ਸ਼ਾਹਪੁਰਕੰਡੀ 17 ਜਨਵਰੀ ( ਸੁੱਖਵਿੰਦਰ ਜੰਡੀਰ ) ਪਿੰਡਾਂ ਵਿੱਚ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਜ਼ਮੀਨੀ ਵਿਵਾਦ ਨੂੰ ਲੈ ਕੇ ਮਾਮਲੇ ਗਰਮਾਈ ਰਹਿੰਦੇ ਹਨ । ਇਸੇ ਤਰ੍ਹਾਂ ਦਾ ਹੀ ਇਕ ਮਾਮਲਾ ਪਿੰਡ ਹਾੜਾ ਨਰਾਇਣਪੁਰ ਵਿਖੇ ਦੇਖਣ ਨੂੰ ਮਿਲਿਆ ਹੈ । ਜਿਥੇ ਹਾੜਾ ਨਰਾਇਣਪੁਰ ਦੇ ਮੈਂਬਰ ਪੰਚਾਇਤ ਕੁਲਦੀਪ ਸਿੰਘ ਨੇ ਦੱਸਿਆ ਕਿ ਉਸ ਦੀ ਜ਼ਮੀਨ ਦਾ ਵਿਵਾਦ ਜੋ ਪਿੰਡ ਵਾਸੀ ਕੇਵਲ ਠਾਕੁਰ ਨਾਲ ਚੱਲ ਰਿਹਾ ਹੈ । ਉਸ ਨੇ ਦੱਸਿਆ ਕਿ ਉਹ ਜਦੋਂ ਵੀ ਆਪਣੀ ਜ਼ਮੀਨ ਉੱਤੇ ਕੋਈ ਕੰਮ ਕਰਦਾ ਹੈ ਤਾਂ ਕੇਵਲ ਠਾਕੁਰ ਵੱਲੋਂ ਉਸ ਦੇ ਕੰਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ । ਅਤੇ ਉਸ ਨੂੰ ਬਾਰ ਬਾਰ ਹਰਾਸ ਕੀਤਾ ਜਾਂਦਾ ਹੈ । ਉਸ ਨੇ ਕਿਹਾ ਕਿ ਬੀਤੇ ਦਿਨੀਂ ਉਸ ਵਲੋਂ ਆਪਣੀ ਜ਼ਮੀਨ ਉੱਤੇ ਡੱਗਾ ਲਗਾਇਆ ਜਾ ਰਿਹਾ ਸੀ। ਕੇਵਲ ਠਾਕੁਰ ਵੱਲੋਂ ਉਸ ਕੰਮ ਨੂੰ ਫਿਰ ਰੁਕਵਾ ਦਿੱਤਾ ਗਿਆ । ਉਸ ਨੇ ਕਿਹਾ ਕਿ ਉਸ ਨੂੰ ਜਾਣ ਬੁੱਝ ਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਉਸ ਨੇ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ
।
ਉੱਥੇ ਹੀ ਜਦੋਂ ਇਸ ਬਾਰੇ ਦੂਜੀ ਧਿਰ ਕੇਵਲ ਠਾਕੁਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉੱਥੇ ਬਹੁਤ ਸਾਰੇ ਪਰਿਵਾਰਾਂ ਨੂੰ ਉਨ੍ਹਾਂ ਦੇ ਬਜ਼ੁਰਗਾਂ ਵੱਲੋਂ ਜ਼ਮੀਨ ਰਹਿਣ ਲਈ ਦਿੱਤੀ ਗਈ ਹੈ ।ਪਰ ਕੁਲਦੀਪ ਸਿੰਘ ਜਾਣ ਬੁੱਝ ਕੇ ਆਪਣੇ ਹਿੱਸੇ ਦੀ ਜ਼ਮੀਨ ਤੋਂ ਵੱਧ ਜ਼ਮੀਨ ਉੱਤੇ ਕਬਜ਼ਾ ਕਰ ਰਿਹਾ ਹੈ। ਅਤੇ ਜਦੋਂ ਉਸ ਨੂੰ ਇਸ ਲਈ ਰੋਕਿਆ ਜਾਂਦਾ ਹੈ ਤਾਂ ਉਹ ਝੂਠੇ ਇਲਜ਼ਾਮ ਲਗਾ ਕੇ ਉਨ੍ਹਾਂ ਨੂੰ ਬਦਨਾਮ ਕਰਨਾ ਚਾਹੁੰਦਾ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਕੁਲਦੀਪ ਨੂੰ ਕਿਸੇ ਵੀ ਤਰ੍ਹਾਂ ਨਾਲ ਤੰਗ ਨਹੀਂ ਕੀਤਾ ਜਾਂਦਾ।