ਭੋਗਪੁਰ, 3 ਫਰਵਰੀ (ਸੁਖਵਿੰਦਰ ਜੰਡੀਰ)
ਪੰਜਾਬ ਵਿਚ ਦੁਬਾਰਾ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ ਅਤੇ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਮੁੱਖ ਮੰਤਰੀ ਹੋਣਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨੌਜਵਾਨ ਸਰਪੰਚ ਅਤੇ ਕਾਂਗਰਸੀ ਆਗੂ ਸਤਨਾਮ ਸਿੰਘ ਸਾਬੀ ਮੋਗ ਨੇ ਉਮੀਦਵਾਰ ਸੁਖਵਿੰਦਰ ਸਿੰਘ ਕੋਟਲੀ ਦੇ ਹੱਕ ਵਿਚ ਪਿੰਡ ਸੋਹਲਪੁਰ ਵਿਖੇ ਚੋਣ ਪ੍ਰਚਾਰ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਏ ਜਾਣ ਦਾ ਰਸਮੀ ਐਲਾਨ ਜਲਦੀ ਹੀ ਹੋ ਜਾਵੇਗਾ ਓਨਾ ਕਿਹਾ ਕਾਂਗਰਸ ਦੀ 111 ਦਿਨਾਂ ਵਾਲੀ ਚੰਨੀ ਸਰਕਾਰ ਨੇ ਗਰੀਬ ਲੋਕਾਂ ਦੇ ਲਈ ਵੱਡੇ ਫੈਸਲੇ ਕਰ ਕੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ ਤੇ 10 ਮਾਰਚ ਨੂੰ ਕਾਂਗਰਸ ਪਾਰਟੀ ਦੀ ਸਰਕਾਰ ਦਾ ਰਸਮੀ ਐਲਾਨ ਵੀ ਲੋਕ ਫਤਵੇ ਨਾਲ ਹੋ ਜਾਵੇਗਾ।
ਇਸੇ ਮੌਕੇ ਤੇ ਸੁਖਵਿੰਦਰ ਕੋਟਲੀ ਨੇ ਕਿਹਾ ਕਿ ਉਹ ਇਸ ਹਲਕੇ ਵਿਚ ਨਵੇਂ ਨਹੀਂ ਹਨ ਤੇ ਕਾਫ਼ੀ ਸਾਲਾਂ ਤੋਂ ਇਸ ਹਲਕੇ ਦੇ ਲੋਕਾਂ ਨਾਲ ਮਿਲਦੇ-ਜੁਲਦੇ ਹਨ ਅਤੇ ਹਲਕੇ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਨ ਗੇ ਮੌਕੇ ਤੇ ਬਲਾਕ ਪ੍ਰਧਾਨ ਪਰਮਿੰਦਰ ਸਿੰਘ ਮੱਲ੍ਹੀ,ਜਸਵੀਰ ਸਿੰਘ ਸੈਣੀ,ਮੁਕੱਦਰ ਲਾਲ ਅਲਾਵਲਪੁਰ, ਸਰਪੰਚ ਗੁਰਪ੍ਰੀਤ ਕੌਰ ਸੋਹਲਪੁਰ, ਮਨੀਸ਼ ਠਾਕੁਰ, ਨਰਿੰਦਰ ਪਾਲ ਬਿੱਟੂ ਤੇ ਹੋਰੈਵ ਵੀ ਹਾਜ਼ਰ ਸਨ।
Author: Gurbhej Singh Anandpuri
ਮੁੱਖ ਸੰਪਾਦਕ