ਭੋਗਪੁਰ 24 ਜਨਵਰੀ (ਸੁਖਵਿੰਦਰ ਜੰਡੀਰ) ਦੋ ਵਕਤ ਦੀ ਰੋਟੀ ਕਮਾਉਣ ਵਾਸਤੇ ਦੇਸ਼ ਦਾ ਨੌਜੁਆਨ ਬੇਅੰਤ ਡਿਗਰੀਆਂ ਪ੍ਰਾਪਤ ਕਰਕੇ ਨੌਕਰੀਆਂ ਦੀ ਭਾਲ ਵਿੱਚ ਘੁੰਮ ਰਿਹਾ ਹੈ,ਅਤੇ ਆਪਣੇ ਪਰਿਵਾਰ ਦੀਆਂ ਖੁਆਹੀਸ਼ਾਂ ਪੂਰੀਆਂ ਕਰਨ ਵਾਸਤੇ ਆਪਣੇ ਦੇਸ਼ ਨੂੰ ਛੱਡ ਕੇ ਬਾਹਰ ਦੇ ਦੇਸ਼ਾਂ ਦੇ ਰਸਤੇ ਅਪਣਾਉਣ ਲਈ ਵੀ ਮਜਬੂਰ ਹੈ,ਇਹ ਗੱਲ ਸੱਚ ਹੈ ਕਿ ਸਾਡੇ ਭਾਰਤ ਦੇ ਲੋਕ ਪੈਸੇ ਕਮਾਉਣ ਦੀ ਖਾਤਿਰ ਆਪਣੇ ਪਰਿਵਾਰ, ਬੱਚਿਆਂ ਨੂੰ ਛੱਡ ਕੇ ਬਾਹਰ ਜਾਣ ਲਈ ਮਜਬੂਰ ਹਨ, ਅਤੇ ਭਾਰੀ ਮਾਤਰਾ ਦੇ ਵਿਚ ਨੌਜਵਾਨ ਬਾਹਰਲੇ ਦੇਸ਼ਾਂ ਵਿੱਚ ਬੈਠੇ ਹੋਏ ਹਨ ਅਤੇ ਜਾਣ ਦੀਆਂ ਆਸਾਂ ਵਿਚ ਬੈਠੇ ਹਨ, ਪਰ ਆਪਣੀਆਂ ਸਰਕਾਰਾਂ ਵੱਲੋਂ ਨੌਜਵਾਨਾਂ ਨੂੰ ਨੌਕਰੀਆਂ ਨਹੀਂ ਦਿੱਤੀਆਂ ਜਾ ਰਹੀਆਂ ਜਦਕਿ ਸਰਕਾਰੀ ਅਦਾਰਿਆਂ ਦੇ ਵਿੱਚ ਮੁਲਾਜ਼ਮਾਂ ਦੀ ਘਾਟ ਹੋਣ ਕਰਕੇ ਆਮ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ,
ਜੀ ਹਾਂ ਗੱਲ ਹੈ ਭੋਗਪੁਰ ਦੀ ਭਾਰਤੀ ਸਟੇਟ ਬੈਂਕ ਦੀ ‘ਅੱਜ ਦੇਖਣ ਨੂੰ ਮਿਲਿਆ ਕਿ ਐਸ ਬੀ ਆਈ ਬੈਂਕ ਭੋਗਪੁਰ ਜਿੱਥੇ ਪੈਸੇ ਕਢਾਉਣ ਜਾਂ ਜਮਾਂ ਕਰਾਓਣ, ਬੀਬੀਆਂ ਅਤੇ ਬੰਦਿਆਂ ਵਾਸਤੇ ਇੱਕੋ ਹੀ ਕਾਂਊਟਰ ਲੱਗਾ ਹੋਇਆ ਸੀ, ਜਿਸ ਵਿਚ ਲੰਬੀ ਲਾਈਨ ਲੱਗੀ ਹੋਈ ਸੀ,
ਮੁਲਾਜ਼ਮਾਂ ਦਾ ਕਹਿਣਾ ਹੈ ਕਿ ਮੁਲਾਜ਼ਮਾਂ ਦੀ ਬੈਂਕ ਵਿੱਚ ਘਾਟ ਹੋਣ ਕਰ ਕੇ ਕਾਰੋਬਾਰ ਵਿਚ ਦਿੱਕਤ ਆ ਰਹੀ ਹੈ, ਜਦ ਇਸ ਦੇ ਸਬੰਧ ਵਿਚ ਬੈਂਕ ਮੈਨੇਜਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕੋਈ ਖਾਸ ਜਬਾਵ ਨਹੀਂ ਦਿੱਤਾ ਉਨਾ ਕਿਹਾ ਕਿ ਜ਼ਿਆਦਾ ਰੱਸ਼ ਪੈਣ ਤੇ ਦੂਸਰੇ ਕਾਂਊਟਰ ਤੇ ਵੀ ਮੁਲਾਜ਼ਮ ਲਗਾ ਦਿੱਤਾ ਜਾਂਦਾ ਹੈ ਲੋਕਾਂ ਦੀ ਮੰਗ ਹੈ ਸਰਕਾਰੀ ਕੰਮਾਂ-ਕਾਜਾਂ ਵਿੱਚ ਮੁਲਾਜ਼ਮਾਂ ਦੀ ਘਾਟ ਨੂੰ ਪੂਰਾ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ
ਤਸਵੀਰ ਵਿੱਚ ਖਾਲੀ ਪਈ ਖਿੜਕੀ ਅਤੇ ਦੂਜੇ ਪਾਸੇ ਲੱਗੀ ਹੋਈ ਲਾਇਨ ਦਿੱਖ ਰਹੀ ਹੈ।
Author: Gurbhej Singh Anandpuri
ਮੁੱਖ ਸੰਪਾਦਕ