ਭੋਗਪੁਰ 21 ਜਨਵਰੀ ( ਐਸ ਕੇ ਜੰਡੀਰ ) ਭੋਗਪੁਰ ਸ਼ਕਤੀ ਨਗਰ ਵਾਰਡ ਨੰਬਰ 10 ਚ ਰਹਿਣ ਵਾਲੇ ਪਿਓ-ਪੁੱਤਰ ਕਮਲਜੀਤ ਸਿੰਘ ਅਤੇ ਉਸ ਦੇ ਪੁੱਤਰ ਨਵਦੀਪ ਸਿੰਘ ਇਹ ਦੋਵੇਂ ਕਈ ਕਈ ਦਿੰਨ ਮਹਿੰਗੇ ਹੋਟਲਾਂ ਵਿਚ ਰਹਿੰੰਦੇ ਬਿੱਲ ਨਹੀਂ ਭਰਨੇ ਫਰਾਰ ਹੋ ਜਾਣਾ ਨੂੰ ਦਿੱਲੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ, ਪੁਲਿਸ ਇਨ੍ਹਾਂ ਕੋਲੋਂ ਪੁੱਛਗਿੱਛ ਕਰ ਰਹੀ ਹੈ, ਤਾਂ ਕਿ ਇਨ੍ਹਾਂ ਕੋਲੋਂ ਪਤਾ ਲੱਗ ਸਕੇ ਕਿ ਇਹਨਾ ਨੇਕਿੱਥੇ 2 ਠੱਗੀਆ ਮਾਰੀਆਂ ਹਨ, ਸੂਚਨਾ ਅਨੁਸਾਰ ਹੋਟਲ ਮਾਲਕ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ, ਔਰਤ ਸਮੇਤ ਦੋਨੋਂ ਵਿਅਕਤੀ 25 ਦਿਨ ਹੋਟਲ ਚ ਠਹਿਰੇ ਸਨ,3.40 ਲੱਖ ਰੁਪਏ ਬਿੱਲ ਆਇਆ ਸੀ ਅਤੇ ਸਿਰਫ 60 ਹਜ਼ਾਰ ਰੁਪਏ ਦੇ ਕੇ ਫਰਾਰ ਹੋ ਗਏ ਸਨ, ਅਤੇ ਬਾਕੀ ਰਕਮ ਲਈ ਟਾਲ-ਮਟੋਲ ਕਰਦੇ ਰਹੇ,ਜਾਂਚ ਤੋਂ ਇਹ ਵੀ ਪਤਾ ਲੱਗਾ ਕਿ ਅਨੇਕਾਂ ਪਰਿਵਾਰਾਂ ਨੂੰ ਬਾਹਰ ਦਾ ਝਾਂਸਾ ਦੇ ਕੇ ਦੋਨੋ ਪਿਉਂ ਪੁੱਤਰ ਠੱਗੀਆਂ ਮਾਰ ਚੁੱਕੇ ਅਤੇ ਕਈ ਮੁਕੱਦਮੇ ਦਰਜ ਹਨ ਆਈਜੀ ਦਿੱਲੀ ਪੁਲਿਸ ਵੱਲੋਂ ਗ੍ਰਿਫ਼ਤਾਰ ਕਰਨ ਵਾਲਿਆ ਦੀ ਪਹਿਚਾਣ ਥਾਣਾ ਭੋਗਪੁਰ ਆਦੀਨ ਨਗਰ ਕੌਂਸਲ ਭੋਗਪੁਰ 10 ਨੰਬਰ ਵਾਰਡ ਚ ਕਿਰਾਏ ਤੇ ਰਹਿ ਰਹੇ ਕਮਲਜੀਤ ਸਿੰਘ ੳਸ ਦੇ ਪੁੱਤਰ ਨਵਦੀਪ ਸਿੰਘ ਵਜੋਂ ਹੋਈ ਹੈ, ਦੋਹਾਂ ਤੇ ਵੱਖ-ਵੱਖ ਤਹਿਤ ਮੁਕੱਦਮੇ ਦਰਜ ਹਨ ਨਵਦੀਪ ਸਿੰਘ 420 ਤੇ ਨਕਲੀ ਇਮੀਗਰੇਸ਼ਨ ਅਫ਼ਸਰ ਬਣ ਕੇ ਕੇਸ ਤੇ ਜਮਾਨਤ ਤੇ ਬਾਹਰ ਸੀ ਫੜਿਆ ਗਿਆ ਨਵਦੀਪ ਸਿੰਘ ਉਸ ਵਕਤ ਇਸ ਚਰਚਾ ਚ ਆਇਆ ਜਦ ਕੈਨੇਡਾ ਵਿਚ ਰਹਿੰਦੀ ਬੇਅੰਤ ਕੌਰ ਦੇ ਪਤੀ ਲਵਪ੍ਰੀਤ ਵਲੋਂ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ, ਇਸ ਕੇਸ ਵਿਚ ਨਵਦੀਪ ਸਿੰਘ ਨਕਲੀ ਇੰਮੀਗ੍ਰੇਸ਼ਨ ਅਜੈਂਟ ਬਣਕੇ ਬੇਅੰਤ ਕੌਰ ਦੇ ਘਰ ਜਾ ਪੁੱਜਾ ਅਤੇ 2 ਲੱਖ ਦੀ ਮੰਗ ਕਰ ਰਿਹਾ ਸੀ, ਪਰਿਵਾਰਕ ਮੈਂਬਰਾਂ ਨੇ ਉਸ ਦਾ ਪਰਦਾਫਾਸ਼ ਕੀਤਾ, ਉਸ ਨੂੰ ਗ੍ਰਿਫਤਾਰ ਕਰਵਾਇਆ ਸੀ, ਪੁਲਸ ਨੇ ਗ੍ਰਿਫਤਾਰ ਕਰਕੇ ਉਸ ਨੂੰ ਜੇਲ੍ਹ ਭੇਜਿਆ ਸੀ, ਅਤੇ ਕਈ ਮਹੀਨਿਆਂ ਬਾਅਦ ਜਮਾਨਤ ਤੇ ਬਾਹਰ ਆਇਆ ਸੀ, ਤੇ ਬਾਹਰ ਆ ਕੇ ਫਿਰ ਅਜੈਂਟ ਦਾ ਕੰਮ ਸ਼ੁਰੂ ਕਰ ਦਿੱਤਾ ਸੀ, ਨਵਦੀਪ ਸਿੰਘ ਦਾ ਪਿਤਾ ਕਮਲਜੀਤ ਸਿੰਘ ਪ੍ਰਾਈਵੇਟ ਸਕੂਲ ਭੋਗਪੁਰ ਕਲਾਸ 4 ਦੀ ਨੌਕਰੀ ਕਰਦਾ ਸੀ, ਅਤੇ ਸ਼ਾਮ ਨੂੰ ਅੰਡਿਆਂ ਦੀ ਰੇਹੜੀ ਲਗਾਉਂਦਾ ਸੀ, ਜ਼ਿਕਰਯੋਗ ਹੈ ਕਿ ਉਕਤ ਪਰਿਵਾਰ ਪਿਛਲੇ ਕੁਝ ਸਮੇਂ ਤੋਂ ਕਿਰਾਏ ਦਾ ਮਕਾਨ ਖਾਲੀ ਕਰ ਕੇ ਜਾ ਚੁੱਕਾ ਸੀ