ਦਿੱਲੀ/ਚੰਡੀਗੜ੍ਹ-ਨਜ਼ਰਾਨਾ ਟੀਵੀ ਨਿਊਜ਼ ( ਭੁਪਿੰਦਰ ਸਿੰਘ ਮਾਹੀ ) ਚੋਣ ਕਮਿਸ਼ਨ ਵੱਲੋਂ ਕੋਰੋਨਾ ਦੇ ਮੱਦੇਨਜ਼ਰ ਪੰਜ ਸੂਬਿਆਂ ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਦੂਜੀ ਵਾਰ ਲਗਾਈਆਂ ਗਈਆਂ ਪਾਬੰਦੀਆਂ ‘ਚ ਵਾਧਾ ਕਰਨ ਦਾ ਫੈਸਲਾ ਕੀਤਾ ਗਿਆ ਹੈ। ਅਹਿਮ ਸੂਤਰਾਂ ਮੁਤਾਬਕ ਅੱਜ ਚੋਣ ਕਮਿਸ਼ਨ ਦੀ ਇਸ ਸਬੰਧੀ ਹੋਈ ਮੀਟਿੰਗ ਵਿਚ ਫੈਸਲਾ ਲਿਆ ਗਿਆ,ਕਿ ਜਿਹੜ੍ਹੀਆਂ ਪਾਬੰਦੀਆਂ 22 ਜਨਵਰੀ ਤੱਕ ਲਗਾਈਆਂ ਗਈਆਂ ਸਨ,ਉਹ ਅਗਲੇ ਹੁਕਮਾਂ ਤੱਕ ਜਾਰੀ ਰਹਿਣਗੀਆਂ। ਉਧਰ ਅੱਜ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰੇ ਸ: ਭਗਵੰਤ ਮਾਨ ਨੇ ਸ: ਚੰਨੀ ਨੂੰ ਲਲਕਾਰਦਿਆਂ ਕਿਹਾ,ਕਿ ਜੇ ਹਿੰਮਤ ਹੈ ਤਾਂ ਉਹ ਮੇਰੇ ਵਿਰੁੱਧ ਧੂਰੀ ਤੋਂ ਚੋਣ ਲੜਨ,ਉਨ੍ਹਾਂ ਕਿਹਾ ਕੇ ਮੈਂ ਚੰਨੀ ਦੇ ਹਲਕੇ ਤੋਂ ਇਸ ਲਈ ਚੋਣ ਨਹੀਂ ਲੜ ਸਕਦਾ,ਕਿਉਂਕਿ ਉਨ੍ਹਾਂ ਦਾ ਹਲਕਾ ਰਿਜ਼ਰਵ ਹੈ।
ਉਧਰ ਅੱਜ ਪ੍ਰੈਸ ਨੂੰ ਸੰਬੋਧਨ ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸ: ਨਵਜੋਤ ਸਿੰਘ ਸਿੱਧੂ ਨੇ ਕਿਹਾ,ਕਿ ਉਹ ਸੂਬੇ ਦੇ ਵਾਸੀਆਂ ਲਈ ਪੰਜਾਬ ਮਾਡਲ ਲੈ ਕੇ ਚੋਣਾਂ ਵਿੱਚ ਉਤਰੇ ਹਨ ਅਤੇ ਪੰਜਾਬ ਨੂੰ ਇਕ ਆਹਲਾ ਦਰਜੇ ਦਾ ਸਟੇਟ ਬਣਾ ਕੇ ਹੀ ਦਮ ਲੈਣਗੇ। ਉਧਰ ਆਪਣੇ ਵਿਰੋਧੀਆਂ ਦੇ ਵੱਟ ਕੱਡਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਮੀਡੀਆ ਨੂੰ ਕਿਹਾ,ਕਿ ਸਿੱਧੂ ਅਤੇ ਚੰਨੀ ਨਿਕੰਮੇ ਹਨ ਅਤੇ ਇਹਨਾਂ ਦੋਹਾਂ ਵਿਚੋਂ ਪੰਜਾਬ ਦਾ ਅਗਲਾ ਮੁੱਖ ਮੰਤਰੀ ਬਣਨ ਦੇ ਕੋਈ ਵੀ ਲਾਇਕ ਨਹੀਂ ਹੈ,ਕਿਉਂਕਿ ਸਿੱਧੂ ਇੱਕ ਸਿਰ ਫਿਰਿਆ ਇਨਸਾਨ ਹੈ,ਜਦਕਿ ਚੰਨੀ ਰੇਤ ਮਾਫੀਆ ਨਾਲ ਰਲਿਆ ਹੋਇਆ ਹੈ
Author: Gurbhej Singh Anandpuri
ਮੁੱਖ ਸੰਪਾਦਕ