ਜੁਗਿਆਲ 26 ਜਨਵਰੀ (ਸੁਖਵਿੰਦਰ ਜੰਡੀਰ) ਅੱਜ ਮਿਤੀ 26 ਜਨਵਰੀ 2022 ਦਫਤਰ ਨਗਰ ਕੌਂਸਲਰ ਭੋਗਪੁਰ ਵੱਲੋਂ ਗਣਤੰਤਰ ਦਿਵਸ ਮਨਾਇਆ ਗਿਆ।ਇਸ ਮੌਕੇ ਸ਼੍ਰੀਮਤੀ ਮੰਜੂ ਅਗਰਵਾਲ ਪ੍ਰਧਾਨ ਨਗਰ ਕੌਂਸਲ ਭੋਗਪੁਰ ਵੱਲੋਂ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਅਤੇ ਪੁਲਸ ਟੁਕੜੀ ਵੱਲੋਂ ਸਲਾਮੀ ਦਿੱਤੀ ਗਈ, ਉਪਰੰਤ ਰਾਸ਼ਟਰੀ ਗੀਤ ਗਾਇਆ ਗਿਆ।ਇਸ ਮੌਕੇ ਰਾਮ ਜੀਤ ਕਾਰਜਸਾਧਕ ਅਫਸਰ ਨਗਰ ਕੌਂਸਲ ਭੋਗਪੁਰ ,ਸੰਜੀਵ ਅਗਰਵਾਲ ਸਮਾਜ ਸੇਵਕ ,ਅਜੇ ਅਗਰਵਾਲ ,ਉਰਮਿਲਾ ਭੱਟੀ ਕੌਂਸਲ , ਸੁਖਜੀਤ ਸਿੰਘ ਕੌਂਸਲ, ਮਨਪ੍ਰੀਤ ਕੌਰ ਕੌਂਸਲ,ਪਰਮਿੰਦਰ ਸਿੰਘ ਕੌਂਸਲ, ਜੀਤ ਲਾਲ ਭੱਟੀ ,ਰਾਜੇਸ਼ ਬੱਗਾ ,ਕਮਲਜੀਤ ਸਿੰਘ ਡੱਲੀ ਸੀਨੀਅਰ ਪੱਤਰਕਾਰ , ਚਰਨਜੀਤ ਚੰਨੀ ਅਤੇ ਹੋਰ ਪਤਵੰਤੇ ਸੱਜਣ ਆਦਿ ਸ਼ਾਮਲ ਹੋਏ।
ਇਨ੍ਹਾਂ ਤੋਂ ਇਲਾਵਾ ਦਫਤਰ ਨਗਰ ਭੋਗਪੁਰ ਕੌਂਸਲ ਦੇ ਕਮਲਜੀਤ ਸਿੰਘ ਜੇ ਈ, ਲਵਕੇਸ਼ ਕੁਮਾਰ ਲੇਖਾਕਾਰ ,ਦਿਨੇਸ਼ ਕੁਮਾਰ ਸੈਨਟਰੀ ਇੰਸਪੈਕਟਰ,ਚੰਚਲ ਸਿੰਘ ਰਿਟਾਇਰਡ ਇੰਸਪੈਕਟਰ, ਜਸਵਿੰਦਰ ਸਿੰਘ ਰਿਟਾਇਰ ਇੰਸਪੈਕਟਰ,ਦਿਲਬਾਗ ਸਿੰਘ ਰਿਟਾਇਰ ਇੰਸਪੈਕਟਰ,ਨਸੀਬ ਚੰਦ ਰਿਟਾਇਰ ਜੂਨੀਅਰ ਸਹਾਇਕ,ਅਭਿਸ਼ੇਕ ਮਹਾਜਨ ,ਕੁਲਦੀਪ ਛਿੱਬਰ,ਪਰਮਵੀਰ ਸਿੰਘ ਤੋਂ ਇਲਾਵਾ ਸਮੂਹ ਦਫ਼ਤਰੀ ਅਤੇ ਸਮੂਹ ਸਫਾਈ ਸਟਾਫ ਨਗਰ ਕੌਂਸਲ ਭੋਗਪੁਰ ਆਦਿ ਹਾਜ਼ਰ ਸੀ।
Author: Gurbhej Singh Anandpuri
ਮੁੱਖ ਸੰਪਾਦਕ