ਮਲੇਰਕੋਟਲੇ 17 ਜਨਵਰੀ 1872 ਈਸਵੀ ਡੀ.ਸੀ ਮਿਸਟਰ ਕਾਵਨ ਦੇ ਇਸ਼ਾਰੇ ਤੇ 50 ਕੂਕੇ ਸ਼ਹੀਦ ਕੀਤੇ ਗਏ । 49 ਦੇ ਤੋਪ ਦੇ ਗੋਲਿਆਂ ਸਾਹਮਣੇ ਖਿਲਾਰ ਕੇ ਸ਼ਹੀਦ ਕੀਤੇ ਤੇ ਇਕ ਤਲਵਾਰਾਂ ਨਾਲ ਕੱਟ ਵੱਢ ਕੇ ਸ਼ਹੀਦ ਕੀਤਾ ਗਿਆ। ਤਲਵਾਰਾਂ ਨਾਲ ਜੋ ਸ਼ਹੀਦ ਕੀਤਾ ਗਿਆ , ਉਸਦਾ ਨਾਮ ਤਵਾਰੀਖ਼ ਨੇ ਭਾਈ ਬਿਸ਼ਨ ਸਿੰਘ ਕੂਕਾ ਲਿਖਿਆ ਹੈ । ਇਹ 12-13 ਸਾਲ ਦਾ ਜਵਾਨ ਗਾਰਦਾਂ ਦੇ ਪਹਿਰੇ ਵਿਚੋਂ ਨਿਕਲ ਕੇ ਮਿਸਟਰ ਕਾਵਨ ਦੀ ਦਾੜੀ ਫੜ ਲੈਂਦਾ ਹੈ । ਕਾਵਨ ਨੇ ਦਾੜੀ ਛਡਾਉਣ ਲਈ ਕਾਫੀ ਹਥ ਪਲਾ ਮਾਰਿਆ ; ਪਰ ਕੋਈ ਗੱਲ ਨ ਬਣੀ ।ਇਸਦੀ ਟੋਪੀ ਵੀ ਸਿਰ ਤੋਂ ਡਿੱਗ ਪਈ। ਇਕ ਵਾਰ ਤੇ ਇਹਦੇ ਡੇਲੇ ਬਾਹਰ ਆ ਗਏ ਸਨ । ਫਿਰ ਕਹਿੰਦੇ ਰਿਆਸਤ ਦੇ ਇਕ ਬ੍ਰਹਿਮਣ ਸਿਪਾਹੀ ਨੇ ਭਾਈ ਬਿਸ਼ਨ ਸਿੰਘ ਹੁਣਾ ਦੇ ਤਲਵਾਰ ਨਾਲ ਵਾਰ ਕਰਕੇ ਉਹਨਾਂ ਦਾ ਸਿਰ ਧੜ ਨਾਲ ਜੁਦਾ ਕਰ ਦਿੱਤਾ ਸੀ।ਇਸ ਬਹਾਦਰੀ ਨੇ ਕਾਵਨ ਨੂੰ ਜੋ ਤ੍ਰੇਲੀਆਂ ਛੇੜੀਆਂ ; ਉਹ ਉਸਦੀ ਅੰਬਾਲਾ ਡਵੀਜ਼ਨ ਦੇ ਕਮਿਸ਼ਨਰ ਨੂੰ ਲਿੱਖੀ ਚਿੱਠੀ ਵਿਚੋਂ ਦਿੱਸ ਦੀਆਂ ਹਨ।ਭਾਈ ਬਿਸ਼ਨ ਸਿੰਘ ਦੀ ਬਹਾਦਰੀ ਨੂੰ ਸਿਜਦਾ।
ਬਲਦੀਪ ਸਿੰਘ ਰਾਮੂੰਵਾਲੀਆ