ਭੋਗਪੁਰ 25 ਜਨਵਰੀ (ਸੁਖਵਿੰਦਰ ਜੰਡੀਰ)
ਹਲਕਾ ਆਦਮਪੁਰ ਆਮ ਆਦਮੀ ਪਾਰਟੀ ਹਾਈ ਕਮਾਂਡ ਵੱਲੋਂ ਸਰਦਾਰ ਸਕੱਤਰ ਸਿੰਘ ਨੂੰ ਆਦਮਪੁਰ ਤੋਂ ਹਲਕਾ ਇੰਚਾਰਜ ਅਤੇ ਕੰਪੇਨ ਮੈਨੇਜਰ ਦਾ ਅਹੁਦਾ ਦਿੱਤਾ ਗਿਆ। ਸਕੱਤਰ ਸਿੰਘ ਨੇ ਹਾਈ ਕਮਾਂਡ ਆਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਜ਼ਿੰਮੇਵਾਰੀ ਨੂੰ ਇਮਾਨਦਾਰੀ ਅਤੇ ਮਿਹਨਤ ਦੇ ਨਾਲ ਨਿਭਾਉਣਗੇ।ਸਕੱਤਰ ਸਿੰਘ ਨੇ ਕਿਹਾ ਕਿ ਇਸ ਵਾਰ ਜੀਤ ਲਾਲ ਭੱਟੀ ਨੂੰ ਹਲਕਾ ਆਦਮਪੁਰ ਤੋਂ ਭਾਰੀ ਹੁੰਗਾਰਾ ਮਿਲ ਰਿਹਾ ਹੈ। ਆਮ ਆਦਮੀ ਪਾਰਟੀ ਕਾਫੀ ਮਾਤਰਾ ਵਿਚ ਸਰਗਰਮ ਦਿਖਾਈ ਦੇ ਰਹੀ ਹੈ।ਇਸ ਵਾਰ ਸੂਬੇ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਉਣ ਦੇ ਹੱਕ ਵਿੱਚ ਹਨ। ਉਨਾ ਕਿਹਾ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨਾ ਤੈਅ ਹੈ।
ਇਸ ਮੌਕੇ ਤੇ ਹਲਕਾ ਉਮੀਦਵਾਰ ਜੀਤ ਲਾਲ ਭੱਟੀ ,ਗੁਰਵਿੰਦਰ ਸਿੰਘ ਸੱਗਰਾਂਵਾਲੀ ਜ਼ਿਲ੍ਹਾ ਜੁਆਇੰਟ ਸੈਕਟਰੀ ਕਿਸਾਨ ਵਿੰਗ , ਬਰਕਤ ਰਾਮ ਬਲਾਕ ਪ੍ਰਧਾਨ ,ਜਸਵਿੰਦਰ ਸਿੰਘ ਮਾਧੋਪੁਰ, ਪ੍ਰਦੀਪ ਸਿੰਘ ਜ਼ਿਲਾ ਜੁਆਇੰਟ ਸਕੱਤਰ,ਹਰਦੀਪ ਸਿੰਘ ਚੌਲਾਂਗ ,ਰਣਧੀਰ ਸਿੰਘ ,ਹਰਜੀਤ ਸਿੰਘ ਯੂਥ ਪ੍ਰਧਾਨ, ਪਰਮਜੀਤ ਸਿੰਘ ਰਾਜਵੰਸ਼ ਆਦਮਪੁਰ ,ਮੰਗਾ ਸਿੰਘ ਆਦਮਪੁਰ, ਮਹਿੰਦਰ ਸਿੰਘ ਆਦਿ ਸ਼ਾਮਲ ਸਨ।
Author: Gurbhej Singh Anandpuri
ਮੁੱਖ ਸੰਪਾਦਕ