ਮੋਦੀ ਅਤੇ ਕੇਜਰੀਵਾਲ ਬਨਾਮ ਬੰਦੀ ਸਿੰਘ

7

ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਇੱਕ ਵਾਰ ਫੇਰ ਭਖ਼ ਗਿਆ ਹੈ। ਸਮੁੱਚੀਆਂ ਪੰਥਕ ਜਥੇਬੰਦੀਆਂ ਬੰਦੀ ਸਿੰਘਾਂ ਨੂੰ ਭਾਰਤ ਦੀਆਂ ਜੇਲ੍ਹਾਂ ’ਚੋਂ ਰਿਹਾਅ ਕਰਵਾਉਣ ਲਈ ਯਤਨਸ਼ੀਲ ਅਤੇ ਸਰਗਰਮ ਹਨ। ਦਲ ਖ਼ਾਲਸਾ, ਮਾਨ ਦਲ, ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ, ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲ਼ਾ, ਅਕਾਲ ਯੂਥ, ਸਿੱਖ ਸਿਆਸਤ ਅਤੇ ਵਕੀਲ ਜਸਪਾਲ ਸਿੰਘ ਮੰਝਪੁਰ ਆਪਣਾ ਮੋਹਰੀ ਰੋਲ ਅਦਾ ਕਰ ਰਹੇ ਹਨ।
ਪਹਿਲਾਂ 26 ਦਸੰਬਰ ਨੂੰ ਸੰਸਾਰ ਭਰ ਦੇ ਗੁਰਦੁਆਰਿਆਂ ’ਚ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਕੀਤੀ ਗਈ। ਫਿਰ ਅਗਲਾ ਸਫ਼ਰ ਤਹਿ ਕਰਦਿਆਂ 11 ਜਨਵਰੀ ਨੂੰ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਚੰਡੀਗੜ੍ਹ ਗਵਰਨਰ ਹਾਊਸ ਤਕ ਕੀਤੇ ਗਏ ਵਿਸ਼ਾਲ ਮਾਰਚ ਨੇ ਤਾਂ ਸਰਕਾਰ ਦੀਆਂ ਚੂਲਾਂ ਹਿਲਾ ਕੇ ਰੱਖ ਦਿੱਤੀਆਂ। ਇਹ ਮਾਰਚ ਇਤਿਹਾਸਕ ਹੋ ਨਿੱਬੜਿਆ ਤੇ ਨੌਜਵਾਨਾਂ ਦੇ ਭਾਰੀ ਇਕੱਠ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ।
ਇਸ ਮਾਰਚ ਵਿੱਚ ਜਿਸ ਤਰ੍ਹਾਂ ਸਿੱਖ ਜਵਾਨੀ ਨੇ ਇਹਨਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਅਵਾਜ਼ ਬੁਲੰਦ ਕੀਤੀ, ਉਸ ਨੇ ਕੌਮ ’ਚ ਇੱਕ ਨਵੀਂ ਰੂਹ ਜਾਗ੍ਰਿਤੀ ਪੈਦਾ ਕਰ ਦਿੱਤੀ, ਨਿਰਾਸ਼ਾ ਖ਼ਤਮ ਹੋਈ ਤੇ ਬੰਦੀ ਸਿੰਘਾਂ ਦੀ ਰਿਹਾਈਆਂ ਹੋਣ ਦੀ ਇੱਕ ਆਸ ਬੱਝੀ। ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਕੌਮੀ ਬਲਬੂਤੇ, ਸਿਆਸੀ ਸ਼ਕਤੀ ਤੇ ਕਨੂੰਨੀ ਚਾਰਾਜੋਈ ਦੀ ਲੋੜ ਸੀ। ਸਿੱਖ ਪੰਥ ਹਰੇਕ ਫਰੰਟ ’ਤੇ ਲੜਾਈ ਲੜ ਰਿਹਾ ਹੈ। ਕੌਮ ਨੇ ਆਪਣੇ ਇਹਨਾਂ ਯੋਧਿਆਂ ਨੂੰ ਬਾਹਰ ਕਢਵਾਉਣ ਲਈ ਕਮਰਕੱਸੇ ਕਰ ਲਏ ਹਨ।
26 ਜਨਵਰੀ ਨੂੰ ਭਾਰਤ ਦੇ ਗਣਤੰਤਰ ਦਿਵਸ ਨੂੰ ਕਾਲ਼ੇ ਦਿਨ ਵਜੋਂ ਮਨਾਉਂਦਿਆਂ ਸ੍ਰੀ ਅੰਮ੍ਰਿਤਸਰ ’ਚ ਸਿੱਖ ਨੌਜਵਾਨ ਜਥੇਬੰਦੀਆਂ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲ਼ਾ, ਸਿੱਖ ਯੂਥ ਆਫ਼ ਪੰਜਾਬ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਨੇ ਕਾਰਕੁੰਨ ਬੰਦੀ ਸਿੰਘਾਂ ਦੀ ਰਿਹਾਈ ਲਈ ਮਾਰਚ ਅਤੇ ਮੁਜ਼ਾਹਰਾ ਕਰਦਿਆਂ ਸੜਕਾਂ ’ਤੇ ਉੱਤਰੇ। ‘ਘਰ-ਘਰ ਵਿੱਚੋਂ ਆਈ ਅਵਾਜ਼, ਬੰਦੀ ਸਿੰਘ ਕਰੋ ਅਜ਼ਾਦ’ ਦੇ ਨਾਅਰੇ ਗੂੰਜੇ।
27 ਜਨਵਰੀ ਨੂੰ ਵੀ ਦਲ ਖ਼ਾਲਸਾ ਅਤੇ ਕਿਸਾਨ ਯੂਨੀਅਨਾਂ ਨੇ ਭਾਜਪਾ ਦੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੇ ਘਰ ਦਾ ਫਗਵਾੜਾ ਵਿਖੇ ਘਿਰਾਓ ਕੀਤਾ ਤੇ ਦੋ ਘੰਟੇ ਅੰਮ੍ਰਿਤਸਰ-ਦਿੱਲੀ ਨੈਸ਼ਨਲ ਹਾਈਵੇਅ ਜਾਮ ਕਰੀ ਰੱਖਿਆ। 29 ਜਨਵਰੀ ਨੂੰ ਮਾਲਵੇ ’ਚ ਵੀ ਭਾਈ ਦਲੇਰ ਸਿੰਘ ਡੋਡ ਤੇ ਹੋਰ ਸਿੰਘਾਂ ਨੇ ਪਿੰਡ ਰੋਡੇ ਤੋਂ ਦਿਆਲਪੁਰਾ ਤਕ ਮਾਰਚ ਕੀਤਾ।
29 ਜਨਵਰੀ ਨੂੰ ਜਲੰਧਰ ’ਚ ਆਵਾਜ਼-ਏ-ਕੌਮ ਜਥੇਬੰਦੀ ਨੇ ਕੇਜਰੀਵਾਲ ਨੂੰ ਘੇਰਿਆ ਤੇ ਇਸ ਦੌਰਾਨ ਪੁਲੀਸ ਨੇ ਭਾਈ ਗੁਰਮੀਤ ਸਿੰਘ ਕਰਤਾਰਪੁਰ, ਭਾਈ ਹਰਜਿੰਦਰ ਸਿੰਘ ਨੀਲੀਆਂ ਫ਼ੌਜਾਂ ਆਦਿ ਨੂੰ ਹਿਰਾਸਤ ’ਚ ਲੈ ਲਿਆ। 30 ਜਨਵਰੀ ਨੂੰ ਵੀ ਸਿੱਖ ਜਥੇਬੰਦੀਆਂ ਨੇ ਅੰਮ੍ਰਿਤਸਰ ’ਚ ਅਰਵਿੰਦ ਕੇਜਰੀਵਾਲ ਨੂੰ ਘੇਰਦਿਆਂ ਉਸ ਦਾ ਭਾਰੀ ਵਿਰੋਧ ਕੀਤਾ।
ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਨੇ ਭੁੱਖ ਹੜਤਾਲਾਂ ਰਾਹੀਂ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਵੱਡੀ ਪੱਧਰ ’ਤੇ ਉਭਾਰਿਆ ਸੀ ਤੇ ਇਸ ਸੰਘਰਸ਼ ’ਚ ਉਹ ਆਪਣੀ ਜਾਨ ਤਕ ਕੁਰਬਾਨ ਕਰ ਗਏ। ਬਾਪੂ ਸੂਰਤ ਸਿੰਘ ਖ਼ਾਲਸਾ ਨੂੰ ਭੁੱਖ ਹੜਤਾਲ ’ਤੇ ਬੈਠਿਆਂ ਸੱਤ ਸਾਲ ਦਾ ਸਮਾਂ ਹੋ ਚੁੱਕਾ ਹੈ ਤੇ ਉਹ ਡੀ.ਐੱਮ.ਸੀ. ਹਸਪਤਾਲ ਵਿਖੇ ਪੁਲੀਸ ਹਿਰਾਸਤ ’ਚ ਨਜ਼ਰਬੰਦ ਹਨ।
ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਹਿੰਦੁਸਤਾਨ ਦੀ ਸਰਕਾਰ ਨੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਪਰਮਜੀਤ ਸਿੰਘ ਭਿਓਰਾ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਭਾਈ ਗੁਰਮੀਤ ਸਿੰਘ ਇੰਜਨੀਅਰ, ਭਾਈ ਲਖਵਿੰਦਰ ਸਿੰਘ ਲੱਖਾ, ਭਾਈ ਸ਼ਮਸ਼ੇਰ ਸਿੰਘ ਅਤੇ ਭਾਈ ਗੁਰਦੀਪ ਸਿੰਘ ਖੈੜਾ ਨੂੰ ਗੈਰ-ਕਨੂੰਨੀ ਢੰਗ ਨਾਲ਼ ਨਜ਼ਰਬੰਦ ਕਰਕੇ ਰੱਖਿਆ ਹੋਇਆ ਹੈ। ਸਰਕਾਰ ਸਿੱਖਾਂ ਨੂੰ ਡਰਾ ਕੇ ਰੱਖਣਾ ਚਾਹੁੰਦੀ ਹੈ, ਸਾਨੂੰ ਸਬਕ ਸਿਖਾਉਣ ਅਤੇ ਮਨੋਬਲ ਤੋੜਨ ਦਾ ਯਤਨ ਕਰ ਰਹੀ ਹੈ, ਸਾਨੂੰ ਨੀਵਾਂ ਵਿਖਾਉਣ ਦੀਆਂ ਕੋਸ਼ਿਸ਼ਾਂ ਜਾਰੀ ਨੇ ਤੇ ਸਾਨੂੰ ਗ਼ੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ ਤਾਂ ਜੋ ਅਸੀਂ ਕਦੇ ਵੀ ਕੌਮੀ ਹੱਕਾਂ ਤੇ ਅਜ਼ਾਦੀ ਦੀ ਗੱਲ ਨਾ ਕਰ ਸਕੀਏ।
ਜਿਨ੍ਹਾਂ ਹਿੰਦੂਆਂ ਕੋਲ਼ ਅੱਜ ਰਾਜ-ਸੱਤਾ ਹੈ, ਉਹਨਾਂ ਨੇ 1984 ਤੋਂ 1995 ਤੱਕ ਸਿੱਖ ਕੌਮ ਦੀ ਨਸਲਕੁਸ਼ੀ ਕੀਤੀ। ਕੁਲਦੀਪ ਬਰਾੜ, ਜਗਦੀਸ਼ ਟਾਇਟਲਰ, ਕਮਲ ਨਾਥ ਅਤੇ ਸੁਮੇਧ ਸੈਣੀ ਵਰਗੇ ਸਾਡੇ ਕਾਤਲ ਅਜ਼ਾਦ ਘੁੰਮਦੇ ਫਿਰਦੇ ਨੇ ਉਹਨਾਂ ਨੂੰ ਕੋਈ ਫਾਂਸੀ ਜਾਂ ਉਮਰ ਕੈਦਾਂ ਨਹੀਂ।
ਜਿਨ੍ਹਾਂ ਨੇ ਗੁਜਰਾਤ ’ਚ ਮੁਸਲਮਾਨਾਂ ਦਾ ਕਤਲੇਆਮ ਕੀਤਾ, ਉੜੀਸਾ ’ਚ ਕ੍ਰਿਸਚਨਾਂ ਦੇ ਖ਼ੂਨ ਦੀ ਹੋਲੀ ਖੇਡੀ, ਮਾਲੇਗਾਓਂ ਅਤੇ ਸਮਝੌਤਾ ਐਕਸਪ੍ਰੈੱਸ ਕਾਂਡ ਕੀਤੇ, ਉਹਨਾਂ ਬੰਬ ਧਮਾਕਿਆਂ ਦੇ ਦੋਸ਼ੀ ਹਿੰਦੂ ਅੱਤਵਾਦੀਆਂ ਕਰਨਲ ਪੁਰੋਹਿਤ, ਸਾਧਵੀ ਪ੍ਰਗਿਆ, ਰਮੇਸ਼ ਉਪਾਧਿਆਏ, ਅਜੇ ਰਾਹੀਕਰ, ਅਸੀਮਾਨੰਦ ਅਤੇ ਬਾਬੂ ਬਜਰੰਗੀ ਦੇ ਕੇਸ ਨਰਮ ਕਰਕੇ ਜ਼ਮਾਨਤਾਂ ਦਿੱਤੀਆਂ ਗਈਆਂ, ਬਰੀ ਕੀਤੇ ਗਏ ਤੇ ਹੁਣ ਕਈ ਐੱਮ.ਪੀ. ਬਣ ਚੁੱਕੇ ਹਨ। ਸਿੱਖਾਂ ਦੇ ਝੂਠੇ ਮੁਕਾਬਲੇ ਬਣਾਉਣ ਵਾਲ਼ੇ ਪਿੰਕੀ ਕੈਟ ਵਰਗੇ ਦੋਸ਼ੀ ਪੁਲਸੀਏ ਪੰਜ ਸਾਲਾਂ ਬਾਅਦ ਹੀ ਰਿਹਾਅ ਕਰ ਦਿੱਤੇ ਗਏ।
ਜਾਹਰ ਹੈ ਕਿ ਹਿੰਦੁਸਤਾਨ ਦਾ ਕਨੂੰਨ ਘੱਟ-ਗਿਣਤੀ ਕੌਮਾਂ ਲਈ ਹੋਰ ਤੇ ਬਹੁਗਿਣਤੀ ਹਿੰਦੂਆਂ ਲਈ ਹੋਰ ਹੈ। ਇਹ ਸਿੱਖਾਂ ਨਾਲ ਧੱਕਾ, ਬੇਇਨਸਾਫ਼ੀ ਅਤੇ ਅਨਿਆਂ ਹੈ। ਬੰਦੀ ਸਿੰਘਾਂ ਦੀ ਰਿਹਾਈ ਸਾਡੀ ਮੰਗ ਨਹੀਂ ਬਲਕਿ ਸਾਡਾ ਹੱਕ ਹੈ, ਸੰਵਿਧਾਨਕ ਹੱਕ ਤੇ ਜਾਇਜ ਹੱਕ। ਜਦੋਂ ਸੰਵਿਧਾਨ ਅਨੁਸਾਰ ਆਮ ਕੈਦੀ ਲਈ 14 ਸਾਲ ਅਤੇ ਟਾਡਾ-ਪੋਟਾ ਐਕਟ ਵਾਲ਼ਿਆਂ ਲਈ 20 ਸਾਲ ਸਜ਼ਾ ਮੰਨੀ ਜਾਂਦੀ ਹੈ ਤਾਂ ਸਾਡੇ ਸਿੰਘਾਂ ਨੂੰ 25-30 ਸਾਲਾਂ ਤੋਂ ਵਧੇਰੇ ਸਮਾਂ ਹੋਣ ਦੇ ਬਾਵਜੂਦ ਵੀ ਰਿਹਾਅ ਕਿਉਂ ਨਹੀਂ ਕੀਤਾ ਜਾ ਰਿਹਾ ?
ਆਪਣੇ ਆਪ ਨੂੰ ਲੋਕਤੰਤਰ, ਧਰਮ-ਨਿਰਪੱਖ ਤੇ ਮਨੁੱਖੀ ਹੱਕਾਂ ਦਾ ਅਲੰਬਰਦਾਰ ਅਖਵਾਉਣ ਵਾਲ਼ਾ ਭਾਰਤ ਸ਼ਰੇਆਮ ਸਿੱਖਾਂ ਦੇ ਹੱਕਾਂ ਦਾ ਘਾਣ ਕਰ ਰਿਹਾ ਹੈ, ਅੰਤਰ-ਰਾਸ਼ਟਰੀ ਭਾਈਚਾਰੇ ਨੂੰ ਇਸ ਖ਼ਿਲਾਫ਼ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।
ਸੱਚਮੁੱਚ ਹੀ ਇਹ ਭਾਰਤ ਹਿੰਦੂ ਰਾਸ਼ਟਰ ਹੈ ਪਰ ਖ਼ਾਲਸਾ ਪੰਥ ਅਤੇ ਦੇਸ਼ ਪੰਜਾਬ ਨੇ ਇਹਨਾਂ ਹਿੰਦੂ ਹਾਕਮਾਂ ਦੀ ਗ਼ੁਲਾਮੀ ਨਹੀਂ ਕਬੂਲੀ, ਨਾ ਕਬੂਲਾਂਗੇ। ਅਸੀਂ ਓਦੋਂ ਤਕ ਇਸ ਜ਼ੁਲਮ ਅਤੇ ਧੱਕੇਸ਼ਾਹੀ ਖ਼ਿਲਾਫ਼ ਬੋਲਦੇ ਰਹਾਂਗੇ ਜਿਨ੍ਹਾਂ ਚਿਰ ਤਕ ਸਾਡੀਆਂ ਜ਼ੁਬਾਨਾਂ ਵੱਢ ਨਹੀਂ ਦਿੱਤੀਆਂ ਜਾਂਦੀਆਂ। ਸਾਨੂੰ ਸਾਡੇ ਗੁਰੂ ਸਾਹਿਬਾਨਾਂ ਨੇ ਹੱਕ, ਸੱਚ, ਨੇਕੀ, ਇਨਸਾਫ਼ ਤੇ ਅਜ਼ਾਦੀ ਲਈ ਡਟਣਾ ਸਿਖਾਇਆ ਹੈ। ਅਸੀਂ ਮੂੰਹ ’ਚ ਘਾਸ-ਫੂਸ ਦੇ ਤੀਲੇ ਪਾ ਕੇ ਰਹਿਮ ਦੀ ਭੀਖ ਮੰਗਣ ਵਾਲ਼ੇ ਨਹੀਂ। ਅਸੀਂ ਹਿੰਦੂਆਂ ਵਾਂਗ ਕਾਇਰ, ਡਰਪੋਕ ਤੇ ਬੁਜ਼ਦਿਲ ਨਹੀਂ।
ਯਾਦ ਰੱਖਿਓ ਅਸੀਂ ਓਸ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਮੰਨਣ ਵਾਲ਼ੇ ਹਾਂ ਜਿਸ ਬਾਰੇ ਕਿਸੇ ਕਵੀ ਨੇ ਬਾਖ਼ੂਬੀ ਲਿਿਖਆ ਹੈ:- “ਫਿਰ ਉੱਠੀ ਆਖ਼ਿਰ ਸਦਾ ਤੌਹੀਦ ਕੀ ਪੰਜਾਬ ਸੇ, ਹਿੰਦ ਕੋ ਏਕ ਮਰਦ-ਏ-ਕਾਮਿਲ ਨੇ ਜਗਾਇਆ ਖ਼ੁਆਬ ਸੇ।” ਅਕ੍ਰਿਤਘਣੋ ਭੁੱਲ ਗਏ ਕਿ ਸਾਡੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਨੇ ਗਵਾਲੀਅਰ ਦੇ ਕਿਲ੍ਹੇ ’ਚ ਕੈਦ ਤੁਹਾਡੇ ਵੱਡੇ-ਵਡੇਰਿਆਂ 52 ਹਿੰਦੂ ਰਾਜਿਆਂ ਨੂੰ ਛੁਡਵਾਇਆ ਸੀ। ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦਿੱਲੀ ’ਚ ਆਪਣੇ ਸਰੀਰ ਦਾ ਠੀਕਰਾ ਭੰਨਦਿਆਂ ਸ਼ਹਾਦਤ ਦੇ ਕੇ ਤੁਹਾਡੇ ਧਰਮ ਦਾ ਡੁੱਬਦਾ ਬੇੜਾ ਬੰਨ੍ਹੇ ਲਾਇਆ “ਤਿਲਕ ਜੰਝੂ ਰਾਖਾ ਪ੍ਰਭ ਤਾ ਕਾ॥” ਅਤੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਤੁਹਾਨੂੰ ਮੁਗਲਾਂ ਦੀ ਨਰਕ ਭਰੀ ਗ਼ੁਲਾਮੀ ’ਚੋਂ ਕੱਢਿਆ।
ਅਠਾਰ੍ਹਵੀਂ ਸਦੀ ਦੇ ਸਿੱਖ ਜਰਨੈਲ ਆਪਣਾ ਸੀਸ ਤਲੀ ’ਤੇ ਧਰ ਕੇ ਤੁਹਾਡੀਆਂ ਬਹੂ-ਬੇਟੀਆਂ ਗਜ਼ਨੀ ਦੇ ਬਜ਼ਾਰਾਂ ’ਚੋਂ ਵਾਪਸ ਲਿਆਉਂਦੇ ਰਹੇ, ਅਫ਼ਗਾਨਾਂ-ਪਠਾਣਾਂ ਦੇ ਚੁੰਗਲ ’ਚੋਂ ਤੁਹਾਡੀਆਂ ਇੱਜਤਾਂ ਬਚਾਉਂਦੇ ਰਹੇ। ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵੱਲੋਂ ਸਿਰਜੇ ਸਿੱਖ ਰਾਜ ’ਚ ਤੁਹਾਨੂੰ ਬਰਾਬਰ ਦਾ ਮਾਣ-ਸਨਮਾਨ ਤੇ ਅਹੁਦੇ ਬਖ਼ਸ਼ੇ। ਫਿਰ ਅਸੀਂ ਬ੍ਰਿਿਟਸ਼ ਸਾਮਰਾਜ ਵਿਰੁੱਧ ਲੰਮਾ ਸੰਘਰਸ਼ ਲੜਿਆ, ਕਾਲ਼ੇ ਪਾਣੀ ਦੀਆਂ ਸਜ਼ਾਵਾਂ ਭੋਗੀਆਂ, ਫਾਂਸੀਆਂ ਦੇ ਰੱਸੇ ਚੁੰਮੇ ਤੇ ਭਾਰਤ ਆਜ਼ਾਦ ਕਰਵਾ ਕੇ ਦਿੱਤਾ।
ਪਰ ਤੁਸੀਂ 1947 ’ਚ ਅਜ਼ਾਦ ਹੁੰਦਿਆਂ ਹੀ ਰੰਗ ਵਿਖਾਉਣੇ ਸ਼ੁਰੂ ਕਰ ਦਿੱਤੇ। ਮੁਸਲਿਮ ਆਗੂ ਜਿਨਾਹ ਨੇ ਸੱਚ ਹੀ ਕਿਹਾ ਸੀ ਕਿ “ਸਿੱਖੋ! ਤੁਸੀਂ ਹਿੰਦੂ ਨੂੰ ਗ਼ੁਲਾਮ ਰੂਪ ’ਚ ਵੇਖਿਆ ਹੈ, ਇਹ ਅਜ਼ਾਦੀ ਤੋਂ ਬਾਅਦ ਆਪਣਾ ਅਸਲੀ ਰੰਗ ਵਿਖਾਏਗਾ।” ਤੁਸੀਂ ਉਸ ਦੀ ਗੱਲ ਸੱਚ ਕਰ ਵਿਖਾਈ।
ਅਜ਼ਾਦੀ ਤੋਂ ਕੁਝ ਦਿਨਾਂ ਬਾਅਦ ਹੀ ਸਾਨੂੰ ‘ਜਰਾਇਮ ਪੇਸ਼ਾ’ ਕੌਮ ਐਲਾਨ ਦਿੱਤਾ, ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਸਾਨੂੰ ਸੰਘਰਸ਼ ਕਰਨਾ ਪਿਆ, ਤੁਸੀਂ ਪੰਜਾਬ ਤੋਂ ਪਾਣੀਆਂ ਦਾ ਮਾਲਕੀ ਹੱਕ ਖੋਹ ਲਿਆ, ਪੰਜਾਬੀ ਬੋਲਦੇ ਇਲਾਕੇ ਖੋਹ ਲਏ, ਚੰਡੀਗੜ੍ਹ ਰਾਜਧਾਨੀ ਖੋਹ ਲਈ, ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਤਕ ਨਾ ਦਿੱਤਾ, ਅਸੀਂ ਦੋ ਸਾਲ ਧਰਮ ਯੁੱਧ ਮੋਰਚਾ ਲਾ ਕੇ ਸ਼ਾਂਤੀਪੂਰਵਕ ਆਪਣੇ ਹੱਕ ਮੰਗੇ ਤਾਂ ਤੁਸੀਂ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਸਮੇਤ 40 ਦੇ ਕਰੀਬ ਗੁਰਧਾਮਾਂ ’ਤੇ ਹਮਲਾ ਕਰ ਦਿੱਤਾ, ਦਿੱਲੀ ’ਚ ਸਾਡੇ ਗਲਾਂ ’ਚ ਬਲ਼ਦੇ ਟਾਇਰ ਪਾਏ, ਸਾਡੀਆਂ ਧੀਆਂ-ਭੈਣਾਂ ਦੀ ਪੱਤ ਰੋਲੀ, ਸਾਨੂੰ ਝੂਠੇ ਮੁਕਾਬਲਿਆਂ ’ਚ ਖ਼ਤਮ ਕਰਨਾ ਚਾਹਿਆ ਪਰ ਅਸੀਂ ਅੱਜ ਵੀ ਜਿਉਂਦੇ ਹਾਂ।
ਤੁਸੀਂ ਸਾਨੂੰ ਅੱਤਵਾਦੀ, ਵੱਖਵਾਦੀ, ਦਹਿਸ਼ਗਰਦ, ਖੂੰਖਾਰ, ਦਰਿੰਦੇ, ਕਾਤਲ, ਗਰਮ ਖਿਆਲੀ ਆਦਿਕ ਕਹਿ ਕੇ ਬਦਨਾਮ ਕਰਦੇ ਹੋ ਪਰ ਅਸੀਂ ਫਿਰ ਵੀ ਕੋਰੋਨਾ ਮਹਾਂਮਾਰੀ ਦੌਰਾਨ ਪੂਰੇ ਭਾਰਤ ਦੇ ਲੋਕਾਂ ਨੂੰ ਲੰਗਰ ਛਕਾਇਆ, ਕਿਉਂਕਿ ਖ਼ਾਲਸਾ ਕਿਸੇ ਨਾਲ਼ ਕੋਈ ਵੈਰ, ਵਿਰੋਧ ਤੇ ਈਰਖਾ ਨਹੀਂ ਕਰਦਾ।
ਗੁਰੂ ਨਾਨਕ ਪਾਤਸ਼ਾਹ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਮੌਦੀ ਸਰਕਾਰ ਨੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦੀ ਗੱਲ ਕਹਿ ਕੇ ਵਾਹ-ਵਾਹ ਖੱਟੀ ਸੀ। ਪਰ ਐਨਾ ਸਮਾਂ ਬੀਤਣ ਦੇ ਬਾਵਜੂਦ ਵੀ ਇਸ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਗਿਆ। ਆਪ ਹੀ ਮਨਜਿੰਦਰ ਬਿੱਟੇ ਕੋਲੋਂ ਪਟੀਸ਼ਨ ਪਵਾ ਕੇ ਕਨੂੰਨੀ ਅੜਚਨ ਪਵਾ ਦਿੱਤੀ ਤੇ ਹੁਣ ਸੁਪਰੀਮ ਕੋਰਟ ਤੋਂ ਪਟੀਸ਼ਨ ਰੱਦ ਹੋਣ ਤੋਂ ਬਾਅਦ ਵੀ ਤੁਸੀਂ ਮੌਨ ਧਾਰਨ ਕੀਤਾ ਹੋਇਆ ਹੈ, ਹਿੰਦੂ ਸਰਕਾਰ ਬੇਈਮਾਨ ਹੋ ਕੇ ਸਾਡੇ ਸਿੰਘਾਂ ਦੀਆਂ ਰਿਹਾਈਆਂ ਡੱਕੀ ਬੈਠੀ ਹੈ।
ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਕੇਸ ਵੱਲ ਜੇ ਝਾਤ ਮਾਰੀਏ ਤਾਂ ਹੁਣ ਸਾਰੀ ਗੱਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਦਸਤਖ਼ਤ ‘ਤੇ ਅੜੀ ਹੋਈ ਹੈ। ਕਾਂਗਰਸ, ਬਾਦਲਕਿਆਂ ਤੇ ਭਾਜਪਾਈਆਂ ਵਾਂਗ ਕੇਜਰੀਵਾਲ ਵੀ ਪੰਥ ਅਤੇ ਪੰਜਾਬ ਦਾ ਦੁਸ਼ਮਣ ਹੈ। ਆਮ ਆਦਮੀ ਪਾਰਟੀ, ਭਾਜਪਾ ਦੀ ਬੀ ਟੀਮ ਹੈ ਤੇ ਇਹ ਪੰਥ ਅਤੇ ਪੰਜਾਬ ਦੀ ਕਦੇ ਵੀ ਹਿਤੈਸ਼ੀ ਨਹੀਂ ਹੋ ਸਕਦੀ। ਕੇਜਰੀਵਾਲ ਸਰਕਾਰ ਨੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਫਾਈਲ ‘ਤੇ ਦਸਤਖ਼ਤ ਨਾ ਕਰਕੇ ਆਪਣਾ ਅਸਲੀ ਕਰੂਪ ਚਿਹਰਾ ਵਿਖਾ ਦਿੱਤਾ ਹੈ ਜਿਸ ਦੇ ਬਦਲੇ ਪੰਜਾਬ ‘ਚ ਥਾਂ-ਥਾਂ ‘ਤੇ ਅਰਵਿੰਦ ਕੇਜਰੀਵਾਲ ਅਤੇ ਇਸ ਦੇ ਉਮੀਦਵਾਰਾਂ ਤੇ ਕਰਿੰਦਿਆਂ ਦਾ ਡਟ ਕੇ ਵਿਰੋਧ ਹੋ ਰਿਹਾ ਹੈ।
ਵਿਧਾਨ ਸਭਾ ਚੋਣਾਂ ਦੇ ਮੱਦੇਨਜਰ ਕੇਜਰੀਵਾਲ ਪੰਜਾਬ ‘ਚ ਆ ਕੇ ਲੋਕਾਂ ਨੂੰ ਭਰਮਾਉਣ ਲਈ ਨਿੱਤ ਨਵੇਂ ਵਾਅਦਾ ਕਰ ਰਿਹਾ ਹੈ ਪਰ ਪ੍ਰੋਫੈਸਰ ਭੁੱਲਰ ਦੀ ਰਿਹਾਈ ਦਾ ਕੇਸ ਦਿੱਲੀ ਦੀ ਆਪ ਦੀ ਸਰਕਾਰ ਕੋਲ ਲੰਮੇ ਸਮੇਂ ਤੋ ਲਟਕ ਰਿਹਾ ਹੈ ਪਰ ਮੁੱਖ ਮੰਤਰੀ ਕੇਜਰੀਵਾਲ ਇਸ ਪਾਸੇ ਧਿਆਨ ਨਹੀਂ ਦੇ ਰਿਹਾ ਤੇ ਹੁਣ ਖ਼ਬਰ ਨਸ਼ਰ ਹੋ ਚੁੱਕੀ ਹੈ ਕਿ ਕੇਜਰੀਵਾਲ ਚਾਰ ਵਾਰ ਫਾਈਲ ਨੂੰ ਇਤਰਾਜ਼ਯੋਗ ਕਹਿ ਕੇ ਰੱਦ ਕਰ ਚੁੱਕਾ ਸੀ ਜਿਸ ਦੀ ਕੀਮਤ ਹੁਣ ਕੇਜਰੀਵਾਲ ਨੂੰ ਤਾਰਨੀ ਪਵੇਗੀ।
ਝਾੜੂ ਦੇ ਭਗਤ ਸੁਣ ਲੈਣ ਕਿ ਅਰਵਿੰਦ ਕੇਜਰੀਵਾਲ ਅਸਮਾਨੋਂ ਉੱਤਰਿਆ ਹੋਇਆ ਕੋਈ ਪੈਗੰਬਰ ਨਹੀਂ, ਜੋ ਅਸੀਂ ਉਸਦਾ ਵਿਰੋਧ ਨਾ ਕਰੀਏ। ਕੇਜਰੀਵਾਲ ਨੇ ਜੇਕਰ ਪ੍ਰੋਫੈਸਰ ਭੁੱਲਰ ਨੂੰ ਰਿਹਾਅ ਨਾ ਕੀਤਾ ਤਾਂ ਕੇਜਰੀਵਾਲ ਦਾ ਮੂੰਹ ਕਾਲ਼ਾ ਕੀਤਾ ਜਾਵੇਗਾ ਤੇ ਭਗਵੰਤ ਮਾਨ ਸਮੇਤ ਸਾਰੇ ਉਮੀਦਵਾਰ ਦਾ ਘਿਰਾਓ ਕੀਤਾ ਜਾਵੇਗਾ ਅਤੇ ਇਹਨਾਂ ਦਾ ਘਰਾਂ ‘ਚੋਂ ਨਿਕਲਣਾ ਇਸ ਤਰ੍ਹਾਂ ਬੰਦ ਕਰ ਦਿਆਂਗੇ ਜਿਵੇਂ ਬਰਗਾੜੀ ਅਤੇ ਬਹਿਬਲ ਕਾਂਡ ਸਮੇਂ ਬਾਦਲਕਿਆਂ ਦਾ ਕੀਤਾ ਸੀ।
ਝਾੜੂ ਦੇ ਭਗਤ ਫੋਨ-ਮੈਸੇਜ ਕਰਕੇ ਸਾਨੂੰ ਅੱਤਵਾਦੀ ਕਹਿ ਰਹੇ ਨੇ, ਬੁੱਚੜ ਕੇ.ਪੀ. ਐੱਸ ਗਿੱਲ ਦੀਆਂ ਸਿਫ਼ਤਾ ਕਰ ਰਹੇ ਨੇ ਕਿ ਉਸ ਨੇ ਤੁਹਾਨੂੰ ਸਬਕ ਸਿਖਾਇਆ ਸੀ, ਧਮਕੀਆਂ ਦੇ ਰਹੇ ਨੇ ਤੇ ਸਾਡੀ ਜ਼ੁਬਾਨ ਬੰਦ ਕਰਵਾਉਣਾ ਚਾਹੁੰਦੇ ਨੇ। ਲਾਲਾ ਕੇਜਰੀਵਾਲ ਦੇ ਭਗਤਾਂ ਦਾ ਕਹਿਣਾ ਹੈ ਕਿ ਪਹਿਲਾਂ ਕਾਂਗਰਸੀਆਂ ਤੇ ਬਾਦਲਕਿਆਂ ਤੋਂ ਛਿੱਤਰ ਖਾਧੇ ਹੁਣ ਚੁੱਪ ਰਹਿ ਕੇ ਕੇਜਰੀਵਾਲ ਤੋਂ ਖਾਓ। ਕੇਜਰੀਵਾਲ ਪੰਜਾਬ ਨੂੰ ਭਾਜਪਾ ਵਾਂਗ ਹਿੰਦੁਤਵ ਦੇ ਰੰਗ ‘ਚ ਰੰਗਣਾ ਚਾਹੁੰਦਾ ਹੈ। ਕੇਜਰੀਵਾਲ ਜਵਾਬ ਦੇਵੇ ਕਿ ਪੰਜਾਬ ‘ਚ ਕਿਹੜੀ ਅੱਗ ਲੱਗੀ ਹੈ ਜੋ ਤਿਰੰਗਾ ਅਤੇ ਸ਼ਾਂਤੀ ਮਾਰਚ ਕਰਦਾ ਫਿਰਦਾ ਹੈ। ਕੇਜਰੀਵਾਲ ਸਰਕਾਰ ਦੀ ਕਰਤੂਤ ਕਰਕੇ ਪ੍ਰੋਫੈਸਰ ਭੁੱਲਰ ਰਿਹਾਈ ਰੁਕੀ ਹੋਈ ਹੈ, ਹੁਣ ਭਾਜਪਾ ਵਾਂਗ ਕੇਜਰੀਵਾਲ ਦੀਆਂ ਵੀ ਚੀਕਾਂ ਕਢਾਵਾਂਗੇ।
ਭਾਜਪਾ ਸਰਕਾਰ ਨੇ ਵੀ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਬਾਰੇ ਜਾਣ-ਬੁੱਝ ਕੇ ਗੱਲ ਸੂਬਿਆਂ ’ਤੇ ਛੱਡੀ ਜਦ ਕਿ ਸੂਬਿਆਂ ਨਾਲ਼ੋਂ ਵੱਧ ਅਧਿਕਾਰ ਤਾਂ ਕੇਂਦਰ ਕੋਲ਼ ਹਨ। ਜੇਕਰ ਮੋਦੀ ਸਰਕਾਰ ਇਮਾਨਦਾਰ ਹੁੰਦੀ ਤਾਂ ਸਿੱਧਾ ਹੁਕਮ ਕਰਦੀ ਕਿ ਇਹਨਾਂ 9 ਰਾਜਸੀ ਸਿੱਖ ਕੈਦੀਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਪਰ ਸਾਡੇ ਨਾਲ਼ ਇਹ ਚਲਾਕੀਆਂ ਖੇਡੀਆਂ ਜਾ ਰਹੀਆਂ ਹਨ, ਗ਼ੁਲਾਮ ਕੌਮਾਂ ਨਾਲ਼ ਏਹੀ ਕੁਝ ਹੁੰਦਾ ਹੈ ਜੋ ਸਾਡੇ ਨਾਲ਼ ਹੋ ਰਿਹਾ ਹੈ।
ਪ੍ਰੋ. ਦਵਿੰਦਰਪਾਲ ਸਿੰਘ ਭੁਲੱਰ ਦੇ ਮਾਮਲੇ ਹੁਣ ’ਚ ਅਰਵਿੰਦ ਕੇਜਰੀਵਾਲ ਨੂੰ ਆਖ਼ਰ ਮੂੰਹ ਖੋਲ੍ਹਣ ਲਈ ਮਜ਼ਬੂਰ ਹੋਣਾ ਹੀ ਪਿਆ, ਇਹ ਪੰਜਾਬ ਦੇ ਜੁਝਾਰੂ ਲੋਕਾਂ ਦੇ ਦਬਾਅ ਕਾਰਨ ਹੀ ਸੰਭਵ ਹੋਇਆ ਹੈ। ਕੇਜਰੀਵਾਲ ਨੇ ਮੰਨਿਆ ਕਿ ਪ੍ਰੋਫੈਸਰ ਭੁੱਲਰ ਦੀ ਫਾਈਲ ਦਿੱਲੀ ਸਰਕਾਰ ਦੇ ਮੇਜ਼ ’ਤੇ ਪਈ ਹੈ ਪਰ ਇਸ ਗੱਲ ਨੂੰ ਸਵੀਕਾਰ ਕਰਨ ਦੀ ਹਿੰਮਤ ਨਹੀਂ ਕਰ ਸਕਿਆ ਕਿ ਉਸ ਦੀ ਸਰਕਾਰ ਅਤੇ ਪ੍ਰਸ਼ਾਸਨ ਨੇ 2020 ਵਿੱਚ ਤਿੰਨ ਵਾਰ ਇਸੇ ਫਾਈਲ ਨੂੰ ਰੱਦ ਕੀਤਾ ਹੈ।
ਇਸ ਸਾਰੇ ਖੁਲਾਸੇ ਦੌਰਾਨ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰੇ ਦੇ ਉਮੀਦਵਾਰ ਭਗਵੰਤ ਮਾਨ ਦਾ ਝੂਠ ਵੀ ਨਸ਼ਰ ਹੋ ਗਿਆ। ਭਗਵੰਤ ਮਾਨ ਚੰਡੀਗੜ੍ਹ ਵਿੱਚ ਕਹਿੰਦਾ ਕਿ ਫਾਈਲ ਐੱਲ.ਜੀ. (ਲੈਫ਼ਟੀਨੈਂਟ ਗਵਰਨਰ) ਕੋਲ਼ ਹੈ ਪਰ ਅੰਮ੍ਰਿਤਸਰ ਆ ਕੇ ਬੋਲਿਆ ਕਿ ਕਨੂੰਨੀ ਪ੍ਰਕਿਿਰਆ ਪੂਰੀ ਹੋਣ ਤੋਂ ਬਾਅਦ ਕੇਜਰੀਵਾਲ ਦਸਤਖ਼ਤ ਕਰਨਗੇ।
ਹੁਣ 4 ਫਰਵਰੀ ਨੂੰ ਜਲੰਧਰ ’ਚ ਦਲ ਖ਼ਾਲਸਾ ਅਤੇ ਕਿਸਾਨ ਜਥੇਬੰਦੀਆਂ ਨੇ ਅਤੇ 6 ਫਰਵਰੀ ਨੂੰ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਨੇ ਮੋਹਾਲੀ ਵਿਖੇ ਬੰਦੀ ਸਿੰਘਾਂ ਦੇ ਰਿਹਾਈ ਸੰਘਰਸ਼ ਨੂੰ ਤੇਜ ਕਰਨ ਲਈ ਇਕੱਤਰਤਾ ਸੱਦ ਲਈ ਹੈ ਅਤੇ ਅਸੀਂ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਥਾਂ-ਥਾਂ ’ਤੇ ਮਾਰਚ-ਪ੍ਰਦਰਸ਼ਨ ਕਰ ਰਹੇ ਹਾਂ। ਗੁਰੂ ਪਾਤਸ਼ਾਹ ਜੀ ਸਹਾਈ ਹੋਣ, ਸੰਘਰਸ਼ ਦੀ ਜਿੱਤ ਹੋਵੇ।

– ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ : ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ)
ਮੋ : 88722-93883.
…………………………………………………

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?
Verified by MonsterInsights