ਚੰਡੀਗੜ੍ਹ – ਸੁਖਪਾਲ ਖਹਿਰਾ ਨੇ ਰਾਣਾ ਗੁਰਜੀਤ ਸਿੰਘ ਵਲੋੰ ਸੋਨਿਆ ਨੁੂੰ ਲਿਖੀ ਚਿੱਠੀ ਜਿਸ ਵਿੱਚ ਖਹਿਰਾ ਨੂੰ ਪਾਰਟੀ ਚੋਂ ਕੱਢਣ ਦੀ ਗੱਲ ਕੀਤੀ ਗਈ ਹੇੈ ਤੇ ਫੇਸਬੁੱਕ ਪੋਸਟ ਦੇ ਜ਼ਰੀਏ ਜਵਾਬ ਦਿੱਤਾ ਹੈ ।
ਖਹਿਰਾ ਦੀ ਫੇਸਬੁੱਕ ਪੋਸਟ ‘ਚ ਕਿਹਾ ਹੇੈ ਕਿ “ਮੇਰੇ ਖ਼ਿਲਾਫ਼ ਬੇਬੁਨਿਆਦ ਅਤੇ ਮਨਘੜਤ ਇਲਜਾਮ ਲਗਾਉਣ ਅਤੇ ਕਾਂਗਰਸ ਦੀ ਭੁਲੱਥ ਵਿੱਚ ਚਿੰਤਾ ਕਰਨ ਤੋਂ ਪਹਿਲਾਂ ਦਾਗ਼ੀ ਅਤੇ ਹੰਕਾਰੀ ਰਾਣਾ ਗੁਰਜੀਤ ਨੂੰ ਆਪਣਾ ਮੁੰਡਾ ਅਜ਼ਾਦ ਉਮੀਦਵਾਰ ਵਜੋਂ ਸੁਲਤਾਨਪੁਰ ਲੋਧੀ ਤੋਂ ਹਟਾਉਣਾ ਚਾਹੀਦਾ ਹੈ। ਇਸੇ ਤਰਾਂ ਇਸ ਦਾਗ਼ੀ ਆਗੂ ਵਿੱਚ ਇੰਨੀ ਹਿੰਮਤ ਹੋਣੀ ਚਾਹੀਦੀ ਹੈ ਕਿ ਇਹ ਜਨਤਕ ਤੋਰ ਤੇ ਸਵੀਕਾਰ ਕਰੇ ਕਿ ਕਾਂਗਰਸ ਨੂੰ ਹਰਾਉਣ ਲਈ ਇਸ ਨੇ ਆਪਣੇ ਇੱਕ ਕਰਿੰਦੇ ਗੋਰੇ ਗਿੱਲ ਨੂੰ ਕੈਪਟਨ ਦੀ ਪਾਰਟੀ ਵਿੱਚ ਭੇਜਿਆ ਹੈ ਅਤੇ ਜੋਗਿੰਦਰ ਮਾਨ ਨੂੰ ‘ਆਪ’ ਵਿੱਚ ਭੇਜਿਆ ਹੈ। ਅਸਲ ਵਿੱਚ ਇਸ ਦਾਗ਼ੀ ਆਗੂ ਦੀ ਪੁਰਜ਼ੋਰ ਕੋਸ਼ਿਸ਼ ਹੈ ਕਿ ਕਿਸੇ ਤਰਾਂ ਕਾਂਗਰਸ ਦੀ ਪਿੱਠ ਵਿੱਚ ਛੁਰਾ ਮਾਰਕੇ ਇਨ੍ਹਾਂ ਸਾਰੀਆਂ ਸੀਟਾਂ ਤੇ ਹਰਾਇਆ ਜਾਵੇ – ਖਹਿਰਾ’
ਜ਼ਿਕਰਯੋਗ ਹੈ ਕਿ ਚੰਨੀ ਸਰਕਾਰ ਵਿੱਚ ਮੰਤਰੀ ਰਾਣਾ ਗੁਰਜੀਤ ਸਿੰਘ ਅਤੇ ਵਿਰੋਧੀ ਧਿਰ ਦੇ ਸਾਬਕਾ ਆਗੂ ਸੁਖਪਾਲ ਸਿੰਘ ਖਹਿਰਾ ਵਿਚਾਲੇ ਚੱਲ ਰਹੀ ਲੜਾਈ ਹੁਣ ਕਾਂਗਰਸ ਹਾਈਕਮਾਂਡ ਸੋਨੀਆ ਗਾਂਧੀ ਤੱਕ ਪਹੁੰਚ ਗਈ ਹੈ। ਗੁਰਜੀਤ ਸਿੰਘ ਨੇ ਸੋਨੀਆ ਗਾਂਧੀ ਨੂੰ ਪੱਤਰ ਲਿਖ ਕੇ ਸੁਖਪਾਲ ਖਹਿਰਾ ਨੂੰ ਪਾਰਟੀ ‘ਚੋਂ ਕੱਢਣ ਦੀ ਮੰਗ ਕੀਤੀ ਹੈ। ਇਸ ਤੋਂ ਪਹਿਲਾਂ ਸੁਖਪਾਲ ਸਿੰਘ ਖਹਿਰਾ ਵੀ ਗੁਰਜੀਤ ਸਿੰਘ ਨੂੰ ਪਾਰਟੀ ਵਿੱਚੋਂ ਕੱਢਣ ਲਈ ਸੋਨੀਆ ਗਾਂਧੀ ਨੂੰ ਪੱਤਰ ਲਿਖ ਚੁੱਕੇ ਹਨ।
Author: Gurbhej Singh Anandpuri
ਮੁੱਖ ਸੰਪਾਦਕ