ਬਾਘਾਪੁਰਾਣਾ,21ਜਨਵਰੀ (ਰਾਜਿੰਦਰ ਸਿੰਘ ਕੋਟਲਾ) ਨਸਥਾਨਕ ਸ਼ਹਿਰ ‘ਚ ਹੋ ਰਹੀਆਂ ਲੁੱਟਾਂ-ਖੋਹਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ ਚੋਣ ਜਾਬਤਾ ਲੱਗਣ ਕਰਕੇ ਲੋਕਾਂ ਦੇ ਹਥਿਆਰ ਜਮ੍ਹਾਂ ਹੋਣ ਕਰਕੇ ਚੋਰ ਤੇ ਲੁਟੇਰੇ ਕਿਸਮ ਦੇ ਲੋਕਾਂ ਦੇ ਹੌਂਸਲੇ ਹੋਰ ਵੀ ਬੁਲੰਦ ਹੋ ਗਏ ਹਨ।ਸੂਰਜਭਾਨ ਪੁੱਤਰ ਮੋਹਨ ਲਾਲ ਮਾਲਕ ਭੋਲੇ ਨਾਥ ਕਨਫੈਕਸ਼ਨਰੀ ਨੇ ਪ੍ਰੈਸ ਦਿੰਦਿਆਂ ਦੱਸਿਆ ਕਿ ਉਸ ਦੀ ਦੁਕਾਨ ਬਿਲਕੁਲ ਮੇਨ ਬਜਾਰ ਅਤੇ ਥਾਣੇ ਦੇ ਨਜਨੀਕ ਹੈ ਸ਼ਾਮ 05 ਵਜੇ ਦੇ ਕਰੀਬ ਉਹ ਆਪਣੀ ਦੁਕਾਨ ‘ਤੇ ਬੈਠਾ ਸੀ ਤੇ ਉਸ ਦਾ ਮੋਟਰਸਾਈਕਲ ਪੀਬੀ-29 ਪੀ 2282 ਸੀਡੀ ਡੀਲਕਸ ਹੀਰੋ ਹਾਂਡਾ ਦੁਕਾਨ ਦੇ ਬਾਹਰ ਖੜ੍ਹਾ ਸੀ ਕੇ ਅਚਾਨਕ ਇੱਕ ਵਿਅਕਤੀ ਆਇਆ ਤੇ ਉਸ ਦਾ ਮੋਟਰਸਾਈਕਲ ਚੋਰੀ ਕਰਕੇ ਭੱਜਣ ਲੱਗਿਆ ਤਾਂ ਉਸ ਨੇ ਲੁਟੇਰੇ ਦਾ ਵਿਰੋਧ ਵੀ ਕੀਤਾ ਪਰ ਲੁਟੇਰਾ ਧੱਕਾ ਮਾਰ ਕੇ ਮੋਟਰਸਾਈਕਲ ਭਜਾ ਕੇ ਲਿਜਾਣ ‘ਚ ਸਫਲ ਹੋ ਗਿਆ ਜੋ ਕਿ ਚੱਨੂਵਾਲਾ ਸਾਈਡ ਨੂੰ ਭੱਜਿਆ ਹੈ।ਇਸ ਮੌਕੇ ਸਮਾਜ ਸੇਵੀ ਮਨਦੀਪ ਕੱਕੜ ਅਤੇ ਪਵਨ ਗੋਇਲ ਨੇ ਕਿਹਾ ਕਿ ਚੋਣ ਜਾਬਤਾ ਲੱਗਿਆ ਹੋਇਆ ਹੈ ਲੋਕਾਂ ਦੇ ਲਾਇਸੰਸੀ ਹਥਿਆਰ ਪ੍ਰਸਾਸ਼ਨ ਵੱਲੋਂ ਜਮ੍ਹਾ ਕਰਵਾ ਲੈ ਗਏ ਹਨ ਚੋਰਾਂ ਨੂੰ ਡਰ ਖਤਮ ਹੋ ਗਿਆ ਹੈ ਕਿਉਂਕਿ ਪਿਛਲੇ ਕੇ ਦਿਨੀਂ ਕਈ ਵਾਰਦਾਤਾਂ ਹੋ ਚੁੱਕੀਆਂ ਹਨ ਅਤੇ ਹੁਣ ਲੋਕਾਂ ਦੇ ਹਥਿਆਰਾਂ ਦਾ ਡਰ ਵੀ ਖਤਮ ਹੋ ਗਿਆ ਕਿ ਉਹ ਤਾਂ ਜਮ੍ਹਾਂ ਹੀ ਹਨ।ਮੋਟਰਸਾਈਕਲ ਮਾਲਕ ਅਤੇ ਸਮਾਜ ਸੇਵੀ ਲੋਕਾਂ ਨੇ ਪ੍ਰਸਾਸ਼ਨ ਤੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਕਿ ਉਹ ਲੋਕਾਂ ਦੀ ਜਾਨ-ਮਾਲ ਦੀ ਰਾਖੀ ਯਕੀਨੀ ਬਣਾਉਣ ਕਿਉਂਕਿ ਲੋਕ ਬਹੁਤ ਸਹਿਮ ਭਰੇ ਮਾਹੌਲ ‘ਚ ਜੀਅ ਰਹੇ ਹਨ।