ਮਗਦੂਨੀਆਂ ਰਾਹੀਂ ਜੋ ਡੌਕੀ ਲਗ ਰਹੀ ਹੈ ਯੂਰਪ ਦੀ ਉਥੇ ਕੁਝ ਪੰਜਾਬੀ ਏਜੰਟ ਅਫਗਾਨਿਸਤਾਨ ਦੇ ਡੌਕਰਾਂ ਨੂੰ ਆਪਣੇ ਵੱਲੋਂ ਬੁਲਾਏ ਮੁੰਡਿਆਂ ਦੀਆਂ ਫੋਟੋ ਦੇਕੇ ਉਹਨਾਂ ਨੂੰ ਚੁਕਵਾ ਰਹੇ ਨੇ।
ਜੋ ਕੁੜੀਆਂ ਜਾ ਰਹੀਆਂ ਨੇ ਉਹਨਾਂ ਨੂੰ ਵੱਖ ਕਰ ਲਿਆ ਜਾਂਦਾ ਹੈ ਤੇ ਉਹਨਾਂ ਨਾਲ ਦੁਰਵਿਹਾਰ ਤੇ ਸ਼ੋਸ਼ਣ ਵੀ ਕੀਤਾ ਜਾ ਰਿਹਾ ਹੈ ਵੀਹ ਵੀਹ ਦਿਨ ਕੋਲ ਰੱਖ ਫਿਰ ਅੱਗੇ ਭੇਜਿਆ ਜਾ ਰਿਹਾ ਹੈ।
ਬੇਨਤੀ ਹੈ ਕਿ ਅਸੀਂ ਇਹ ਨਹੀ ਕਹਿੰਦੇ ਕਿ ਆਪਣੇ ਬੱਚੇ ਬਾਹਰ ਨਾ ਭੇਜੋ ਜਰੂਰ ਭੇਜੋ ਪਰ ਏਜੰਟ ਕੋਈ ਚੰਗਾ ਲੱਭਕੇ ਕਿਉਂਕਿ ਰਸਤੇ ਵਿਚ ਕਰੀਬ ਤਿੰਨ ਮੁੰਡੇ ਲਾਪਤਾ ਨੇ ਤੁਰਕੀ ਗਰੀਸ ਵਾਲੀ ਨਹਿਰ ਪਾਰ ਕਰਦਿਆਂ।
ਜੋ ਖਾਸਕਰ ਮਗਦੂਨੀਆਂ ਵੱਲ ਦੀ ਜਾ ਰਹੇ ਉਹਨਾਂ ਨਾਲ ਜਾਨਵਰਾਂ ਤੋਂ ਵੀ ਭੈੜਾ ਸਲੂਕ ਕੀਤਾ ਜਾ ਰਿਹਾ ਹੈ।
ਉਹਨਾਂ ਦੀ ਕੁੱਟਮਾਰ ਕਰਕੇ ਹੋਰ ਪੈਸੇ ਮੰਗਵਾਏ ਜਾ ਰਹੇ ਨੇ ਤੇ ਇਹ ਮਿਲੀ ਭੁਗਤ ਹੈ ਏਜੰਟਾਂ ਤੇ ਉਥੇ ਬੈਠੇ ਡੌਕਰਾਂ ਦੀ।
ਵੀਡੀਓ ਹੋਰ ਵੀ ਸੀ ਪਰ ਉਹ ਸ਼ੋਸ਼ਲ ਤੇ ਨਹੀ ਪਾਈ ਜਾ ਸਕਦੀ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਸੇਫ ਰਸਤੇ ਭੇਜਣ ਦੀ ਕੋਸ਼ਿਸ਼ ਕਰੋ।
ਸ਼ੋਸ਼ਲ ਮੀਡੀਆ ਦੇ ਪੱਤਰਕਾਰ ਵੀ ਕਦੀ ਇਵੇ ਦੇ ਮੁੱਦੇ ਸਾਹਮਣੇ ਨਹੀ ਲੈਕੇ ਆ ਰਹੇ ਤੇ ਨਾ ਹੀ ਅੱਗੇ ਲੰਘ ਜਾਣ ਵਾਲੇ ਮੁੰਡੇ ਕੁਝ ਦਸ ਪਾ ਰਹੇ ਨੇ।
ਜੇ ਕੋਈ ਇਹਨਾਂ ਨੂੰ ਪਹਿਚਾਣ ਕਰ ਸਕਦਾ ਤਾਂ ਇਹਨਾਂ ਦੇ ਪਰਿਵਾਰਾਂ ਤੱਕ ਸੰਪਰਕ ਕਰਨ।
https://youtube.com/shorts/MKeV_yGitlg?feature
Author: Gurbhej Singh Anandpuri
ਮੁੱਖ ਸੰਪਾਦਕ