ਸ਼ਾਹਪੁਰਕੰਢੀ 20 ਜਨਵਰੀ (ਸੁਖਵਿੰਦਰ ਜੰਡੀਰ) ਥਾਣਾ ਸ਼ਾਹਪੁਰਕੰਢੀ ਪੁਲਸ ਨੇ ਨਾਜਾਇਜ਼ ਸ਼ਰਾਬ ਬਰਾਮਦ ਨਾ ਮਾਲੂਮ ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਹੈ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਨੇ ਦੱਸਿਆ ਕਿ ਏ ਐੱਸ ਆਈ ਨਰਿੰਦਰ ਸਿੰਘ ਆਪਣੇ ਸਾਥੀ ਕਰਮਚਾਰੀਆਂ ਨਾਲ ਰਾਣੀਪੁਰ ਢੀਂਗਾਂ ਮੌਜੂਦ ਸੀ ਕਿ ਨਰਿੰਦਰ ਕੌਰ ਵਾਲੀਆ ਈ ਓ ਐਕਸਾਈਜ਼ ਵਿਭਾਗ ਸਰਕਲ ਪਠਾਨਕੋਟ ਦੀ ਇਤਲਾਹ ਤੇ ਉੱਥੇ ਪੁੱਜੀਆਂ ਕੀ ਨਰਿੰਦਰ ਕੌਰ ਵਾਲੀਆ ਨੇ ਬਿਆਨ ਕਰਵਾਇਆ ਕਿ ਮੈਂ ਆਪਣੇ ਸਾਥੀ ਕਰਮਚਾਰੀਆਂ ਨਾਲ ਅਕਸਾਈਜ਼ ਰੇਟ ਦੇ ਸਬੰਧ ਵਿਚ ਪਿੰਡ ਰਾਣੀਪੁਰ ਢੀਂਗਾਂ ਦੇ ਬਾਹਰ ਮੌਜੂਦ ਸੀ ਕਿ ਮੁਖ਼ਬਰ ਖ਼ਾਸ ਨੇ ਮੈਨੂੰ ਦੱਸਿਆ ਕਿ ਕੁਝ ਨੌਜਵਾਨ ਲੋਕ ਪਿੰਡ ਰਾਣੀਪੁਰ ਢਿੱਗਾਂ ਦੀ ਡਰੇਨ ਕੰਢੇ ਅਤੇ ਡੈਂਟਲ ਕਾਲਜ ਦੇ ਨੇਡ਼ੇ ਉੱਗੀਆਂ ਝਾੜੀਆਂ ਵਿੱਚ ਸ਼ਰਾਬ ਲੁਕਾ ਛਿਪਾ ਕੇ ਰੱਖਦੇ ਹਨ ਉਨ੍ਹਾਂ ਦੱਸਿਆ ਕਿ ਜਦੋਂ ਉਸ ਜਗ੍ਹਾ ਦੀ ਸਰਚ ਕੀਤੀ ਗਈ ਤਾਂ ਉਸ ਜਗ੍ਹਾ ਤੋਂ ਝਾੜੀਆਂ ਵਿਚੋਂ 75 ਹਜਾਰ ਐਮਐਲ ਨਾਜਾਇਜ਼ ਸ਼ਰਾਬ ਬਰਾਮਦ ਹੋਈ ਜਿਸ ਦੇ ਬਿਆਨਾਂ ਦੇ ਆਧਾਰ ਤੇ ਨਾ ਮਾਲੂਮ ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਗਿਆ ਹੈ।