ਬਾਘਾ ਪੁਰਾਣਾ,17 ਜਨਵਰੀ (ਰਾਜਿੰਦਰ ਸਿੰਘ ਕੋਟਲਾ):ਕਾਂਗਰਸੀ ਪਾਰਟੀ ਤੋਂ ਅੱਕ ਕੇ ਪਿੰਡ ਵਾਂਦਰ ਦੇ 40 ਕੱਟੜ ਕਾਂਗਰਸੀ ਪਰਿਵਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ੍ਹ ਲਿਆ ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਜਥੇਦਾਰ ਤੀਰਥ ਸਿੰਘ ਮਾਹਲਾ ਨੇ ਸਿਰੋਪੇ ਦੇ ਆਇਆ ਆਖਿਆ ਅਤੇ ਵਿਸਵਾਸ਼ ਦੁਆਇਆ ਪਾਰਟੀ ‘ਚ ਪੂਰਾ ਮਾਨ-ਸਨਮਾਨ ਮਿਲੇਗਾ।ਸ਼ਾਮਲ ਹੋਣ ਵਾਲੇ ਸੁਖਮੰਦਰ ਸਿੰਘ, ਅਜਮੇਰ ਸਿੰਘ, ਡਾ ਬਲਬੀਰ ਸਿੰਘ,ਸੇਵਾ ਸਿੰਘ ਖਾਲਸਾ, ਬਲਦੇਵ ਸਿੰਘ ਖ਼ਾਲਸਾ,ਮੰਗਾ ਸਿੰਘ, ਇਕੱਤਰ ਸਿੰਘ, ਕਾਕਾ ਸਿੰਘ, ਚਮਕੌਰ ਸਿੰਘ, ਬਿੱਕਰ ਸਿੰਘ, ਲਖਵਿੰਦਰ ਸਿੰਘ, ਕੌਰ ਸਿੰਘ, ਗਗਨਦੀਪ ਸਿੰਘ, ਜੀਤਾ ਸਿੰਘ, ਲਵਪ੍ਰੀਤ ਸਿੰਘ, ਤਰਸੇਮ ਸਿੰਘ,ਜਗਸੀਰ ਸਿੰਘ,ਬਲਜੀਤ ਸਿੰਘ, ਅੰਗਰੇਜ ਸਿੰਘ, ਵੀਰਪਾਲ ਸਿੰਘ, ਗੁਰਜੰਟ ਸਿੰਘ ਆਦਿ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋਂ ਤੰਗ ਆਕੇ ਅਤੇ ਜੱਥੇਦਾਰ ਤੀਰਥ ਸਿੰਘ ਮਾਹਲਾ ਦੀ ਕਾਬਲੀਅਤ ਨੂੰ ਦੇਖਦੇ ਹੋਇਆਂ ਨੇ ਪਾਰਟੀ ਜੁਆਇਨ ਕੀਤੀ ਹੈ।
ਜਥੇਦਾਰ ਤੀਰਥ ਸਿੰਘ ਮਾਹਲਾ ਨੇ ਕਿਹਾ ਕਿ ਜਿਵੇਂ ਹੀ ਹਲਕੇ ਦੀ ਸੰਗਤ ਦਾਸ ਨੂੰ ਤਾਕਤ ਬਖ਼ਸ਼ੇਗੀ ਅਤੇ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਾਏਗੀ ਉਸੇ ਦਿਨ ਤੋਂ ਹੀ ਹਲਕਾ ਬਾਘਾਪੁਰਾਣਾ ਦੇ ਥਾਣਿਆਂ -ਤਹਿਸੀਲਾਂ ਦੇ ਵਿੱਚ ਚੱਲ ਰਹੀ ਲੁੱਟ ਨੂੰ ਖ਼ਤਮ ਕੀਤਾ ਜਾਵੇਗਾ ਜਿੱਥੇ ਪੰਜਾਬ ਵਿੱਚ ਸਰਕਾਰ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਗੱਠਜੋੜ ਦੀ ਬਣਨ ਸਾਰ ਪਾਰਟੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਸ. ਸੁਖਬੀਰ ਸਿੰਘ ਜੀ ਬਾਦਲ ਸਾਹਬ ਵੱਲੋ ਜਾਰੀ ਕੀਤੇ ਚੋਣ ਮੈਨੀਫੈਸਟੋ ਨੂੰ ਇਨ-ਬਿਨ ਲਾਗੂ ਕੀਤਾ ਜਾਵੇਗਾ।ਇਸ ਮੌਕੇ ਉਪਰੋਕਤ ਤੋਂ ਇਲਾਵਾ ਜਗਮੋਹਨ ਸਿੰਘ ਸਰਪੰਚ ਜੈ ਸਿੰਘ ਵਾਲਾ ,ਚੇਅਮੈਨ ਬਲਵਿੰਦਰ ਸਿੰਘ ਜੈਲਦਾਰ, ਕੁਲਦੀਪ ਸਿੰਘ ਸਾਬਕਾ ਸਰਕਲ ਪ੍ਰਧਾਨ,ਜਗਸੀਰ ਸਿੰਘ ਭੋਲਾ,ਰਾਜ ਸਿੰਘ ਵਾਂਦਰ, ਮਨਜੀਤ ਪ੍ਰਧਾਨ, ਲਵਪ੍ਰੀਤ ਸਿੰਘ ਲਵੀ, ਪਰਮਵੀਰ ਸਿੰਘ ਤੋਂ ਇਲਾਵਾ ਲੋਕ ਹਾਜ਼ਰ ਸਨ।
Author: Gurbhej Singh Anandpuri
ਮੁੱਖ ਸੰਪਾਦਕ