ਜੁਗਿਆਲ 3 ਫ਼ਰਵਰੀ ( ਸੁਖਵਿੰਦਰ ਜੰਡੀਰ)-ਜਿਥੇ ਇੱਕ ਪਾਸੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਲੋਕਾਂ ਨਾਲ ਕਈ ਤਰਾਂ ਦੇ ਵਾਦੇ ਦਾਵੇ ਕਰ ਰਹਿਆ ਹਨ,ਓਥੇ ਹੀ ਦੁਜੇ ਪਾਸੇ ਅੱਤਵਾਦ ਪੀੜ੍ਹੀਤ ਪਰਿਵਾਰਾਂ ਵਲੋਂ ਪਠਾਨਕੋਟ ਵਿੱਚ ਇੱਕ ਪ੍ਰੈਸ ਵਾਰਤਾ ਕੀਤੀ ਗਈ। ਪ੍ਰੈਸ ਵਾਰਤਾ ਵਿੱਚ ਆਤਵਾਦ ਪੀੜ੍ਹੀਤ ਪਰਿਵਾਰਾਂ ਵਲੋਂ ਰਾਜਨੀਤਿਕ ਪਾਰਟੀਆਂ ਨੂੰ ਚਿਤਾਵਨੀ ਦਿੱਤੀ ਗਈ ਅਤੇ ਕਿਹਾ ਗਿਆ ਕਿ 1980 ਤੋਂ 1995 ਤੱਕ ਪੰਜਾਬ ਚ ਚੱਲੇ ਅੱਤਵਾਦ ਕਾਰਨ ਲਗਭਗ ਪੰਜਾਹ ਹਜ਼ਾਰ ਪਰਿਵਾਰ ਪ੍ਰਭਾਵਿਤ ਹੋਏ ਸਨ,ਅਤੇ ਪੰਜਾਬ ਵਿੱਚ ਇਹ ਅੱਤਵਾਦ ਸਮੇਂ ਦੀਆਂ ਸਰਕਾਰਾਂ ਦੀਆਂ ਗ਼ਲਤ ਨੀਤੀਆਂ ਅਤੇ ਸੱਤਾ ਦੇ ਲਾਲਚ ਕਾਰਨ ਪੈਦਾ ਹੋਇਆ ਸੀ।
ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਸਰਕਾਰ ਨੇ ਇਨ੍ਹਾਂ ਪੀੜਤ ਪਰਿਵਾਰਾਂ ਨੂੰ ਰਾਹਤ ਦੇਣ ਲਈ ਕੋਈ ਪਾਲਿਸੀ ਤਿਆਰ ਨਹੀਂ ਕਿਤੀ । ਅਤੇ ਪੀਡ਼ਤ ਪਰਿਵਾਰਾਂ ਦੀ ਪੁਨਰਵਾਸ ਪੈਕੇਜ ਦੀ ਮੰਗ ਨੂੰ ਵੀ ਅੱਜ ਤੱਕ ਪੂਰਾ ਨਹੀਂ ਕੀਤਾ ਗਿਆ । ਉਨ੍ਹਾਂ ਨੇ ਕਿਹਾ ਕਿ ਬੀਤੇ ਦਿਨੀਂ ਪਠਾਨਕੋਟ ਵਿੱਚ ਹੋਏ ਭਾਜਪਾ ਦੇ ਪ੍ਰੋਗਰਾਮ ਵਿੱਚ ਪੀੜਿਤ ਪਰਿਵਾਰਾਂ ਵੱਲੋਂ ਕੇਂਦਰੀ ਜਲ ਸਰੋਤ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਦਾ ਵੀ ਵਿਰੋਧ ਕੀਤਾ ਗਿਆ ਸੀ। ਉਨ੍ਹਾਂ ਨੇ ਰਾਜਨੀਤਕ ਪਾਰਟੀਆਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਅਗਾਮੀ ਚੋਣਾਂ ਵਿੱਚ ਪੀੜਿਤ ਪਰਿਵਾਰਾਂ ਦਾ ਇੱਕ ਅਹਿਮ ਰੋਲ ਰਹੇਗਾ ਅਤੇ ਜੋ ਵੀ ਪਾਰਟੀ ਪੀਡ਼ਤ ਪਰਿਵਾਰਾਂ ਨੂੰ ਆਪਣੇ ਭਰੋਸੇ ਵਿੱਚ ਲਵੇਗੀ ਅਤੇ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਦਾ ਯਕੀਨ ਦਿਵਾਏਗੀ। ਇਨ੍ਹਾਂ ਪੀੜਤ ਪਰਿਵਾਰਾਂ ਵੱਲੋਂ ਉਸ ਪਾਰਟੀ ਦਾ ਹੀ ਸਾਥ ਦਿੱਤਾ ਜਾਵੇਗਾ।
Author: Gurbhej Singh Anandpuri
ਮੁੱਖ ਸੰਪਾਦਕ