ਬਾਘਾਪੁਰਾਣਾ 24 ਜਨਵਰੀ(ਰਾਜਿੰਦਰ ਸਿੰਘ ਕੋਟਲਾ)ਪਰਨਾਮ ਅੱਜ “ਵੋਟ ਬਾਈਕਾਟ ਸਾਂਝੀ ਮੁਹਿਮ ਕਮੇਟੀ” ਵੱਲੋ ਮਾਹਲਾ ਕਲਾਂ ਵਿਖੇ ਰੈਲੀ ਕੀਤੀ ਗਈ।ਇਸ ਰੈਲੀ ਨੱਥੂਵਾਲਾ ਗਰਬੀ,ਹਰੀਏਵਾਲਾ,ਜੈਮਲਵਾਲਾ ਤੋ ਵੀ ਵਰਕਰ ਹਾਜਰ ਹੋਏ। ਰੈਲੀ ਨੂੰ ਭਾਰਤੀ ਕਿਸਾਨ ਯੂਨੀਅਨ ਕਰਾਤੀਕਾਰੀ ਦੇ ਆਗੂ ਚਰਨ ਸਿੰਘ ਮਾਹਲਾ,ਬਲਾਕ ਪ੍ਰਧਾਨ ਜੋਰਾ ਸਿੰਘ ਫੌਜੀ,ਸੁੂਬਾ ਮੀਤ ਪ੍ਰਧਾਨ ਗੁਰਦੀਪ ਵੈਰੋਕੇ,ਪ੍ਰਗਟ ਸਿੰਘ ਜੈਲਮਵਾਲਾ,ਲੋਕ ਸੰਗਰਾਮ ਮੋਰਚਾ ਦੇ ਅਤੇ ਕੋ ਕਨਵੀਨਰ ਤਾਰਾ ਸਿੰਘ ਮੋਗਾ ਨੇ ਸੰਬੋਧਨ ਕੀਤਾ।
ਆਗੂਆਂ ਨੇ ਕਿਹਾ ਕਿ ਦਿੱਲੀੋ ਮੋਰਚਾ ਹਾਲੇ ਖਤਮ ਨਹੀ ਹੋਇਆ ਐਮ ਐਸ ਪੀ.ਪੁਲਿਸ ਕੇਸ,ਟਰੈਕਟਰ ਤੇ ਸਾਧਨ ਛੁਡਾਉਣੇ, ਲਖੀਮਪੁਰ ਖੀਰੀ ਦਾ ਇਨਸਾਫ,ਸ਼ਹੀਦ ਪਰਿਵਾਰਾ ਨੂੰ ਮੁਆਵਜਾ ਤੇ ਨੌਕਰੀ ਦਵਾਉਣ ਦੀਆ ਮੰਨੀਆਂ ਮੰਗਾਂ ਲਾਗੂ ਕਰਾਉਣੀਆਂ ਬਾਕੀ ਹਨ। ਮੋਦੀ ਦੀ ਵਾਅਦਾ ਖਿਲਾਫ਼ੀ ਵਿਰੁੱਧ 31 ਜਨਵਰੀ ਨੂੰ ਡੀ ਸੀ ਦਫਤਰ ਮੋਗਾ ਵਿਖੇ ਧਰਨਾ ਦਿੱਤਾ ਜਾਵੇਗਾ।ਵੋਟਾ ਵਿੱਚ ਉਹ ਜਿੱਤਦੇ ਹਨ.ਜਿਨਾ ਕੋਲ ਪੈਸਾ ਤੇ ਲੱਠਮਾਰ ਹਨ। ਜਮਹੂਰੀਅਤ ਨਿਰਾ ਫਰਾੜ ਹੈ। ਪਾਰਲੀਮਾਨੀ ਸੰਸਥਾਵਾ ਨੂੰ ਸਾਮਰਾਜੀ ਕੰਪਨੀਆਂ ਕਾਲੇ ਕਨੂੰਨ ਬਣਾਉਣ ਲਈ ਦਿਸ਼ਾ ਨਿਰਦੇਸ਼ ਦਿੰਦੇ ਹਨ।
ਤਿੰਨ ਖੇਤੀ ਕਨੂ੍ੱਨ ਵੀ ਸੰਸਾਰ ਵਪਾਰ ਸੰਸਦਾ ਦੇ ਇਸ਼ਾਰੇ ਤੇ ਬਣੇ।ਕਿਸਾਨ ਮਜਦੂਰ ਪਾਰਟੀਆਂ ਤੋ ਉਪਰ ਉਠ ਕੇ ਲੜੇ ਸਨ। ਚੁਣੇ ਹੋਏ ਕਾਲੇ ਕਨੂੰਨ ਬਣਾਉਦੇ ਹਨ।ਲੋਕ ਤਾਕਤ ਕਾਲੇ ਕਨੂੰਨ ਵਾਪਸ ਕਰਾਉਦੀ ਹੈ।ਆਗੂਆਂ ਨੇ ਸੱਦਾ ਦਿੱਤਾ ਕਿ ਵੋਟਾਂ ਦਾ ਬਾਈਕਾਟ ਕਰਕੇ ਮਜਦੂਰ ਕਿਸਾਨ ਜੱਥੇਬੰਦੀਆਂ ਮਜਬੂਤ ਕਰੋ।