64 Views
ਭੋਗਪੁਰ 3 ਫਰਵਰੀ (ਸੁਖਵਿੰਦਰ ਜੰਡੀਰ)
ਸਮਾਜ ਸੇਵਕ ਤਰਲੋਕ ਸਿੰਘ ਜੰਡੀਰ ਨੇ ਬਿਜਲੀ ਬੋਰਡ ਵਾਰੇ ਗੱਲ ਕਰਦਿਆਂ ਕਿਹਾ ਕਿ ਭੋਗਪੁਰ ਇਲਾਕੇ ਦੇ ਲੋਕ ਬਿਜਲੀ ਮਹਿਕਮੇ ਤੋ ਕਾਫੀ ਪਰੇਸ਼ਾਨ ਹਨ, ਉਨ੍ਹਾਂ ਕਿਹਾ ਬਿਜਲੀ ਬੰਦ ਰਹਿਣ ਕਾਰਨ ਲੋਕ ਕਾਫੀ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਹਨ,ਉਨ੍ਹਾਂ ਕਿਹਾ ਅੱਜ ਰਾਤ ਭਰ ਭੋਗਪੁਰ ਇਲਾਕੇ ਦੀ ਬਿਜਲੀ ਬੰਦ ਰਹੀ ਬਿਜਲੀ ਮਹਿਕਮੇੇਂ ਵਲੋਂ ਧਿਆਨ ਨਹੀਂ ਦਿੱਤਾ ਜਾ ਰਿਹਾ,ਜਦ ਇਸ ਦੇ ਸੰਬੰਧ ਵਿੱਚ ਕਾਰਜਕਾਰੀ ਇੰਜੀਨੀਅਰ ਸ੍ਰੀ ਗੁਰਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ,ਤਾਂ ਉਨ੍ਹਾਂ ਕਿਹਾ ਕੁਝ ਪ੍ਰੋਬਲਮ ਦੇ ਕਾਰਨ ਬਿਜਲੀ ਬੰਦ ਹੋਈ ਸੀ ਅਤੇ ਜਲਦ ਹੀ ਮਸਲੇ ਦਾ ਹੱਲ ਹੋ ਜਾਵੇਗਾ ਇਸ ਮੌਕੇ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
Author: Gurbhej Singh Anandpuri
ਮੁੱਖ ਸੰਪਾਦਕ