ਕਰਤਾਰਪੁਰ 23 ਜਨਵਰੀ (ਭੁਪਿੰਦਰ ਸਿੰਘ ਮਾਹੀ): ਕਰਤਾਰਪੁਰ ਪ੍ਰੈੱਸ ਕਲੱਬ ਦੇ ਪ੍ਰਧਾਨ ਅਤੇ ਸਮੂਚੀ ਟੀਮ ਦੀ ਚੋਣ ਸਥਾਨਕ ਹੋਟਲ ਵਿੱਚ ਇਕ ਮੀਟਿੰਗ ਦੌਰਾਨ ਸਰਬ-ਸੰਮਤੀ ਨਾਲ ਬੋਧ ਪ੍ਰਕਾਸ਼ ਸਾਹਨੀ ਦੀ ਪ੍ਰਧਾਨਗੀ ਵਿੱਚ ਕੀਤੀ ਗਈ। ਜਿਸ ਵਿੱਚ ਕਰਤਾਰਪੁਰ ਪ੍ਰੈੱਸ ਕਲੰਬ ਦੇ ਸਮੂਹ ਪੱਤਰਕਾਰਾਂ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਇਸ ਦੌਰਾਨ ਸਾਲ 2021-22 ਦੇ ਪ੍ਰਧਾਨ ਰਹੇ ਬੋਧ ਪ੍ਰਕਾਸ਼ ਸਾਹਨੀ ਵੱਲੋਂ ਆਪਣੇ ਕਾਰਜਕਾਲ ਵਿੱਚ ਕੀਤੇ ਕੰਮਾਂ ਦੀ ਸਮੂਹ ਪੱਤਰਕਾਰਾਂ ਵੱਲੋਂ ਸ਼ਲਾਘਾ ਕੀਤੀ ਗਈ। ਇਸ ਮੌਕੇ ਸਰਪ੍ਰਸਤ ਭਜਨ ਸਿੰਘ ਧੀਰਪੁਰ, ਸਰਪ੍ਰਸਤ ਦੀਪਕ ਕੁਮਾਰ ਵਰਮਾ ਦੀ ਮੋਜੂਦਗੀ ਵਿੱਚ ਸਮੂਚੀ ਟੀਮ ਵਿੱਚ ਸਰਬ-ਸੰਮਤੀ ਨਾਲ ਬੋਧ ਪ੍ਰਕਾਸ਼ ਸਾਹਨੀ ਨੂੰ ਕਲੱਬ ਦਾ ਚੇਅਰਮੈਨ, ਰਾਕੇਸ਼ ਪੁੰਜ ਪ੍ਰਧਾਨ, ਭੁਪਿੰਦਰ ਸਿੰਘ ਮਾਹੀ ਸੀ. ਉੱਪ ਪ੍ਰਧਾਨ, ਗੁਰਨੇਕ ਸਿੰਘ ਵਿਰਦੀ ਸੀ. ਉੱਪ ਪ੍ਰਧਾਨ, ਕੁਲਦੀਪ ਸਿੰਘ ਵਾਲੀਆ ਉੱਪ ਪ੍ਰਧਾਨ, ਜਨਰਲ ਸਕੱਤਰ ਹਰਮੇਸ਼ ਦੱਤ, ਖਜ਼ਾਨਚੀ ਜਸਵੰਤ ਵਰਮਾ, ਗਗਨ ਗੋਤਮ ਪੀ ਆਰ ਓ, ਪ੍ਰਦੀਪ ਕੁਮਾਰ ਤੇ ਸੁਰਿੰਦਰ ਪੱਡਾ ਜੁਆਂਇਟ ਸੈਕਟਰੀ, ਕ੍ਰਿਸ਼ਨ ਕੁਮਾਰ ਕਾਨੂੰਨੀ ਸਲਾਹਕਾਰ ਅਤੇ ਮਨਜੀਤ ਕੁਮਾਰ ਸੰਘਰ ਨੂੰ ਮੁੱਖ ਸਲਾਹਕਾਰ ਬਣਾਇਆ ਗਿਆ। ਇਸ ਦੌਰਾਨ ਸਾਰੇ ਪੱਤਰਕਾਰਾਂ ਵੱਲੋਂ ਰਾਕੇਸ਼ ਪੁੰਜ ਨੂੰ ਪ੍ਰਧਾਨ ਬਨਣ ਤੇ ਵਧਾਈਆਂ ਦਿੱਤੀਆਂ ਗਈਆਂ। ਇਸ ਮੌਕੇ ਪ੍ਰਧਾਨ ਰਾਕੇਸ਼ ਪੁੰਜ ਨੇ ਸਮੂਹ ਪੱਤਰਕਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਂ ਕਲੱਬ ਦੇ ਸਮੂਹ ਪੱਤਰਕਾਰ ਵੀਰਾਂ ਨੂੰ ਨਾਲ ਲੈ ਕਿ ਸਮਾਜ ਸੇਵਾ ਦੇ ਕੰਮ ਕਰਾਂਗਾ। ਇਸ ਮੌਕੇ ਕਲੱਬ ਵੱਲੋ ਪ੍ਰਧਾਨ ਬਣੇ ਰਾਕੇਸ਼ ਪੁੰਜ ਨੂੰ ਦੁਸ਼ਾਲਾ ਦੇ ਕੇ ਮੁੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ ਗਈ।
Author: Gurbhej Singh Anandpuri
ਮੁੱਖ ਸੰਪਾਦਕ