ਪਟਨਾ ਸਾਹਿਬ, 17 ਜਨਵਰੀ, 2022 ( ਨਜ਼ਰਾਨਾ ਨਿਊਜ਼ ਬਿਉਰੋ ) ਤਖ਼ਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਦੇ ਹੈੱਡ ਗ੍ਰੰਥੀ ਭਾਈ ਰਜਿੰਦਰ ਸਿੰਘ ਅਕਾਲ ਚਲਾਣਾ ਕਰ ਗਏ ਹਨ।
ਉਹਨਾਂ ਨੇ ਪਟਨਾ ਦੇ ਹਸਪਤਾਲ ਵਿੱਚ ਅੱਜ ਆਖ਼ਰੀ ਸਾਹ ਲਏ। ਉਹਨਾਂ ਨੂੰ 13 ਜਨਵਰੀ ਨੂੰ ਤਖ਼ਤ ਸਾਹਿਬ ਸਥਿਤ ਆਪਣੇ ਨਿਵਾਸ ’ਤੇ ਜ਼ਖ਼ਮੀ ਪਾਇਆ ਗਿਆ ਸੀ।
ਪਤਾ ਲੱਗਾ ਸੀ ਕਿ ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ ਉਨ੍ਹਾਂ ਨੇ ਆਪਣੇ ਆਪ ਨੂੰ ਆਪਣੀ ਕਿਰਪਾਨ ਨਾਲ ਖ਼ੁਦ ਹੀ ਜ਼ਖ਼ਮੀ ਕਰ ਲਿਆ ਸੀ। ਉਹਨਾਂ ਦੀ ਪਤਨੀ ਨੇ ਵੇਖ਼ਿਆ ਸੀ ਕਿ ਉਹਨਾਂ ਦੀ ਗਰਦਨ ’ਤੇ ਡੂੰਘਾ ਜ਼ਖ਼ਮ ਸੀ ਅਤੇ ਕਾਫ਼ੀ ਖ਼ੂਨ ਵਗ ਰਿਹਾ ਸੀ।
ਭਾਈ ਰਜਿੰਦਰ ਸਿੰਘ ਨੂੂੰ ਪਹਿਲਾਂ ਗੁਰੂ ਗੋਬਿੰਦ ਸਿੰਘ ਹਸਪਤਾਲ ਲਿਜਾਇਆ ਗਿਆ ਸੀ ਜਿਥੋਂ ਉਨ੍ਹਾਂ ਦੀ ਨਾਜ਼ੁਕ ਹਾਲਤ ਨੂੰ ਵੇਖ਼ਦੇ ਹੋਏ ਉਨ੍ਹਾਂ ਨੂੰ ਪਟਨਾ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ ਜਿੱਥੇ ਉਨ੍ਹਾਂ ਦੀ ਹਾਲਤ ਲਗਾਤਾਰ ਗੰਭੀਰ ਬਣੀ ਰਹੀ ਅਤੇ ਅੱਜ ਉਨ੍ਹਾਂ ਨੇ ਦਮ ਤੋੜ ਦਿੱਤਾ।
ਭਾਈ ਸਾਹਿਬ ਦੇ ਦਿਹਾਂਤ ਨਾਲ ਸੰਗਤਾਂ ਵਿੱਚ ਸੋਗ ਦੀ ਲਹਿਰ ਹੈ।
ਭਾਈ ਰਜਿੰਦਰ ਸਿੰਘ ਦਾ ਅੰਤਿਮ ਸਸਕਾਰ ਸੋਮਵਾਰ ਨੂੰ ਪਟਨਾ ਦੇ ਖ਼ਾਜ ਕਲਾ ਘਾਟ ਸ਼ਮਸ਼ਾਨ ਘਾਟ ਵਿਖੇ ਕੀਤਾ ਜਾਵੇਗਾ।
Author: Gurbhej Singh Anandpuri
ਮੁੱਖ ਸੰਪਾਦਕ