ਬਾਘਾਪੁਰਾਣਾ 28 ਜਨਵਰੀ (ਰਾਜਿੰਦਰ ਸਿੰਘ ਕੋਟਲਾ)ਕਿਰਤੀ ਕਿਸਾਨ ਯੂਨੀਅਨ ਜਿਲ੍ਹਾ ਮੋਗਾ ਵੱਲੋਂ ਅੱਜ ਭਾਜਪਾ ਦੀ ਕੇਂਦਰ ਸਰਕਾਰ ਵੱਲੋਂ ਕਿਸਾਨ ਅੰਦੋਲਨ ਦੌਰਾਨ ਸੰਯੁਕਤ ਕਿਸਾਨ ਮੋਰਚੇ ਨਾਲ ਕੀਤੇ ਗਏ ਵਾਅਦਿਆਂ ਕਰਕੇ,ਕੇਂਦਰ ਸਰਕਾਰ ਵਲੋਂ ਕੀਤੀ ਗਈ ਵਾਅਦਾ-ਖਿਲਾਫੀ ਕਾਰਨ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ 31 ਜਨਵਰੀ ਵਾਲੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕਣ ਲਈ ਵਧਵੀ ਤੇ ਵਿਸਥਾਰੀ ਮੀਟਿੰਗ ਕੀਤੀ ਗਈ।ਮੀਟਿੰਗ ਦੀ ਪ੍ਰਧਾਨਗੀ ਜਿਲ੍ਹਾ ਪ੍ਰਧਾਨ ਪ੍ਰਗਟ ਸਿੰਘ ਸਾਫੂਵਾਲਾ, ਜਿਲ੍ਹਾ ਮੀਤ ਪ੍ਰਧਾਨ ਚਮਕੌਰ ਸਿੰਘ ਰੋਡੇਖੁਰਦ ਅਗਵਾਈ ਹੇਠ ਹੋਈ।
ਇਸ ਦੌਰਾਨ ਆਗੂਆ ਨੇ ਸੰਬੋਧਨ ਕਰਦਿਆ ਕਿਹਾ ਕਿ ਜੋ ਕੇਂਦਰ ਸਰਕਾਰ ਨੇ ਸੰਯੁਕਤ ਕਿਸਾਨ ਮੋਰਚੇ ਦੀਆਂ ਮੰਗਾਂ ਲਖੀਮਪੁਰ ਖੀਰੀ ਦੇ ਦੋਸ਼ੀਆ ਤੇ ਪੂਰੀ ਤਰਾਂ ਕਾਰਵਾਈ, ਕਿਸਾਨ ਲੀਡਰਾਂ ਖਿਲਾਫ ਦਰਜ ਪਰਚੇ ਨਾ ਰੱਦ ਕਰਨਾ,ਐਮ ਐਸ ਪੀ ਆਦਿ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਨਵੀ ਰੂਪ-ਰੇਖਾ ਤਿਆਰ ਕਰੇਗਾ ਇਸ ਮੌਕੇ ਆਗੂਆ ਦੱਸਿਆ ਕਿ ਜੋ ਪਿਛਲੇ ਕਰੀਬ 2015 ਤੋਂ ਮੋਗਾ-ਬਰਨਾਲਾ ਹਾਈਵੇਅ ਵਿੱਚ ਪਿੰਡ ਪੱਧਰੀ ਮੰਗਾਂ ਜਿਵੇਂ ਕਿ ਬਰਸਾਤ ਦੇ ਪਾਣੀ ਦੀ ਨਿਕਾਸੀ ਲਈ ਪਾਈਪਲੈਨ ਪਾਉਣੀ,ਦਲਿਤ ਸਮਾਜ ਲਈ ਪੀਣ ਵਾਲੇ ਪਾਣੀ ਲਈ ਪਾਈਪਲੈਨ ਪਾਉਣਾ,ਪਿੰਡ ਦੇ ਲੰਘਣ ਲਈ ਓਵਰਬ੍ਰਿਜ ਬਣਾਉਣ ਆਦਿ ਮੰਗਾਂ ਦੇ ਸਬੰਧ ਵਿੱਚ ਪ੍ਰਸ਼ਾਸਨ ਦੀ ਅਨਾਕੋਨੀ ਕਰਕੇ ਮੰਗਾਂ ਦਾ ਹੱਲ ਨਾ ਕਰਵਾਉਣਾ। ਇਸ ਕਰਕੇ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਪਿੰਡ ਵਾਸੀਆ ਦੇ ਸਹਿਯੋਗ ਨਾਲ 7 ਫਰਵਰੀ ਨੂੰ ਪਿੰਡ ਮਾਛੀਕੇ ਵਿੱਖੇ ਪੂਰਨ ਤੌਰ ਤੇ ਰੋਡ ਜਾਮ ਕੀਤਾ ਜਾਵੇਗਾ।ਇਸ ਮੌਕੇ ਔਰਤ ਵਿੰਗ ਛਿੰਦਰਪਾਲ ਕੌਰ, ਜਗਵਿੰਦਰ ਕੌਰ, ਨਿਰਮਲ ਸਿੰਘ ਘਾਲੀ,ਬਲਾਕ ਸਕੱਤਰ ਜਸਮੇਲ ਸਿੰਘ,ਬਲਾਕ ਮੀਤ ਪ੍ਰਧਾਨ ਮੋਹਲਾ ਸਿੰਘ, ਬਲਾਕ ਪ੍ਰਧਾਨ ਨਾਜਰ ਸਿੰਘ ਖਾਈ, ਯੂਥ ਆਗੂ ਤੀਰਥਵਿੰਦਰ ਸਿੰਘ, ਮਨਪ੍ਰੀਤ ਬੱਬੂ,ਗੁਰਪ੍ਰੀਤ ਸਿੰਘ, ਸੁਖਜਿੰਦਰ ਸਿੰਘ ਵੈਰੋਕੇ,ਬੇਅੰਤ ਮੱਲੇਆਣਾ, ਕੁਲਦੀਪ ਖੁਖਰਾਣਾ,ਬਲਾਕ ਪ੍ਰਧਾਨ ਮੁਖਤਿਆਰ ਸਿੰਘ ਕਾਹਨ ਸਿੰਘ ਵਾਲਾ ਮੋਗਾ 1,ਨਾਹਰ ਸਿੰਘ, ਪਵਨਦੀਪ ਸਿੰਘ, ਗੁਰਸੇਵਕ ਸਿੰਘ ਮੋਗਾ,ਚਮਕੌਰ ਸਿੰਘ, ਗੁਰਮੀਤ ਪੁਰਾਣੇਵਾਲਾ,ਲਖਵੀਰ ਸਿੰਘ,ਜੰਗ ਸਿੰਘ, ਗੁਰਚਰਨ ਸਿੰਘ ਰੋਡੇ,ਅੰਗਰੇਜ ਸਿੰਘ, ਸਰਬਣ ਸਿੰਘ ਹਰਬੰਸ ਸਿੰਘ ਲੰਡੇ, ਲਖਵੀਰ ਹਰੀਏਵਾਲਾ,ਅਮਰਜੀਤ ਡਗਰੂ, ਅਜਮੇਰ ਸਿੰਘ ਛੋਟਾਘਰ, ਕੁਲਜੀਤ ਸਿੰਘ ਪੰਡੋਰੀ ਆਦਿ ਕਿਸਾਨ ਹਾਜ਼ਰ ਹੋਏ।
Author: Gurbhej Singh Anandpuri
ਮੁੱਖ ਸੰਪਾਦਕ