ਭੋਗਪੁਰ 24 ਜਨਵਰੀ (ਸੁਖਵਿੰਦਰ ਜੰਡੀਰ)
ਹਲਕਾ ਆਦਮਪੁਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਵਿੰਦਰ ਸਿੰਘ ਕੋਟਲੀ ਅੱਜ ਭੋਗਪੁਰ ਦੇ ਪਿੰਡ ਜੰਡੀਰ ਵਿਖੇ ਪਹੁੰਚੇ ਅਤੇ ਉਹਨਾਂ ਨੇ ਜੰਡੀਰਾਂ ਪਿੰਡ ਦੇ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ, ਜੰਡੀਰਾਂ ਪਿੰਡ ਦੇ ਅਧੂਰੇ ਪਏ ਕੰਮ ਜਿਵੇਂ ਕਿ ਸਕੂਲ ਦੀ ਤਰੱਕੀ ਦਾ ਨਾ ਹੋਣਾ,ਲਿੰਕ ਸੜਕਾਂ ਦੇ ਕੰਮ, ਪਿੰਡ ਵਿੱਚ ਸਹੂਲਤਾਂ ਆਦਿ ਨੂੰ ਲੈ ਕੇ ਉਨ੍ਹਾਂ ਨੇ ਪਿੰਡ ਦੇ ਲੋਕਾਂ ਨਾਲ ਵਾਅਦਾ ਕੀਤਾ ਉਨਾਂ ਕਿਹਾ ਕੇ ਉਹ ਜਿੱਤਣਗੇ ਅਤੇ ਜੰਡੀਰਾਂ ਪਿੰਡ ਦੇ ਅਧੂਰੇ ਕੰਮਾਂ ਨੂੰ ਪੂਰਾ ਕਰਨਗੇ, ਸੁਖਵਿੰਦਰ ਸਿੰਘ ਕੋਟਲੀ ਨੇ ਲੋਕਾਂ ਨੂੰ ਸਹਿਯੋਗ ਦੀ ਅਪੀਲ ਕੀਤੀ।
ਇਸ ਮੌਕੇ ਤੇ,ਪਰਿਮੰਦਰ ਮੱਲੀ ਪ੍ਰਧਾਨ ਬਲਾਕ ਭੋਗਪੁਰ, ਜਸਵੀਰ ਸੈਣੀ ਲੜੋਆ ਜਨਰਲ ਸਕੱਤਰ, ਅਤੇ ਗੁਰਮਿੰਦਰ ਸਿੰੰ ਜੰਡੀਰ, ਸਰਪੰਚ ਨਿਰਮਲ ਸਿੰਘ,ਅਵਤਾਰ ਸਿੰਘ, ਮਾਸਟਰ ਜਸਵੰਤ ਸਿੰਘ, ਕੁਲਦੀਪ ਸਿੰਘ, ਦਿਲਬਾਗ ਸਿੰਘ ਆਦਿ ਹਾਜ਼ਰ ਸਨ