ਭੋਗਪੁਰ 26 ਜਨਵਰੀ (ਸੁਖਵਿੰਦਰ ਜੰਡੀਰ) ਆਮ ਆਦਮੀ ਪਾਰਟੀ ਹਲਕਾ ਆਦਮਪੁਰ ਸ਼ਹਿਰੀ ਪ੍ਰਧਾਨ ਲੇਡੀਜ਼ ਵਿੰਗ ਸੁਖਵਿੰਦਰ ਕੌਰ ਸੈਣੀ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਵਾਰ ਹਲਕਾ ਆਦਮਪੁਰ ਦੇ ਲੋਕਾਂ ਦਾ ਸੁਝਾਅ ਸਰਕਾਰ ਬਦਲਾਅ ਦੇ ਵਿੱਚ ਹੈ ਸੁਖਵਿੰਦਰ ਸੈਣੀ ਨੇ ਕਿਹਾ ਕੇ ਲੋਕ ਲੰਬੇ ਸਮੇਂ ਤੋਂ ਦੋਨਾਂ ਪਾਰਟੀਆਂ ਨੂੰ ਦੇਖਦੇ ਆ ਰਹੇ ਹਨ ਰਾਜਨੀਤਕ ਪਾਰਟੀਆਂ ਨੇ ਆਪਣੇ ਮਤਲਬ ਤੋ ਸਵਾਏ ਲੋਕਾਂ ਦਾ ਕੁਝ ਨਹੀਂ ਸੰਵਾਰਿਆ
ਉਨਾਂ ਕਿਹਾ ਕਿ ਇਸ ਵਾਰ ਲੋਕ ਆਮ ਆਦਮੀ ਪਾਰਟੀ ਲਿਆਉਂਣ ਦੇ ਹੱਕ ਵਿਚ ਹਨ, ਓਨਾ ਕਿਹਾ ਲੋਕਾਂ ਵੱਲੋਂ ਹਲਕਾ ਆਦਮਪੁਰ ਤੋਂ ਜੀਤ ਲਾਲ ਭੱਟੀ ਆਪ ਦੇ ਉਮੀਦਵਾਰ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਲੋਕਾਂ ਦਾ ਪਿਆਰ ਸਾਬਤ ਕਰ ਰਿਹਾ ਹੈ ਕੀ ਇਸ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਭਾਰੀ ਬਹੁਮੱਤ ਨਾਲ ਜਿੱਤ ਪ੍ਰਾਪਤ ਕਰੇਗੀ ਉਨ੍ਹਾਂ ਕਿਹਾ ਕਿ ਪਿਛਲੇ ਪੰਦਰਾਂ ਸਾਲਾਂ ਤੋਂ ਹਲਕਾ ਆਦਮਪੁਰ ਦਾ ਕੁਝ ਵੀ ਵਿਕਾਸ ਨਹੀਂ ਹੋਇਆ, ਸ਼ਹਿਰਾਂ ਵਿੱਚ ਗੰਦੇ ਪਾਣੀ ਦੇ ਲੱਗੇ ਹੋਏ ਛੱਪੜ ਅਤੇ ਠੇਕੇਦਰਾਂ ਵੱਲੋਂ ਛੱਡੇ ਗਏ ਕੰਮ ਅਧੂਰੇ ਇਸ ਗੱਲ ਦੀ ਗਵਾਹੀ ਭਰ ਰਹੇ ਹਨ ਕਿ ਆਗੂਆਂ ਵਲੋਂ ਵਿਕਾਸ ਵੱਲ ਧਿਆਨ ਨਹੀਂ ਦਿੱਤਾ ਗਿਆ।
Author: Gurbhej Singh Anandpuri
ਮੁੱਖ ਸੰਪਾਦਕ