ਭੋਗਪੁਰ 4 ਫਰਵਰੀ (ਸੁਖਵਿੰਦਰ ਜੰਡੀਰ) ਆਮ ਆਦਮੀ ਪਾਰਟੀ ਸ਼ਹਿਰੀ ਪ੍ਰਧਾਨ ਭੋਗਪੁਰ ਸੁਖਵਿੰਦਰ ਸੈਣੀ ਨੇ ਸਤਿਗੁਰੂ ਜੀ ਦੇ ਚਰਨਾਂ ਵਿਚ ਅਰਦਾਸ ਬੇਨਤੀ ਕੀਤੀ ਕੇ ਸਾਡੇ ਸੂਬੇ ਪੰਜਾਬ ਦੀ ਚੜ੍ਹਦੀ ਕਲਾ ਰਹੇ, ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸਤਿਗੁਰੂ ਜੀ ਦੇ ਚਰਨਾਂ ਵਿਚ ਅਰਦਾਸ ਬੇਨਤੀ ਕੀਤੀ ਹੈ ਕਿ ਜਿਹੜੇ ਲੀਡਰ ਪ੍ਰਮਾਤਮਾ ਵੱਲੋਂ ਬਖਸ਼ੀਆਂ ਹੋਈਆਂ ਪਾਵਰਾਂ ਦਾ ਗਲਤ ਇਸਤੇਮਾਲ ਕਰਦੇ ਰਹੇ, ਮੁਹੱਲੇ ਨੂੰ ਪਰਿਵਾਰਾਂ ਨੂੰ ਆਪਸ ਵਿੱਚ ਲੜਾਉਣ ਦੀ ਰਾਜਨੀਤੀ ਵਿੱਚ ਲਗੇ ਰਹੇ,ਲੋਕਾਂ ਨੂੰ ਨਜਾਇਜ਼ ਤੰਗ ਕਰਦੇ ਰਹੇ, ਠੱਗੀਆਂ ਠੋਰੀਆਂ ਕਰਦੇ ਰਹੇ ਪਰਮਾਤਮਾਂ ਉਨ੍ਹਾਂ ਦੀਆਂ ਪਾਵਰਾਂ ਨੂੰ ਖਤਮ ਕਰਕੇ ਇਮਾਨਦਾਰ ਲੀਡਰਾਂ ਨੂੰ ਬਖਸ਼ਣ,
ਉਨ੍ਹਾਂ ਕਿਹਾ ਇਸ ਵਾਰ ਪੰਜਾਬ ਦੇ ਲੋਕ ਸਰਕਾਰ ਬਦਲਾਅ ਦੇ ਵਿਚ ਉਤਾਵਲੇ ਹਨ,ਆਮ ਆਦਮੀ ਪਾਰਟੀ ਦੀ ਸਰਕਾਰ ਬਣਨੇ ਜਾ ਰਹੀ ਹੈ,ਓਨਾ ਹਲਕਾ ਆਦਮਪੁਰ ਦੇ ਉਮੀਦਵਾਰ ਜੀਤ ਲਾਲ ਭੱਟੀ ਬਾਰੇ ਕਿਹਾ ਕਿ ਉਹ ਬਹੁਤ ਹੀ ਇਮਾਨਦਾਰ ਇਨਸਾਨ ਹਨ ਅਤੇ ਉਹ ਸਰਕਾਰੀ ਮੁਲਾਜ਼ਮ ਰਹੇ ਹਨ ਉਹ ਮੁਲਾਜਮਾਂ ਦਾ ਅਤੇ ਹਰ ਗਰੀਬ ਵਰਗ ਦਾ ਦੁੱਖ ਜਾਣਦੇ ਹਨ,ਉਨਾਂ ਹਲਕੇ ਦੇ ਲੋਕਾਂ ਨੂੰ ਬੇਨਤੀ ਕਰਦਿਆਂ ਕਿਹਾ ਕੇ ਜੀਤ ਲਾਲ ਭੱਟੀ ਨੂੰ ਵੋਟਾਂ ਪਾ ਕੇ ਕਾਮਯਾਬ ਕਰਨ। ਇਸ ਮੌਕੇ ਤੇ ਸੁਖਵਿੰਦਰ ਕੌਰ ਸੈਣੀ ਦੇ ਨਾਲ ਗੁਰਵਿੰਦਰ ਸਿੰਘ ਸੱਗਰਾਂਵਾਲੀ ਜੁਆਇੰਟ ਸੈਕਟਰੀ ਕਿਸਾਨ ਵਿੰਗ,ਗੁਰਨਾਮ ਸਿੰਘ ਸੀਨੀਅਰ ਆਗੂ ਆਪ, ਅੰਮ੍ਰਿਤਪਾਲ ਸਿੰਘ ਆਪ ਆਦਿ ਹਾਜ਼ਰ ਸਨ।
Author: Gurbhej Singh Anandpuri
ਮੁੱਖ ਸੰਪਾਦਕ