“ਸੁਖਵਿੰਦਰ ਸਿੰਘ ਕੋਟਲੀ ਅਤੇ ਭਾਰੀ ਗਿੱਣਤੀ ਵਿੱਚ ਸੰਗਤਾਂ ਨੇ ਭਰੀਆਂ ਹਾਜ਼ਰੀਆਂ”
ਭੋਗਪੁਰ 17 ਜਨਵਰੀ ( ਜੰਡੀਰ )
ਗੁ: ਜੱਸਾ ਸਿੰਘ ਰਾਮਗੜ੍ਹੀਆ ਦਸ਼ਮੇਸ਼ ਨਗਰ ਭੋਗਪੁਰ ਵਿਖੇ ਅੱਜ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼। ਪੁਰਬ ਨੂੰ ਸਮਰਪਿੱਤ ਧਾਰਮਿਕ ਦੀਵਾਨ ਸਜਾਏ ਗਏ। ਜਿਸ ਵਿਚ ਬੀਬੀ ਬਲਬੀਰ ਕੌਰ ਦੇ ਕੀਰਤਨੀ ਜਥੇ ਵੱਲੋਂ ਇਲਾਹੀ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾ ਨਾਲ ਜੋੜਿਆ ਗਿਆ ।ਇਸ ਮੌਕੇ ਗੁਰਦੁਆਰਾ ਜੱਸਾ ਸਿੰਘ ਰਾਮਗੜ੍ਹੀਆ ਦੀ ਪ੍ਰਬੰਧਕ ਕਮੇਟੀ ਵੱਲੋਂ ਸਮਾਗਮ ਦੇ ਸਹਿਯੋਗੀਆਂ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ । ਇਸ ਧਾਰਮਿਕ ਸਮਾਗਮ ਦੌਰਾਨ ਕਾਂਗਰਸੀ ਨੇਤਾ ਸੁਖਵਿੰਦਰ ਸਿੰਘ ਕੋਟਲੀ, ਆਮ ਆਦਮੀ ਪਾਰਟੀ ਦੇ ਨੇਤਾ ਜੀਤ ਲਾਲ ਭੱਟੀ, ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਪਰਮਿੰਦਰ ਸਿੰਘ ਮੱਲੀ ,ਜਸਵੀਰ ਸਿੰਘ ਸੈਣੀ, ਗੁਰਵਿੰਦਰ ਸਿੰਘ ਸੱਗਰਾਂਵਾਲੀ, ਕੌਂਸਲਰ ਸੰਤੋਸ਼ ਕੌਰ, ਕੁਲਵਿੰਦਰ ਸਿੰਘ ਮੁਲਤਾਨੀ, ਅਜੀਤ ਸਿੰਘ ਖੱਖ, ਕੁੰਦਨ ਸਿੰਘ ਰਹਿਸੀ ,ਜਸਵੀਰ ਸਿੰਘ ਮਿੱਲ ਕਾਲੋਨੀ, ਤਰਲੋਕ ਸਿੰਘ ਜੰਡੀਰ ,ਗੁਰਮੁਖ ਸਿੰਘ ਮਾਨ, ਰਜਵਿੰਦਰ ਸਿੰਘ ਗਿੱਲ, ਦੇਵ ਮਨੀ ਚੇਂਜਰ, ਪ੍ਰਣਬ ਕੁਮਾਰ ਗੇਹਲੋ ,ਮਨਜੀਤ ਸਿੰਘ ਬੱਸਣ, ਸਤਨਾਮ ਸਿੰਘ , ਪ੍ਰਤਾਪ ਸਿੰਘ ਭੋਗਪੁਰ, ਮਿਸਤਰੀ ਸਰੂਪ ਸਿੰਘ ਅਤੇ ਹੋਰ ਭਾਰੀ ਸੰਖਿਆ ਵਿੱਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ। ਇਸ ਧਾਰਮਿਕ ਸਮਾਗਮ ਦੌਰਾਨ ਹਾਜ਼ਰੀਆਂ ਭਰਨ ਵਾਲੀਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਕਮੇਟੀ ਪ੍ਰਧਾਨ ਓਂਕਾਰ ਸਿੰਘ ਨੇ ਕਿਹਾ ਕਿ ਸਿੱਖ ਸੰਗਤਾਂ ਨੂੰ ਗੁਰਮਤਿ ਧਾਰਮਕ ਸਮਾਗਮਾਂ ਵਿੱਚ ਭਾਰੀ ਗਿਣਤੀ ਵਿੱਚ ਹਾਜ਼ਰ ਹੋਣਾ ਚਾਹੀਦਾ ਹੈ ।ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਪ ਪ੍ਰਧਾਨ ਸੁਰਜੀਤ ਸਿੰਘ, ਜਨਰਲ ਸਕੱਤਰ ਮਹਿੰਦਰ ਸਿੰਘ ਸੈਂਹਬੀ, ਜਸਵਿੰਦਰ ਸਿੰਘ ਰਹਿਸੀ ,ਗੁਰਵਿੰਦਰ ਸਿੰਘ ਜੰਡੀਰ ,ਦਵਿੰਦਰ ਸਿੰਘ ਨਾਮਧਾਰੀ ,ਚਰਨਦੀਪ ਸਿੰਘ ਚੰਨੀ ਹਾਜ਼ਰ ਸਨ ।ਧਾਰਮਿਕ ਦੀਵਾਨਾਂ ਦੀ ਸਮਾਪਤੀ ਉਪਰੰਤ ਗੁਰੂ ਕੇ ਅਤੁੱਟ ਲੰਗਰ ਲਗਾਏ ਗਏ