ਬਾਘਾਪੁਰਾਣਾ 4 ਫਰਵਰੀ ( ਰਾਜਿੰਦਰ ਸਿੰਘ ਕੋਟਲਾ ) ਦਿੱਲੀ ਵਿਚ ਇਕ ਸਿੱਖ ਲੜਕੀ ਨੂੰ ਅਗਵਾ ਕਰਕੇ ਉਸ ਉੱਤੇ ਅੰਨ੍ਹਾ ਤਸ਼ੱਦਦ ਕਰਕੇ ਸਮੂਹ ਬਲਾਤਕਾਰ ਕਰਨ ਮਗਰੋਂ ਮੂੰਹ ਕਾਲਾ ਕਰ ਕੇ ਉਸ ਦੇ ਕੇਸ ਕਤਲ ਕਰ ਕੇ ਸੜਕਾਂ ਤੇ ਘੁੰਮਾਇਆ ਗਿਆ ਏਸ ਰੂਹ ਕੰਬਾਊ ਘਟਨਾ ਨੂੰ ਲੈ ਕੇ ਸਿੱਖ ਜਗਤ ਵਿੱਚ ਬੇਹੱਦ ਰੋਹ ਅਤੇ ਰੋਸ ਹੈ ਇਸ ਘਟਨਾ ਤੇ ਸਖਤ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਹੋਇਆਂ ਗੁਰਦੁਆਰਾ ਜੋਤੀ ਸਰੂਪ ਦਮਦਮੀ ਟਕਸਾਲ ਜੋਗੇਵਾਲਾ ਦੇ ਮੁੱਖ ਸੇਵਾਦਾਰ ਬਾਬਾ ਬਲਦੇਵ ਸਿੰਘ ਜੀ ਜੋਗੇਵਾਲਾ ਕਿਹਾ ਕਿ ਇਹ ਦਰਿੰਦਗੀ ਦੀ ਸਿਖਰ ਹੈ ਸਿੱਖ ਹਮੇਸ਼ਾਂ ਬਿਗਾਨਿਆਂ ਦੀਆ ਧੀਆਂ ਭੈਣਾਂ ਦੀ ਵੀ ਇੱਜ਼ਤ ਕਰਦਾ ਆਇਆ ਹੈ ਅਤੇ ਅਠਾਰ੍ਹਵੀਂ ਸਦੀ ਵਿੱਚ ਜਿੰਨਾਂ ਹਿੰਦੂਆਂ ਦੀਆਂ ਬਹੂ ਬੇਟੀਆਂ ਜੋ ਗਜ਼ਨੀ ਦੇ ਬਾਜ਼ਾਰਾਂ ਵਿੱਚ ਟਕੇ-ਟਕੇ ਵਿੱਚ ਵੇਚੀਆਂ ਸੀ ਉਨਾਂ ਬਹੁੂ ਬੇਟੀਆਂ ਨੂੰ ਮੁਗ਼ਲ ਪਠਾਣਾਂ ਬਚਾ ਕੇ ਅਤੇ ਅਫ਼ਗਾਨ ਤੋਂ ਵਾਪਸ ਲਿਆ ਕੇ ਉਨਾ ਦੇ ਘਰੋ- ਘਰੀ- ਬਾ-ਇਜਤ ਮੋੜਦੇ ਰਹੇ।ਅੱਜ ਉਨ੍ਹਾਂ ਹਿੰਦੂਆਂ ਦੇ ਵਾਰਸ ਸਾਡੀਆਂ ਧੀਆਂ ਭੈਣਾਂ ਦੀ ਪੱਤ ਦਿੱਲੀ ਦੇ ਬਾਜ਼ਾਰਾਂ ਵਿੱਚ ਰੋਲ ਰਹੇ ਨੇ ਜੋ ਬਰਦਾਸ਼ਤ ਤੋਂ ਬਾਹਰ ਹੈ ਉਨ੍ਹਾਂ ਕਿਹਾ ਕਿ ਇਹ ਸ਼ਰਮਨਾਕ ਕਾਰਾ ਕਰਨ ਵਾਲੇ ਦਰਿੰਦਿਆਂ ਨੂੰ ਗੋਲੀ ਮਾਰ ਦੇਣੀ ਚਾਹੀਦੀ ਹੈ ਉਨ੍ਹਾਂ ਕਿਹਾ ਕਿ ਕਾਸ਼ ਸਾਡੇ ਕੋਲ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਵਰਗਾ ਕੋਈ ਜਾਂਬਾਜ਼ ਆਗੂ ਹੁੰਦਾ ਫਿਰ ਕਿਸੇ ਦੀ ਹਿੰਮਤ ਨਹੀਂ ਸੀ ਪੈਣੀ ਕਿ ਉਹ ਸਾਡੀਆਂ ਧੀਆਂ ਭੈਣਾਂ ਵੱਲ ਕੈਰੀ ਅੱਖ ਨਾਲ ਵੀ ਵੇਖ ਜਾਂਦੇ ਉਨ੍ਹਾਂ ਕਿਹਾ ਕਿ ਅੱਜ ਖ਼ਾਲਿਸਤਾਨੀ ਜੁਝਾਰੂ ਜਰਨੈਲਾਂ ਦੀ ਯਾਦ ਆ ਰਹੀ ਹੈ ਜੋ ਧੀਆਂ ਭੈਣਾਂ ਦੇ ਰਾਖੇ ਸਨ ਉਨ੍ਹਾਂ ਕਿਹਾ ਕਿ ਕੇਵਲ ਇਸ ਨੀਚ ਘਟਨਾ ਨੂੰ ਅੰਜਾਮ ਦੇਣ ਵਾਲੇ ਹੀ ਨਹੀਂ ਸਗੋਂ ਖ਼ਾਮੋਸ਼ ਤਮਾਸ਼ਾ ਵੇਖਣ ਅਤੇ ਮੂੰਹ ਬੰਦ ਰੱਖਣ ਵਾਲੇ ਸਾਰੇ ਦੋਸ਼ੀ ਹਨ ਅਤੇ ਮਿਸਾਲੀ ਸਜ਼ਾ ਦੇ ਹੱਕਦਾਰ ਹਨ ਉਨ੍ਹਾਂ ਕਿਹਾ ਕਿ ਇਸ ਘਟਨਾ ਨੇ ਇੱਕ ਵਾਰ ਫੇਰ ਨਵੰਬਰ 1984 ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਇਸ ਮਾਮਲੇ ਤੇ ਸ਼੍ਰੋਮਣੀ ਕਮੇਟੀ ਦਿੱਲੀ ਕਮੇਟੀ ਅਤੇ ਤਖਤਾਂ ਦੇ ਜੱਥੇਦਾਰ ਅਤੇ ਸੰਪਰਦਾਵਾਂ ਦੇ ਮੁਖੀ ਚੁੱਪ ਕਿਉਂ ਹਨ ਉਨ੍ਹਾਂ ਕਿਹਾ ਕਿ ਦਿੱਲੀ ਸਿੱਖਾਂ ਦੀ ਕਾਤਲ ਹੈ ਇਸ ਤੋਂ ਕੋਈ ਇਨਸਾਫ਼ ਦੀ ਉਮੀਦ ਨਹੀਂ ਉਨ੍ਹਾਂ ਕਿਹਾ ਕਿ ਜੇ ਪੀੜਤ ਲੜਕੀ ਹਿੰਦੂ ਹੁੰਦੀ ਤਾਂ ਪੂਰਾ ਦੇਸ਼ ਹਿਲ ਜਾਣਾ ਸੀ ਤੇ ਮੀਡੀਆ ਨੇ ਚੀਕ ਚਿਹਾੜਾ ਪਾਉਣਾ ਸੀ ਪਰ ਸਿੱਖਾਂ ਵਾਰੀ ਸਭ ਨੇ ਖ਼ਾਮੋਸ਼ੀ ਧਾਰ ਲਈ ਹੈ l ਇਸ ਮੌਕੇ ਉਨ੍ਹਾਂ ਨਾਲ ਗਿਆਨੀ ਹਰਪ੍ਰੀਤ ਸਿੰਘ ਜੀ ਦਮਦਮੀ ਟਕਸਾਲ ਜੋਗੇਵਾਲਾ ਅਤੇ ਰਾਜਾ ਸਿੰਘ ਖੁਖਰਾਣਾ ਅਤੇ ਹੋਰ ਸਿੰਘ ਮੌਜੂਦ ਸਨ।
Author: Gurbhej Singh Anandpuri
ਮੁੱਖ ਸੰਪਾਦਕ