Home » ਲੋਕਾਂ ਦੀ ਪਰੇਸ਼ਾਨੀ » ਦੁਕਾਨਦਾਰਾਂ ਵੱਲੋਂ ਹੈਪੀ ਪਰਧਾਨ ਦੀ ਅਗਵਾਈ ਚ ਰੋਸ ਵਜੋਂ ਲਾਇਆ ਧਰਨਾ

ਦੁਕਾਨਦਾਰਾਂ ਵੱਲੋਂ ਹੈਪੀ ਪਰਧਾਨ ਦੀ ਅਗਵਾਈ ਚ ਰੋਸ ਵਜੋਂ ਲਾਇਆ ਧਰਨਾ

24

“ਮਾਮਲਾ ਬਾਘਾਪੁਰਾਣਾ  ਨਗਰ ਕੌਂਸਲ ਅਧਿਕਾਰੀਆਂ ਵੱਲੋਂ ਬੱਸ ਸਟੈਂਡ ਦੇ ਗੇਟਾਂ ਤੇ ਸੰਗਲ ਲਾ ਕੇ ਕਾਰਾਂ ਤੇ ਮੋਟਰ ਸਾਈਕਲ ਬਾਹਰ ਰੋਕਣ ਦਾ”

 
ਬਾਘਾਪੁਰਾਣਾ,28 ਜਨਵਰੀ (ਰਾਜਿੰਦਰ ਸਿੰਘ ਕੋਟਲਾ) ਬੱਸ ਸਟੈਂਡ ਬਾਘਾਪੁਰਾਣਾ ਵਿਖੇ ਨਗਰ ਕੌਂਸਲ ਅਧਿਕਾਰੀ ਇੰਸਪੈਕਟਰ ਜਗਜੀਤ ਸਿੰਘ ਅਤੇ ਦੀਪਕ ਕੁਮਾਰ ਵੱਲੋਂ ਆਪਣੀ ਟੀਮ ਨਾਲ ਮਾਤਾ ਦੀਨ ਰਾਜਕੁਮਾਰ ਸ਼ੋਬਰਾ ਮਨਜੀਤ ਕੁਮਾਰ ਆਦਿ ਨੂੰ ਨਾਲ ਲੈ ਕੇ ਬੱਸ ਸਟੈਂਡ ਦੋਵਾਂ ਐਂਟਰੀ ਗੇਟਾਂ ਕਾਰ ਅਤੇ ਮੋਟਰ ਸਾਈਕਲਾਂ ਨੂੰ ਬਾਹਰ ਰੁਕਣ ਲਈ ਸੰਗਲ ਲਾਏ ਗਏ ਕਿਉਂਕਿ ਪ੍ਰਾਈਵੇਟ ਬੱਸਾਂ ਅਤੇ ਮਿੰਨੀ ਬੱਸਾਂ ਯੂਨੀਅਨ ਵੱਲੋਂ ਬੱਸ ਸਟੈਂਡ ਅੰਦਰ ਕਾਰ ਪਾਰਕਿੰਗ ਮੋਟਰਸਾਇਕਲ  ਬਿਨਾਂ ਕਿਸੇ ਮਨਜ਼ੂਰੀ ਤੋਂ  ਬੱਸ ਸਟੈਂਡ ਅੰਦਰ ਖਡ਼੍ਹੇ ਕਰ ਦਿੱਤੇ ਜਾਂਦੇ ਸਨ ਜਿਸ ਬੱਸਾਂ ਅਤੇ ਮਿੰਨੀ ਬੱਸਾਂ ਵਾਲਿਆਂ ਨੂੰ ਬੱਸ ਸਟੈਂਡ ਤੋਂ ਕਾਫ਼ੀ ਪ੍ਰੇਸ਼ਾਨੀਆਂ ਆ ਰਹੀਆਂ ਸਨ ਕਈ ਵਾਰੀ ਕਾਰਾਂ ਵਾਲਿਆਂ ਗਲਤੀ ਨਾਲ ਬੱਸਾਂ ਨਾਲ ਟੱਕਰ ਹੋਈ। ਜਿਸ ਦਾ ਖਮਿਆਜਾ ਨਗਰ ਕੌਸ਼ਲ ਨੂੰ ਭੁਗਤਣਾ ਪਿਆ। ਇਸ ਸਬੰਧੀ ਉਨ੍ਹਾਂ ਵੱਲੋਂ ਇਕ ਪੱਤਰ ਨਗਰ ਕੌਂਸਲ ਅਧਿਕਾਰੀ ਦਿੱਤਾ ਸੀ ਉਸੇ ਕਾਰਵਾਈ ਕਰਦੇ ਹੋਏ ਅੱਜ ਨਗਰ ਕੌਂਸਲ ਅਧਿਕਾਰੀਆਂ ਵੱਲੋਂ ਬੱਸ ਸਟੈਂਡ ਦੇ ਦੋਵੇਂ ਐਂਟਰੀ ਗੇਟਾਂ ਤੇਸੰਗਲ ਲਾ ਕੇ ਬੱਸ ਸਟੈਂਡ ਦੇ ਬਾਹਰ ਕਾਰ ਅਤੇ ਮੋਟਰਸਾਈਕਲ ਰੋਕਿਆ ਗਿਆ ਜਿਸ ਕਾਰਨ ਪਿਛਲੇ ਮਹੀਨੇ ਤੋਂ ਬੱਸਾਂ ਵੱਲੋਂ ਨਗਰ ਕੌਂਸਲ ਦੀ ਪਰਚੀ ਨਹੀਂ  ਕਟਵਾਈ ਜਾ ਰਹੀ ਸੀ ਜਿਸ ਦਾ ਬੱਸ ਸਟੈਂਡ  ਦੁਕਾਨਦਾਰ ਯੂਨੀਅਨ ਵੱਲੋਂ ਵਿਰੋਧ ਕੀਤਾ ਗਿਆ  ਮੌਕੇ ਤੇ ਪਹੁੰਚੇ ਕਮਲਜੀਤ ਸਿੰਘ ਬਰਾੜ  ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਮੋਗਾ ਵੱਲੋਂ ਅਤੇ ਦੁਕਾਨਦਾਰ ਯੂਨੀਅਨ ਆਗੂ ਪਰਧਾਨ ਜਸਵਿੰਦਰ ਸਿੰਘ ਹੇੈਪੀ ਅਤੇ ਨਗਰ ਕੌਂਸਲ ਅਧਿਕਾਰੀਆਂ ਮਾਮਲਾ  ਸੁਲਝਾਉਂਦੇ ਹੋਏ ਅਤੇ ਕਾਰਜ ਸਾਧਕ ਅਫ਼ਸਰ ਦੇ ਆਉਣ ਤੇ ਬੈਠ ਕੇ ਮਸਲਾ ਸੁਲਝਾਉਣ ਦੀ ਗੱਲ ਕੀਤੀ ਜਿਸ ਨੂੰ ਦੋਵਾਂ ਧਿਰਾਂ ਨੇ ਮੰਨ ਲਿਆ  ਬੱਸ ਸਟੈਂਡ ਦੇ ਬਾਹਰ ਲੱਗੇ ਸੰਗਲ ਉਤਰਵਾ ਦਿੱਤੇ  ਅਤੇ ਬੱਸ ਸਟੈਂਡ ਅੰਦਰ ਕਾਰ ਤੇ ਮੋਟਰਸਾਈਕਲ ਪਾਰਕ ਕਰਨ ਵਾਲਿਆਂ ਖਿਲਾਫ ਪੁਲਸ ਪ੍ਰਸ਼ਾਸਨ  ਅਗਾਂਹ ਕੀਤਾ ਅਤੇ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਦੁਕਾਨਦਾਰ ਆਗੂਆਂ ਵਿੱਚ ਜਸਵਿੰਦਰ ਸਿੰਘ ਹੈਪੀ ਪ੍ਰਧਾਨ ਤੋਂ ਇਲਾਵਾ ਸੋਮਣੀ ਅਕਾਲੀ ਦਲ ਦੇ ਸਹਿਰੀ ਪਰਧਾਨ ਪਵਨ ਢੰਡ, ਸਤੀਸ਼ ਕੁਮਾਰ ਮਿੱਠਾ ਬਲਵਿੰਦਰ ਸਿੰਘ, ਲਵਲੀ, ਮਿੰਟੂ, ਅਨਿਲ , ਬੰਟੀ, ਕੈਵੀ, ਪਵਨ ਕੁਮਾਰ, ਪਰਦੀਪ ਨੌਹਰੀਆ,ਧਰਮਿੰਦਰ ਸਿੰਘ,ਹਰਜਿੰਦਰ ਭਾਟੀਆ ਆਦਿ ਹੋਰ ਦੁਕਾਨਦਾਰ ਵੀ ਹਾਜ਼ਰ ਸਨ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?