ ਕਿ ਇਹ ਫਿਲਮ ਉਸਨੇ ਤੁਹਾਡੇ ਸਾਰੇ ਫੇਸਬੁੱਕ ਦੋਸਤਾਂ ਨੂੰ ਭੇਜ ਦਿਤੀ ਹੈ। ਅਸੀਂ ਪੰਜਾਬੀ ਇਹ ਭਲੀ-ਭਾਂਤ ਜਾਣਦੇ ਹਾਂ ਕਿ ਗੱਲ ਜਦੋ ਆਪਣੀ ਇੱਜ਼ਤ ਅਤੇ ਆਪਣੇ ਦੋਸਤ ਮਿੱਤਰਾ ਰਿਸ਼ਤੇਦਾਰਾਂ ਦੀ ਆਉਂਦੀ ਹੈ ਤਾਂ ਇਨਸਾਨ ਦਾ ਡਰ ਜਾਣਾ ਸੁਭਾਵਿਕ ਹੈ ।
ਫ਼ੇਰ ਉਹ ਕੁੜੀ ਤੁਹਾਡੇ ਕੋਲੋਂ ਫ਼ਿਲਮ ਨੂੰ ਨਸ਼ਟ ਕਰਨ ਦੀ ਭਾਰੀ ਕੀਮਤ (ਪੈਸੇ ) ਮੰਗਦੀ ਹੈ ।
ਬਹੁਤ ਸਾਰੇ ਵੀਰਾ ਨੇ ਇਸ ਜੰਜਾਲ ਵਿੱਚ ਫਸਣ ਤੇ ਪੈਸੇ ਦਿੱਤੇ ਵੀ ਹਨ, ਕੁਝ ਮਾਈਗ੍ਰੇਨ ਵਰਗੀ ਬਿਮਾਰੀ ਦਾ ਸ਼ਿਕਾਰ ਹੋਏ ਹਨ, ਕੁਝ ਨੇ ਆਤਮਹੱਤਿਆ ਵੀ ਕੀਤੀ ਹੈ।
ਤਾਜਾ ਮਾਮਲਾ ਦੁਬਈ ਵਿੱਚ ਵਸਦੇ ਇੱਕ ਪੰਜਾਬੀ ਵੀਰ ਦੇ ਫ਼ਾਹਾ ਲੈਕੇ ਆਪਣੀ ਜਾਨ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ਜੋ ਇਸ ਤਰਾਂ ਦੇ ਜੰਜਾਲ ਵਿੱਚ ਫਸ ਚੁੱਕਾ ਸੀ। ਇਹ ਕੁੜੀਆਂ ਹਿੰਦੀ ਜਾ ਪੰਜਾਬੀ ਵਿੱਚ ਮੈਸਜ ਕਰਦੀਆਂ ਹਨ
ਨਕੋਦਰ ਇਲਾਕੇ ਤੋਂ ਮੇਰੇ ਇਕ ਢਾਡੀ ਵੀਰ ਨਾਲ ਵੀ ਇਹ ਠੱਗੀ ਮਾਰਨ ਦੀ ਕੋਸ਼ਿਸ਼ ਕਰ ਚੁੱਕੇ ਹਨ ਮੈਂ ਉਸ ਵੀਰ ਨੂੰ ਮਸਾਂ ਹੀ ਸਮਝਾ ਕੇ ਡਿਪਰੈਸ਼ਨ ਵਿਚ ਜਾਣ ਤੋਂ ਬਚਾਇਆ ਹੈ। ਉਸ ਨੇ ਮੈਨੂੰ ਸਕਰੀਨ ਸ਼ਾਟ ਭੇਜ ਕੇ ਇਸ ਘਟਨਾ ਦੀ ਜਾਣਕਾਰੀ ਦਿੱਤੀ ਸੀ।
ਕਿਰਪਾ ਕਰਕੇ ਜੋ ਵੀ ਇਸ ਪੋਸਟ ਨੂੰ ਪੜੇ ਉਹ ਆਪਣੇ ਆਲੇ ਦੁਆਲੇ ਆਪਣੇ ਮਿੱਤਰਾ ਦੋਸਤਾ, ਭੈਣ-ਭਰਾਵਾਂ ਸਭ ਨੂੰ ਸੁਚੇਤ ਕਰੋ ਜੀ। ਤਾਕੀ ਕੋਈ ਹੋਰ ਇਸ ਮਾੜੇ ਜੰਜਾਲ ਵਿੱਚ ਫਸਣ ਤੋਂ ਬਚ ਜਾਵੇ । ਆਸ਼ਾ ਹੈ ਸਾਰੇ ਆਪਣਾ ਫ਼ਰਜ਼ ਸਮਝ ਕੇ ਇਸ ਵੱਧ ਰਹੇ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਸਾਥ ਦੇਵੋਗੇ।
Author: Gurbhej Singh Anandpuri
ਮੁੱਖ ਸੰਪਾਦਕ