ਬਾਘਾਪੁਰਾਣਾ 26 ਜਨਵਰੀ(ਰਾਜਿੰਦਰ ਸਿੰਘ ਕੋਟਲਾ) ਅੱਜ ਪਿੰਡ ਮੰਗੇਵਾਲਾ ਵਿਖੇ ਕਿਰਤੀ ਕਿਸਾਨ ਯੂਨੀਅਨ ਦੇ ਯੂਥਵਿੰਗ ਦੀ 15 ਮੈਂਬਰੀ ਕਮੇਟੀ ਬਣਾਈ ਗਈ। ਜਿਸ ਵਿੱਚ ਯੂਥ ਵਿੰਗ ਜਿਲਾ ਕਨਵੀਨਰ ਤੀਰਥਵਿੰਦਰ ਸਿੰਘ ਘੱਲ ਕਲਾਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਕਿਰਤੀ ਕਿਸਾਨ ਯੂਨੀਅਨ ਦੀਆ ਜਿੰਨੀਆ ਵੀ ਇਕਾਈਆ ਨੇ ਉਹਨਾ ਵਿੱਚ ਵੱਧ ਤੋ ਵੱਧ ਯੂਥਵਿੰਗ ਦੀਆ ਕਮੇਟੀਆ ਬਣਾਇਆ ਜਾਣਗੀਆ ਅਤੇ ਯੂਥਵਿੰਗ ਦਾ ਮੋਰਚਾ ਜਿੱਤਣ ਵਿੱਚ ਵੀ ਬਹੁਤ ਵੱਡਾ ਸਹਿਯੋਗ ਹੈ ਇਸੇ ਤਰਾ ਦਿੱਲੀ ਨੌਜਵਾਨਾ ਨੇ ਵੱਡੀ ਮਾਤਰਾ ਵਿੱਚ ਬੈਰੀਕੇਡ ਤੋੜੇ ਅਤੇ ਦਿੱਲੀ ਮੋਰਚੇ ਵਿੱਚ ਆਪਣੀਆ ਡਿਊਟੀਆਂ ਨਿਭਾਈਆਂ।ਇਸੇ ਤਰ੍ਹਾਂ ਯੂਥ ਆਗੂ ਤੀਰਥਵਿੰਦਰ ਸਿੰਘ ਤੇ ਮਨਿੰਦਰ ਸਿੰਘ ਬੱਬੂ ਨੇ ਸੰਬੋਧਨ ਕਰਦਿਆ ਦੱਸਿਆ ਕਿ ਦਿੱਲੀ ਮੋਰਚਾ ਭਾਵੇ ਆਪਾ ਜਿੱਤ ਲਿਆ। ਪਰ ਇਹ ਜੁਲਮ ਦੇ ਵਿਰੁੱਧ ਤੇ ਆਪਣੇ ਹੱਕਾ ਲਈ ਕਿਰਤੀ ਕਾਮੀਆ ਦੀ ਇਕ ਲਹਿਰ ਉਠੀ ਹੈ। ਜਿਸ ਨੂੰ ਸਰਕਾਰ ਦਾ ਦਬੋਨ ਦਾ ਵੱਡਾ ਜੋਰ ਲੱਗਾ ਹੈ।ਪਰ ਦਿੱਲੀ ਮੋਰਚੇ ਨੇ ਲੋਕਾਂ ਨੂੰ ਬਹੁਤ ਜਿਆਦਾ ਜਾਗਰੂਕ ਕੀਤਾ ਹੈ।
ਸੰਬੋਧਨ ਕਰਦਿਆਂ ਉਨ੍ਹਾਂ ਨੇ ਕਿਹਾ ਕੇ ਲੜਾਈ ਖਤਮ ਨੀ ਹੋਈ ਲੜਾਈ ਸ਼ੁਰੂ ਹੋਈ ਹੈ। ਇਹ ਲੜਾਈ MSPਤੇ ਕਿਸਾਨਾਂ ਦੇ ਕਰਜ ਤੇ ਇਸੇ ਤਰਾ ਜਾਰੀ ਰਹੇਗੀ, ਜਿੰਨਾ ਚਿਰ ਸਰਕਾਰ ਦੇ ਕੀਤੇ ਵਆਦੇ ਕਿਸਾਨਾ ਦੇ ਕਰਜ ਤੇ ਸਰਕਾਰ ਲਖੀਰ ਨਹੀ ਮਾਰ ਦੀ ਤੇ ਕਿਸਾਨਾ ਦੀਆ ਫਸਲਾਂ ਦਾ ਬਣਦਾ ਮੁੱਲ ਨਹੀ ਦਿੱਤਾ ਜਾਦਾ । ਇਸ ਸਮੇਂ ਜੋ ਮੰਗੇਵਾਲਾ ਵਿੱਚ ਯੂਥਵਿੰਗ ਦੀ 15ਮੈਂਬਰੀ ਕਮੇਟੀ ਬਣਾਈ ਗਈ ਹੈ ਵਿੱਚ ਸ਼ਾਮਲ ਪ੍ਰਧਾਨ ਪਵਨਦੀਪ ਸਿੰਘ, ਮੀਤ ਪ੍ਰਧਾਨ ਸੁਖਜੀਤ ਸਿੰਘ, ਖਜਾਨਚੀ ਗੁਰਦੀਪ ਸਿੰਘ, ਜਨਰਲ ਸਕੱਤਰ ਦਲਜੀਤ ਸਿੰਘ, ਪ੍ਰੈੱਸ ਸਕੱਤਰ ਰਣਜੀਤ ਸਿੰਘ, ਪਰਗਟ ਸਿੰਘ, ਜਗਸੀਰ ਸਿੰਘ,ਗੁਰਪਿੰਦਰ ਸਿੰਘ,ਨਵਦੀਪ ਸਿੰਘ, ਮਨਪ੍ਰੀਤ ਸਿੰਘ ਗੁਰਸੇਵਕ ਸਿੰਘ,ਹਰਮਨਦੀਪ ਸਿੰਘ, ਜਗਦੀਪ ਸਿੰਘ,ਜਸਵਿੰਦਰ ਸਿੰਘ,ਦਿਲਰਾਜ ਸਿੰਘ , ਗਗਨਦੀਪ ਸਿੰਘ, ਆਦਿ ਨੂੰ ਮੈਬਰ ਨਿਯੁਕਤ ਕੀਤਾ ਇਸ ਸਮੇ ਜਸਵੰਤ ਸਿੰਘ,ਨਾਹਰ ਸਿੰਘ,ਅਮਰਜੀਤ ਸਿੰਘ ਆਦਿ ਹਾਜ਼ਰ ਸਨ ।
Author: Gurbhej Singh Anandpuri
ਮੁੱਖ ਸੰਪਾਦਕ