Home » ਚੋਣ » 10 ਕਰੋੜੀ ਹਨੀ,ਸੀ ਐਮ ਚੰਨੀ ਦਾ ਕਮਾਊ ਪੁੱਤ-ਮਜੀਠੀਆ। ਕਿਹਾ-100 ਕਰੋੜ ਦਾ ਹੋਇਆ ਨਾਜਾਇਜ਼ ਮਾਈਨਿੰਗ ਘੁਟਾਲਾ ? ਈਡੀ ਅਤੇ ਕੇਂਦਰ ਚੰਨੀ ਨਾਲ ਰਲੇ-ਮਜੀਠੀਆ। ਈਡੀ ਦੀ ਰੇਡ ਤੇ ਸਿੱਧੂ ਕਿਉਂ ਚੁੱਪ-ਮਜੀਠੀਆ

10 ਕਰੋੜੀ ਹਨੀ,ਸੀ ਐਮ ਚੰਨੀ ਦਾ ਕਮਾਊ ਪੁੱਤ-ਮਜੀਠੀਆ। ਕਿਹਾ-100 ਕਰੋੜ ਦਾ ਹੋਇਆ ਨਾਜਾਇਜ਼ ਮਾਈਨਿੰਗ ਘੁਟਾਲਾ ? ਈਡੀ ਅਤੇ ਕੇਂਦਰ ਚੰਨੀ ਨਾਲ ਰਲੇ-ਮਜੀਠੀਆ। ਈਡੀ ਦੀ ਰੇਡ ਤੇ ਸਿੱਧੂ ਕਿਉਂ ਚੁੱਪ-ਮਜੀਠੀਆ

33

10 ਕਰੋੜੀ ਹਨੀ,ਸੀ ਐਮ ਚੰਨੀ ਦਾ ਕਮਾਊ ਪੁੱਤ-ਮਜੀਠੀਆ।

ਕਿਹਾ-100 ਕਰੋੜ ਦਾ ਹੋਇਆ ਨਾਜਾਇਜ਼ ਮਾਈਨਿੰਗ ਘੁਟਾਲਾ ?

ਈਡੀ ਅਤੇ ਕੇਂਦਰ ਚੰਨੀ ਨਾਲ ਰਲੇ-ਮਜੀਠੀਆ।

ਈਡੀ ਦੀ ਰੇਡ ਤੇ ਸਿੱਧੂ ਕਿਉਂ ਚੁੱਪ-ਮਜੀਠੀਆ

ਚੰਡੀਗੜ੍ਹ-ਨਜ਼ਰਾਨਾ ਟੀ.ਵੀ ਨਿਊਜ਼ ( ਭੁਪਿੰਦਰ ਸਿੰਘ ਮਾਹੀ)-ਮੁੱਖ ਮੰਤਰੀ ਸ: ਚੰਨੀ ਦੇ ਰਿਸ਼ਤੇਦਾਰ ਤੇ ਈਡੀ ਦੀ ਰੇਡ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦਿੱਗਜ਼ ਨੇਤਾ ਸ: ਬਿਕਰਮ ਸਿੰਘ ਮਜੀਠੀਆ ਖੁੱਲ੍ਹ ਕੇ ਸ: ਚੰਨੀ ਵਿਰੁੱਧ ਮੈਦਾਨ ‘ਚ ਉਤਰ ਆਏ ਹਨ ਅਤੇ ਉਨ੍ਹਾਂ ਅੱਜ ਚੰਡੀਗੜ੍ਹ ਵਿੱਚ ਵੱਡੀ ਪ੍ਰੈਸ ਕਾਨਫਰੰਸ ਕਰਦਿਆਂ ਸ: ਚੰਨੀ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੀਆਂ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਬੱਖੀਆਂ ਉਦੇੜ ਦਿਆਂ ਕਿਹਾ,ਕਿ ਇਹ ਤਾਂ ਸਿਰਫ ਟ੍ਰੇਲਰ ਹੈ,ਫਿਲਮ ਅਜੇ ਬਾਕੀ ਹੈ। ਉਨ੍ਹਾਂ ਕਿਹਾ ਕਿ ਦਰਅਸਲ ਇਹ ਮਾਇਨਿਗ ਛੋਟੀ-ਮੋਟੀ ਨਹੀਂ,ਬਲਕਿ 100 ਕਰੋੜ ਦਾ ਵੱਡਾ ਘੁਟਾਲਾ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਚੰਨੀ ਦਾ ਵੀ ਸਾਰਾ ਪਰਦਾ ਫਾਸ਼ ਹੋ ਜਾਣਾ ਸੀ,ਜੇਕਰ ਈਡੀ ਅਤੇ ਕੇਂਦਰ ਚੰਨੀ ਨਾਲ਼ ਨਾ ਰਲੇ ਹੁੰਦੇ। ਉਨ੍ਹਾਂ ਕਿਹਾ ਕਿ ਹਨੀ ਮੁੱਖ ਮੰਤਰੀ ਚੰਨੀ ਦਾ ਨਿਰਾ ਰਿਸ਼ਤੇਦਾਰ ਹੀ ਨਹੀਂ,ਬਲਕਿ ਖਾਸਮ ਖਾਸ ਬੰਦਾ ਹੈ ਅਤੇ ਚੰਨੀ,ਹਨੀ ਤੇ ਮਨੀ ਤੋਂ ਬਗੈਰ ਕੁਝ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ ਕਿ ਚੰਨੀ ਗਰੀਬੀ ਦਾ ਮੁਖੌਟਾ ਪਹਿਣ ਕੇ ਹਨੀ ਰਾਹੀਂ ਸਾਰੀ ਨਜਾਇਜ ਮਾਇਨਿਗ ਕਥਿਤ ਤੌਰ ਤੇ ਕਰਵਾਉਂਦਾ ਸੀ ਅਤੇ ਇਸ ਵਿਚੋਂ ਕਮਾਏ ਕਰੋੜਾਂ ਰੁਪਏ ਇਨ੍ਹਾਂ ਨੇ ਬਾਹਰਲੇ ਦੇਸ਼ਾਂ ਵਿੱਚ ਭੇਜੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਨਜਾਇਜ਼ ਮਾਇਨਿੰਗ ਦਾ ਮਾਮਾ ਬਣਨ ਵਾਲਾ ਸਿੱਧੂ ਹੁਣ ਕਿਉਂ ਚੁੱਪ ਹੈ। ਮਜੀਠੀਆ ਨੇ ਕਿਹਾ ਕਿ ਮੇਰੇ ਤੇ ਪਰਚਾ ਕਰਨ ਵਾਲਾ ਐਸ ਪੀ ਡੀ ਮੁੱਖ ਮੰਤਰੀ ਦਾ ਹੱਥ-ਠੋਕਾ ਬਣਿਆ ਹੋਇਆ ਹੈ ਅਤੇ ਉਸ ਦੇ ਪੁੱਤਰ ਨੂੰ ਨਜਾਇਜ਼ ਤੌਰ ਤੇ ਸਿੱਧਾ ਇੰਸਪੈਕਟਰ ਬਣਾ ਦਿੱਤਾ ਗਿਆ ਹੈ,ਜਿਸ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਇੱਕ ਸਟਿੰਗ ਆਪ੍ਰੇਸ਼ਨ ਲਾਈਵ ਦਿਖਾਇਆ,ਜਿਸ ਬਾਰੇ ਬਾਰੇ ਮਜੀਠੀਆ ਨੇ ਕਿਹਾ,ਕਿ ਇਹ ਚੰਨੀ ਦੇ ਸੱਜੇ ਹੱਥ ਸਰਪੰਚ ਇਕਬਾਲ ਸਿੰਘ ਦਾ ਹੈ। ਉਨ੍ਹਾਂ ਕਿਹਾ ਕਿ ਖੁਦ ਨੂੰ ਪਾਕ-ਸਾਫ਼ ਦੱਸਣ ਵਾਲੇ ਚੰਨੀ ਨੇ ਮਾਈਨਿੰਗ ਵਿਭਾਗ ਆਪਣੇ ਕੋਲ ਕਿਉਂ ਰੱਖਿਆ,ਜੇਕਰ ਉਸ ਦੀ ਨੀਅਤ ਸਾਫ਼ ਸੀ,ਤਾਂ ਉਸ ਨੇ ਇਹ ਅਹਿਮ ਮਹਿਕਮਾ ਕਿਸੇ ਮੰਤਰੀ ਨੂੰ ਕਿਉਂ ਨਹੀਂ ਦਿੱਤਾ। ਸ: ਮਜੀਠੀਆ ਨੇ ਕਿਹਾ,ਕਿ ਹਨੀ ਮੁੱਖ ਮੰਤਰੀ ਚੰਨੀ ਦਾ ਕਰਤਾ-ਧਰਤਾ ਸੀ,ਇਸ ਲਈ ਉਸ ਨੂੰ ਸਪੈਸ਼ਲ ਸਿਕਉਰਟੀ ਦਿੱਤੀ ਹੋਈ ਸੀ,ਏਥੇ ਹੀ ਬੱਸ ਨਹੀ,ਬਲਕਿ ਐੱਸ ਐੱਸ ਪੀ ਡੀ ਸੀ ਸਮੇਤ ਅਫ਼ਸਰਾਂ ਦੇ ਤਬਾਦਲੇ ਵਿੱਚ ਵੀ ਹਨੁ ਦੀ ਹੀ ਚਲਦੀ ਸੀ। ਉਨ੍ਹਾਂ ਕਿਹਾ ਈਡੀ ਜੇ ਗੰਭੀਰਤਾ ਨਾਲ ਜਾਂਚ ਕਰੇ ਤਾਂ ਚੰਨੀ ਦੇ ਸਾਰੇ ਭੇਦ ਤੁਰੰਤ ਖੁੱਲ੍ਹ ਸਕਦੇ ਹਨ,ਪਰ ਈਡੀ ਅਤੇ ਸਿੱਧੂ ਨੂੰ ਖੁਰੇ ਕਿਹੜਾ ਸੱਪ ਸੁੰਘ ਗਿਆ ਹੈ ਅਤੇ ਦੋਨੋਂ ਹੀ ਨਹੀਂ ਬੋਲ ਰਹੇ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?