ਕਪੂਰਥਲਾ 23 ਜਨਵਰੀ ( ਨਜ਼ਰਾਨਾ ਨਿਊਜ਼ ਨੈੱਟਵਰਕ ) ਦਿੱਲੀ ਸਰਕਾਰ ਦੇ ਅਦਾਰੇ ਪੰਜਾਬੀ ਅਕਾਦਮੀ ਦਿੱਲੀ ਵੱਲੋਂ ਗਣਤੰਤਰ ਦਿਵਸ ਦੇ ਸਬੰਧ ਵਿੱਚ ਹਿੰਦੋਸਤਾਨ ਦੇ 11 ਨਾਮਵਰ ਕਵੀਆਂ ਦਾ ਰਾਸ਼ਟਰੀ ਪੰਜਾਬੀ ਕਵੀ-ਦਰਬਾਰ 24 ਜਨਵਰੀ ਸ਼ਾਮ 4 ਵਜੇ ਕਰਵਾਇਆ ਜਾ ਰਿਹਾ ਹੈ !
ਜ਼ਿਕਰਯੋਗ ਹੈ ਕਿ 1947 ਦੀ ਭਾਰਤ-ਪਾਕਿ ਵੰਡ ਤੋਂ ਬਾਅਦ ਹਰ ਸਾਲ ਲਗਾਤਾਰ 26 ਜਨਵਰੀ ਅਤੇ 15 ਅਗਸਤ ਦੇ ਸਬੰਧ ਵਿੱਚ ਦਿੱਲੀ ਦੇ ਲਾਲ ਕਿਲੇ ਤੇ ਕਰਵਾਏ ਜਾ ਰਹੇ ਰਾਸ਼ਟਰੀ ਪੰਜਾਬੀ ਕਵੀ-ਦਰਬਾਰਾਂ ਵਿੱਚ ਪਦਮਸ਼੍ਰੀ ਡਾ.ਸੁਰਜੀਤ ਪਾਤਰ, ਦਰਸ਼ਨ ਬੁੱਟਰ, ਪ੍ਰੋਫ਼ੈਸਰ ਗੁਰਭਜਨ ਗਿੱਲ ਅਤੇ ਸੁਰਜੀਤ ਜੱਜ ਵਰਗੇ ਸਮਰੱਥ ਸ਼ਾਇਰਾਂ ਦੇ ਮਿਆਰ ਵਰਗੀ ਪਰਪੱਕ ਸ਼ਾਇਰੀ ਅਤੇ ਬੁਲੰਦ ਪੇਸ਼ਕਾਰੀ ਕਰਨ ਵਾਲੇ ਕਪੂਰਥਲਾ ਸ਼ਹਿਰ ਦੇ ਵਸਨੀਕ ਪ੍ਰਸਿੱਧ ਸ਼ਾਇਰ ਕੰਵਰ ਇਕਬਾਲ ਸਿੰਘ ਪਿਛਲੇ ਤਕਰੀਬਨ 15 ਸਾਲਾਂ ਤੋਂ ਗਣਤੰਤਰ ਦਿਵਸ ਅਤੇ ਸਵਤੰਤਰਤਾ ਦਿਵਸ ਮੌਕੇ ਕਰਵਾਏ ਜਾ ਰਹੇ ਇਨ੍ਹਾਂ ਕਵੀ ਦਰਬਾਰਾਂ ਵਿੱਚ ਹਾਜ਼ਰੀ ਭਰ ਰਹੇ ਹਨ !
ਸਿਰਜਣਾ ਕੇਂਦਰ (ਰਜਿ.) ਕਪੂਰਥਲਾ ਦੇ ਸਰਪ੍ਰਸਤ ਹੋਣ ਦੇ ਨਾਲ-ਨਾਲ ਕੰਵਰ ਇਕਬਾਲ ਸਿੰਘ ਨੂੰ ਡਾ.ਅਮਿਤੋਜ ਯਾਦਗਾਰੀ ਟਰੱਸਟ ਦੇ ਪ੍ਰਧਾਨ, ਪੰਜਾਬ ਹਿਉਮਨ ਰਾਈਟਸ ਆਰਗੇਨਾਈਜੇਸ਼ਨਜ਼ ਕਪੂਰਥਲਾ ਦੇ ਜ਼ਿਲ੍ਹਾ ਪ੍ਰਧਾਨ, ਵਪਾਰ ਮੰਡਲ ਕਪੂਰਥਲਾ ਦੇ ਜ਼ਿਲ੍ਹਾ ਪ੍ਰਧਾਨ, ਮਨਿਆਰੀ ਐਸੋਸੀਏਸ਼ਨ ਕਪੂਰਥਲਾ ਦੇ ਜ਼ਿਲ੍ਹਾ ਪ੍ਰਧਾਨ, ਕਲਾ ਸਾਗਰ ਕਲਚਰਲ ਸੁਸਾਇਟੀ ਕਪੂਰਥਲਾ ਦੇ ਸੀਨੀਅਰ ਵਾਈਸ ਪ੍ਰਧਾਨ ਇਤਿਆਦਿ ਰੁਤਬੇ ਮਾਨਣ ਦਾ ਸ਼ਰਫ਼ ਹਾਸਿਲ ਹੈ !
ਬਹੁਤ ਸਾਰੇ ਨਾਮਵਰ ਗਾਇਕਾਂ ਨੇ ਕੰਵਰ ਇਕਬਾਲ ਸਿੰਘ ਰਚਿਤ ਗੀਤਾਂ ਨੂੰ ਆਪਣੀਂ ਆਵਾਜ਼ ਦੇ ਜਾਦੂ ਵਿੱਚ ਢਾਲਿਆ ਹੈ !
ਪੰਜਾਬੀ ਅਕਾਦਮੀ ਦਿੱਲੀ ਦੇ ਸੈਕਟਰੀ ਰਾਜੇਂਦਰ ਕੁਮਾਰ ਨੇ ਦੱਸਿਆ ਕਿ ਵਿਧਾਇਕ ਜਰਨੈਲ ਸਿੰਘ ਮੈਂਬਰ ਦਿੱਲੀ ਵਿਧਾਨ ਸਭਾ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ, ਵਿਧਾਇਕ ਰਾਘਵ ਚੱਢਾ ਮੈਂਬਰ ਦਿੱਲੀ ਵਿਧਾਨ ਸਭਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਣਗੇ ਜਦਕਿ ਸ੍ਰ ਹਰਸ਼ਰਨ ਸਿੰਘ ਬੱਲੀ ਇਸ ਸਮਾਗਮ ਦੀ ਪ੍ਰਧਾਨਗੀ ਕਰਨਗੇ !
Author: Gurbhej Singh Anandpuri
ਮੁੱਖ ਸੰਪਾਦਕ