ਨਕੋਦਰ 28 ਜਨਵਰੀ 2022 (ਨਜ਼ਰਾਨਾ ਨਿਊਜ਼ ਨੈੱਟਵਰਕ ) ਨਕੋਦਰ ਹਲਕੇ ਚ ਅੱਜ ਉਸ ਸਮੇ ਕਾਂਗਰਸ ਨੂੰ ਕਰਾਰਾ ਝਟਕਾ ਲਗਾ ਜਦ ਕਾਂਗਰਸ ਸਰਕਾਰ ਦੀਆਂ ਗਲਤ ਨੀਤੀਆਂ ਤੋਂ ਦੁਖੀ ਹੋ ਕੇ ਪਿੰਡ ਟੁੱਟ ਕਲਾਂ ਤੋਂ ਮੌਜੂਦਾ ਸਰਪੰਚ ਬਲਵੰਤ ਸਿੰਘ,ਅਮਰੀਕ ਪੰਚ,ਗੁਰਮੁਖ ਸਿੰਘ ਪੰਚ,ਅਵਤਾਰ ਸਿੰਘ, ਹਰਪ੍ਰੀਤ ਸਿੰਘ ਹੈਪੀ,ਸੋਮਨਾਥ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਐਮ ਐਲ ਏ ਗੁਰਪ੍ਰਤਾਪ ਸਿੰਘ ਵਡਾਲਾ ਜੀ ਦੀ ਹਾਜ਼ਰੀ ਵਿੱਚ ਅਕਾਲੀ ਦਲ ਦਾ ਪੱਲਾ ਫੜਿਆ।
ਇਸ ਮੌਕੇ ਸੀਨੀਅਰ ਅਕਾਲੀ ਆਗੂ ਅਵਤਾਰ ਸਿੰਘ ਕਲੇਰ,ਲਸ਼ਕਰ ਸਿੰਘ ਰਹੀਮਪੁਰ ਸਰਕਲ ਪ੍ਰਧਾਨ ,ਲੰਬੜਦਾਰ ਬਲਦੀਸ਼ ਸਿੰਘ ਟੁੱਟ ਕਲਾਂ,ਸਰਪੰਚ ਦਿਲਬਾਗ ਸਿੰਘ ਬਿੱਲਾ ਨਵਾਬ,ਆਦਿ ਹਾਜ਼ਰ ਸਨ